56 ਲੋਕਾਂ ਦੀ ਮੌਤ, ਡੇਢ ਕਰੋੜ ਤੋਂ ਵਧੇਰੇ ਬਿਮਾਰ, ਫ਼ੌਜ ਨੇ ਸੰਭਾਲਿਆ ਮੋਰਚਾ
Published : May 18, 2022, 6:57 am IST
Updated : May 18, 2022, 6:58 am IST
SHARE ARTICLE
image
image

56 ਲੋਕਾਂ ਦੀ ਮੌਤ, ਡੇਢ ਕਰੋੜ ਤੋਂ ਵਧੇਰੇ ਬਿਮਾਰ, ਫ਼ੌਜ ਨੇ ਸੰਭਾਲਿਆ ਮੋਰਚਾ

ਸਿਓਲ/ਉੱਤਰੀ ਕੋਰੀਆ, 17 ਮਈ : ਉਤਰੀ ਕੋਰੀਆ ਵਿਚ ਸਿਹਤ ਅਧਿਕਾਰੀਆਂ ਨੇ 2,69,510 ਹੋਰ ਲੋਕਾਂ ਵਿਚ ਬੁਖ਼ਾਰ ਦੇ ਲੱਛਣਾਂ ਨਾਲ 6 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ | ਦੇਸ਼ ਦੇ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ  ਇਹ ਜਾਣਕਾਰੀ ਦਿਤੀ | ਉੱਤਰੀ ਕੋਰੀਆ ਦੇ ਐਂਟੀ-ਵਾਇਰਸ ਹੈੱਡਕੁਆਰਟਰ ਅਨੁਸਾਰ, ਅਪ੍ਰੈਲ ਦੇ ਅਖੀਰ ਤੋਂ ਦੇਸ਼ ਭਰ ਵਿਚ ਤੇਜ਼ੀ ਨਾਲ ਫੈਲ ਰਹੇ ਬੁਖ਼ਾਰ ਕਾਰਨ 56 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਕਰੋੜ 48 ਲੱਖ ਤੋਂ ਵੱਧ ਲੋਕ ਬਿਮਾਰ ਹੋ ਚੁੱਕੇ ਹਨ | ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਬਿਮਾਰ ਲੋਕ ਕੋਵਿਡ-19 ਨਾਲ ਸੰਕਰਮਿਤ ਹਨ |
ਅਧਿਕਾਰੀਆਂ ਨੇ ਦਸਿਆ ਕਿ ਘੱਟੋ-ਘੱਟ 663,910 ਲੋਕ ਅਜੇ ਵੀ ਆਈਸੋਲੇਸ਼ਨ ਵਿਚ ਹਨ | ਹਾਲਾਂਕਿ ਅਧਿਕਾਰਤ ਮੀਡੀਆ ਇਹ ਸਪੱਸ਼ਟ ਨਹੀਂ ਕਰ ਰਿਹਾ ਕਿ ਕੋਵਿਡ-19 ਕਾਰਨ ਬੁਖ਼ਾਰ ਦੇ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਮਾਹਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੀ ਖ਼ਰਾਬ ਸਿਹਤ ਪ੍ਰਣਾਲੀ ਦੇ ਮੱਦੇਨਜ਼ਰ ਵਾਇਰਸ ਦੀ ਲਾਗ ਦੇ ਗੰਭੀਰ ਨਤੀਜੇ ਹੋ ਸਕਦੇ ਹਨ | ਦੇਸ਼ ਵਿਚ 1  ਲੱਖ ਤੋਂ ਵੱਧ ਜਨ ਸਿਹਤ ਅਧਿਕਾਰੀਆਂ, ਅਧਿਆਪਕਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ  ਬੁਖ਼ਾਰ ਤੋਂ ਪੀੜਤ ਲੋਕਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਦਿਤੀ ਗਈ ਹੈ |
ਐਤਵਾਰ ਨੂੰ  ਸੱਤਾਧਾਰੀ ਪਾਰਟੀ ਦੀ ਬੈਠਕ ਦੌਰਾਨ, ਉੱਤਰੀ ਕੋਰੀਆ ਦੇ ਨੇਤਾ
 ਕਿਮ ਜੋਂਗ ਉਨ ਨੇ ਵੀ ਆਪਣੀ ਫ਼ੌਜ ਨੂੰ  ਪਿਓਾਗਯਾਂਗ ਵਿਚ ਮਹਾਂਮਾਰੀ ਵਿਰੁਧ ਲੜਾਈ ਵਿਚ ਸ਼ਾਮਲ ਹੋਣ ਦਾ ਆਦੇਸ਼ ਦਿਤਾ ਅਤੇ ਚਿੰਤਾ ਜ਼ਾਹਰ ਕੀਤੀ ਕਿ ਦਵਾਈ ਦੀ ਸਮੇਂ ਸਿਰ ਸਪਲਾਈ ਨਹੀਂ ਕੀਤੀ ਜਾ ਰਹੀ ਹੈ | ਉੱਤਰੀ ਕੋਰੀਆ ਦੀ ਅਧਿਕਾਰਤ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਨੇ ਮੰਗਲਵਾਰ ਨੂੰ  ਕਿਹਾ ਕਿ ਕੋਰੀਆਈ ਪੀਪਲਜ਼ ਆਰਮੀ ਨੇ ਸੋਮਵਾਰ ਨੂੰ  ਪਿਓਾਗਯਾਂਗ 'ਚ ਫ਼ਾਰਮੇਸੀਆਂ 'ਚ ਦਵਾਈਆਂ ਦੀ ਆਵਾਜਾਈ 'ਚ ਮਦਦ ਕਰਨ ਲਈ ਆਪਣੀਆਂ ਮੈਡੀਕਲ ਯੂਨਿਟਾਂ ਦੇ ਅਧਿਕਾਰੀਆਂ ਅਤੇ ਗ਼ੈਰ-ਕਮਿਸ਼ਨਡ ਅਧਿਕਾਰੀਆਂ ਨੂੰ  ਤਾਇਨਾਤ ਕਰਨਾ ਸ਼ੁਰੂ ਕਰ ਦਿਤਾ ਹੈ | (ਏਜੰਸੀ)

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement