
ਰੇਲ ਰੋਕੋ ਅੰਦੋਲਨ ਕਾਰਨ ਕਈ ਰੇਲਾਂ ਵੀ ਹੋਈਆਂ ਪ੍ਰਭਾਵਿਤ
ਮੁਹਾਲੀ: ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੇ ਵਿਰੁੱਧ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਸੂਬੇ ਭਰ ਵਿਚ ਵੱਖ-ਵੱਖ ਥਾਵਾਂ ਉਤੇ 1 ਵਜੇ ਅਣਮਿਥੇ ਸਮੇਂ ਲਈ ਰੇਲ ਚੱਕਾ ਜਾਮ ਕੀਤਾ ਗਿਆ। ਰੇਲਵੇ ਸਟੇਸ਼ਨ ਜਾਮ ਕਰਕੇ ਕਿਸਾਨਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਜੰਡਿਆਲਾ ਗੁਰੂ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ। ਇਸ ਪ੍ਰਦਰਸ਼ਨ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਰੇਲਵੇ ਟਰੈਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਨਵੀਂ ਦਿੱਲੀ ਸ਼ਤਾਬਦੀ, ਸ਼ਾਨੇ ਪੰਜਾਬ, ਨਾਂਦੇੜ ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ, ਪੱਛਮ ਐਕਸਪ੍ਰੈਸ, ਗੋਲਡਨ ਟੈਂਪਲ ਮੇਲ, ਸੱਚਖੰਡ ਐਕਸਪ੍ਰੈਸ ਸਮੇਤ ਕਈ ਟਰੇਨਾਂ ਪ੍ਰਭਾਵਿਤ ਹੋਈਆਂ। ਦੱਸ ਦੇਈਏ ਕਿ ਕਿਸਾਨ ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀ ਜ਼ਮੀਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ।
ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੁਪਹਿਰ 1 ਵਜੇ ਤੋਂ ਜਲੰਧਰ ਕੈਂਟ ਸਟੇਸ਼ਨ ’ਤੇ ਧਰਨਾ ਦਿਤਾ ਗਿਆ । ਸ਼ਾਨ-ਏ-ਪੰਜਾਬ ਨੂੰ ਵੀ ਫਗਵਾੜਾ ਸਟੇਸ਼ਨ ਦੇ ਪਿੱਛੇ ਰੋਕ ਦਿਤਾ ਗਿਆ ਹੈ। ਜਲੰਧਰ ਕੈਂਟ ਸਟੇਸ਼ਨ ਦੇ ਬਾਹਰ ਬੈਰੀਕੇਡ ਲਗਾ ਕੇ ਆਰਪੀਐਫ ਅਤੇ ਜੀਆਰਪੀ ਦੇ ਜਵਾਨਾਂ ਨੇ ਕਿਸਾਨਾਂ ਨੂੰ ਰੋਕਿਆ ਪਰ ਕਿਸਾਨ ਆਪਣੀ ਜ਼ਿੱਦ 'ਤੇ ਅੜੇ ਰਹੇ।