Khanna News : ਖੰਨਾ 'ਚ 4 ਨਸ਼ਾ ਤਸਕਰਾਂ ਨੂੰ 3 ਕਿਲੋ ਅਫ਼ੀਮ ਤੇ 1 ਲੱਖ ਰੁਪਏ ਸਮੇਤ ਕੀਤਾ ਕਾਬੂ

By : BALJINDERK

Published : May 18, 2024, 5:55 pm IST
Updated : May 18, 2024, 5:55 pm IST
SHARE ARTICLE
ਫੜੇ ਗਏ ਮੁਲਜ਼ਮ
ਫੜੇ ਗਏ ਮੁਲਜ਼ਮ

Khanna News : ਬਰੇਲੀ ਨਾਲ ਜੁੜਿਆ ਨੈੱਟਵਰਕ, ਦੋ ਮੁਲਜ਼ਮ ਯੂਪੀ ਅਤੇ ਦੋ ਖੰਨਾ ਦੇ ਰਹਿਣ ਵਾਲੇ

 Khanna News : ਖੰਨਾ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਧਦੀ ਚੌਕਸੀ ਦਰਮਿਆਨ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 3 ਕਿਲੋ ਅਫ਼ੀਮ ਦੀ ਖੇਪ ਬਰਾਮਦ ਕੀਤੀ ਹੈ। ਇਨ੍ਹਾਂ ਤਸਕਰਾਂ ਕੋਲੋਂ 1 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਇਹ ਚਾਰੇ ਤਸਕਰ ਇੱਕ ਆਈ-20 ਕਾਰ ’ਚ ਜਾ ਰਹੇ ਸਨ, ਜਿਨ੍ਹਾਂ ਨੂੰ ਮਿਲਟਰੀ ਗਰਾਊਂਡ ਨੇੜਿਓਂ ਫੜ ਲਿਆ ਗਿਆ। ਇਨ੍ਹਾਂ ’ਚ ਦੋ ਤਸਕਰ ਯੂਪੀ ਅਤੇ ਦੋ ਖੰਨਾ ਦੇ ਰਹਿਣ ਵਾਲੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਚੋਣਾਂ ਦਰਮਿਆਨ ਨਸ਼ਿਆਂ ਦੀ ਇਹ ਖੇਪ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ।

ਇਹ ਵੀ ਪੜੋ:Kapurthala News : ਕਪੂਰਥਲਾ ’ਚ ਸੀ.ਆਈ.ਏ ਸਟਾਫ਼ ਨੇ ਨਾਕਾਬੰਦੀ ਦੌਰਾਨ ਚੋਰ ਨੂੰ ਕੀਤਾ ਕਾਬੂ  

ਇਸ ਸਬੰਧੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ 2 ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਅਮਲੋਹ ਰੋਡ ਚੌਕ ਨੇੜੇ ਮਿਲਟਰੀ ਗਰਾਊਂਡ ਦੇ ਸਾਹਮਣੇ ਨਾਕਾਬੰਦੀ ’ਤੇ ਮੌਜੂਦ ਸੀ ਤਾਂ ਇਸ ਦੌਰਾਨ ਇੱਕ ਸੁਨਹਿਰੀ ਰੰਗ ਦੀ ਆਈ-20 ਕਾਰ ਜਿਸ ’ਚ ਦਿੱਲੀ ਨੰਬਰ ਸੀ. ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਕਾਰ ਵਿੱਚ ਸੁਧੀਰ ਕੁਮਾਰ ਤੇ ਸੌਰਵ ਵਾਸੀ ਬਰੇਲੀ (ਯੂ.ਪੀ.), ਰੌਸ਼ਨ ਲਾਲ ਵਾਸੀ ਦਾਊਮਾਜਰਾ ਅਤੇ ਮਨਪ੍ਰੀਤ ਸਿੰਘ ਵਾਸੀ ਪੀਰਖਾਨਾ ਰੋਡ ਖੰਨਾ ਸਵਾਰ ਸਨ। ਕਾਰ ਦੇ ਡੈਸ਼ਬੋਰਡ 'ਚੋਂ 3 ਕਿਲੋ ਅਫੀਮ ਅਤੇ 1 ਲੱਖ ਰੁਪਏ ਬਰਾਮਦ ਹੋਏ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੋਸ਼ਨ ਲਾਲ ਅਤੇ ਮਨਪ੍ਰੀਤ ਸਿੰਘ ਵਾਸੀ ਖੰਨਾ ਦੇ ਸਬੰਧ ਬਰੇਲੀ ਦੇ ਨਸ਼ਾ ਤਸਕਰ ਸੁਧੀਰ ਅਤੇ ਸੌਰਵ ਨਾਲ ਸਨ। ਜਿਸ ਤੋਂ ਬਾਅਦ ਅਫੀਮ ਦੀ ਖੇਪ ਨੂੰ ਖੰਨਾ ਲਿਆਂਦਾ ਗਿਆ। ਇਸ ਨੂੰ ਖੰਨਾ 'ਚ ਸਪਲਾਈ ਕੀਤਾ ਜਾਣਾ ਸੀ।

ਇਹ ਵੀ ਪੜੋ:Himachal Accident News : ਹਿਮਾਚਲ 'ਚ ਟਰੱਕ ਨਾਲ ਟਿੱਪਰ ਦੀ ਹੋਈ ਜ਼ਬਰਦਸਤ ਟੱਕਰ

ਇਸ ਮੌਕੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਹ ਨਸ਼ੇ ਦੀ ਖੇਪ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਸਪਲਾਈ ਕਰਨੇ ਸਨ। ਇਸ ਦਾ ਚੋਣਾਂ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

(For more news apart from 4 drug smugglers arrested with 3 kg opium and 1 lakh rupees in Khanna News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement