Lok Sabha Elections 2024 : ਚੋਣ ਮੈਦਾਨ ’ਚ ਅਜਿਹੇ ਉਮੀਦਵਾਰ ਜਿਨ੍ਹਾਂ ਕੋਲ ਨਾ ਕੋਈ ਘਰ ਅਤੇ ਨਾ ਕੋਈ ਜਾਇਦਾਦ

By : BALJINDERK

Published : May 18, 2024, 12:18 pm IST
Updated : May 18, 2024, 12:19 pm IST
SHARE ARTICLE
Lok Sabha Elections Candidates
Lok Sabha Elections Candidates

Lok Sabha Elections 2024 : ਜਿੱਥੇ ਕਰੋੜਪਤੀ ਉਮੀਦਵਾਰਾਂ ਦੀ ਧੱਕ ਪੈ ਰਹੀ ਹੈ, ਉਥੇ ਦਰਜਨਾਂ ਉਮੀਦਵਾਰਾਂ ਕੋਲ ਪੱਲੇ ਕੱਖ ਨਹੀਂ   

Lok Sabha Elections 2024 : ਚੰਡੀਗੜ੍ਹ-ਹਲਕਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਚਮਕੌਰ ਸਿੰਘ ਸੱਚਮੁੱਚ ‘ਆਜ਼ਾਦ’ਹੈ। ਉਹ ਨਾ ਘਰ ਦਾ ਗ਼ੁਲਾਮ ਹੈ ਅਤੇ ਹੀ ਕਿਸੇ ਕਾਰੋਬਾਰ ਦਾ। ਉਹ ਆਜ਼ਾਦ ਚੋਣ ਲੜ ਰਿਹਾ ਹੈ। ਇਕ ਜਿੱਥੇ ਕਰੋੜਪਤੀ ਉਮੀਦਵਾਰਾਂ ਦੀ ਧੱਕ ਪੈ ਰਹੀ ਹੈ, ਉੱਥੇ ਚਮਕੌਰ ਸਿੰਘ ਆਪਣੇ ਆਪ ਨੂੰ ‘ਖ਼ਾਕੀ ਨੰਗ’ ਦੱਸਦਾ ਹੈ। ਉਹ ਵੋਟਰਾਂ ਨੂੰ ਹੀ ਆਪਣੀ ਅਸਲ ਸੰਪਤੀ ਦੱਸਦਾ ਹੈ। ਚਮਕੌਰ ਸਿੰਘ ਕੋਲ ਸਿਰਫ਼ 10,000 ਰੁਪਏ ਦੀ ਨਗਦੀ ਹੈ। ਸੰਪਤੀ ਦੇ ਵੇਰਵੇ ਨਸ਼ਰ ਹੋਏ ਤਾਂ ਚਮਕੌਰ ਸਿੰਘ ਦੇ ਪੱਲੇ ਕੱਖ ਨਹੀਂ ਨਿਕਲਿਆ।

ਇਹ ਵੀ ਪੜੋ:Jammu and Kashmir : ਅਖਨੂਰ ਬਾਰਡਰ 'ਤੇ ਫੌਜ ਦੇ ਮੇਜਰ ਨੇ ਖੁਦ ਨੂੰ ਗੋਲ਼ੀ ਮਾਰ ਕੇ ਕੀਤੀ ਖੁਦਕੁਸ਼ੀ

ਲੋਕ ਸਭਾ ਚੋਣ ਮੈਦਾਨ ’ਚ ਦਰਜਨਾਂ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਕੋਲ ਨਾ ਕੋਈ ਘਰ ਹੈ ਅਤੇ ਨਾ ਹੀ ਕੋਈ ਹੋਰ ਸੰਪਤੀ। ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਲਖਬੀਰ ਸਿੰਘ ਕੋਲ ਸਿਰਫ਼ ਕਰਜ਼ੇ ਦੀ ਵਿਰਾਸਤ ਹੈ। ਉਸ ਦੇ ਖਾਤੇ ਖ਼ਾਲੀ ਹਨ ਅਤੇ ਜੇਬ ਵੀ ਖ਼ਾਲੀ ਹੈ। ਸਿਰਫ਼ 1500 ਰੁਪਏ ਦੀ ਰਾਸ਼ੀ ਹੈ ਜਦੋਂ ਕਿ ਪਤਨੀ ਵੱਲ 70,000 ਰੁਪਏ ਦੇ ਕਰਜ਼ੇ ਵਿੱਚੋਂ 20,000 ਰੁਪਏ ਦਾ ਬਕਾਇਆ ਖੜ੍ਹਾ ਹੈ। ਲਖਬੀਰ ਸਿੰਘ ਸਬਜ਼ੀ ਵਿਕਰੇਤਾ ਹੈ। ਇਸੇ ਤਰ੍ਹਾਂ ਦੇ ਹਾਲਾਤ ਫ਼ਰੀਦਕੋਟ ਹਲਕੇ ਤੋਂ ਸਾਂਝੀ ਵਿਰਾਸਤ ਪਾਰਟੀ ਦੀ ਉਮੀਦਵਾਰ ਕੁਲਵੰਤ ਕੌਰ ਦੇ ਹਨ। ਉਸ ਕੋਲ ਕੋਈ ਘਰ ਨਹੀਂ ਹੈ। ਕੁਲਵੰਤ ਕੌਰ ਪ੍ਰਾਈਵੇਟ ਨੌਕਰੀ ਕਰਦੀ ਹੈ। ਉਸ ਦੇ ਪਰਿਵਾਰ ਕੋਲ 80,000 ਰੁਪਏ ਦੀ ਨਗਦੀ ਤੋਂ ਸਿਵਾਏ ਕੁੱਝ ਵੀ ਨਹੀਂ ਹੈ। ਕੁਲਵੰਤ ਕੌਰ ਅਨਪੜ੍ਹ ਹੈ ਪ੍ਰੰਤੂ ਉਹ ਚੋਣਾਂ ਦੀ ਸਿਆਸਤ ਨੂੰ ਪੜ੍ਹਨ ਵਾਸਤੇ ਚੋਣ ਪਿੜ ਵਿੱਚ ਉਤਰੀ ਹੈ। ਫ਼ਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਕਿੱਤੇ ਵਜੋਂ ਮਜ਼ਦੂਰ ਹੈ ਪ੍ਰੰਤੂ ਉਹ ਸੋਸ਼ਲ ਮੀਡੀਆ ਤੋਂ ਵੀ ਕਮਾਈ ਕਰ ਰਿਹਾ ਹੈ। ਉਸ ਕੋਲ ਕੋਈ ਘਰ ਨਹੀਂ ਹੈ ਪਰ ਇੱਕ ਮੋਟਰਸਾਈਕਲ ਜ਼ਰੂਰ ਹੈ। ਉਸ ਕੋਲ 1.35 ਲੱਖ ਰੁਪਏ ਦੀ ਜਾਇਦਾਦ ਹੈ।

ਇਹ ਵੀ ਪੜੋ:Animal Husbandry Department : ਪਸ਼ੂ ਪਾਲਣ ਵਿਭਾਗ ’ਚ ਕਲਰਕ ਤਰੱਕੀ ਲਈ ਗਰੁੱਪ ਸੀ ਅਤੇ ਡੀ ਲਈ ਵੱਖਰੀ ਸੀਨੀਆਰਤਾ ਸੂਚੀ ਜਾਵੇਗੀ ਬਣਾਈ 

ਬਠਿੰਡਾ ਹਲਕੇ ਤੋਂ ਆਜ਼ਾਦ ਉਮੀਦਵਾਰ ਮਜ਼ਦੂਰ ਪਾਲਾ ਰਾਮ ਚੋਣ ਲੜ ਰਿਹਾ ਹੈ। ਉਸ ਕੋਲ ਦੋ ਟਰੈਕਟਰ ਹਨ ਜਿਨ੍ਹਾਂ ਦੀ ਕੀਮਤ 12.80 ਲੱਖ ਰੁਪਏ ਹੈ। ਇਹ ਦੋਵੇਂ ਟਰੈਕਟਰ ਉਸ ਦੀ ਪੂੰਜੀ ਹਨ। ਪੰਜ ਜਮਾਤਾਂ ਪਾਸ ਪਾਲਾ ਰਾਮ ਕੋਲ ਛੱਤ ਨਹੀਂ ਹੈ। ਸੰਗਰੂਰ ਤੋਂ ਚੋਣ ਲੜ ਰਹੇ ਪੱਪੂ ਕੁਮਾਰ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਅਨਪੜ੍ਹ ਹੈ ਅਤੇ ਮਜ਼ਦੂਰੀ ਕਰਦਾ ਹੈ। ਉਸ ਕੋਲ ਸਿਰਫ਼ 3.19 ਲੱਖ ਰੁਪਏ ਦੀ ਸੰਪਤੀ ਹੈ। ਦੂਜੇ ਪਾਸੇ ਸੰਗਰੂਰ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਚੋਣ ਪਿੜ ਵਿੱਚ ਹਨ ਜਿਨ੍ਹਾਂ ਕੋਲ 10 ਕਰੋੜ ਰੁਪਏ ਤੋਂ ਵੱਧ ਦੇ ਇਕੱਲੇ ਗਹਿਣੇ ਹੀ ਹਨ।

ਇਹ ਵੀ ਪੜੋ:Uk Visa : ਰਿਸ਼ੀ ਸੁਨਕ ਸਰਕਾਰ ਦੀ ਵੱਡੀ ਲਾਪਰਵਾਹੀ; ਹਜ਼ਾਰਾਂ ਭਾਰਤੀ ਨਰਸਾਂ ਖ਼ਮਿਆਜ਼ਾ ਭੁਗਤਣ ਨੂੰ ਹੋਈਆਂ ਮਜ਼ਬੂਰ, ਜਾਣੋ ਪੂਰਾ ਮਾਮਲਾ  

ਫ਼ਰੀਦਕੋਟ ਹਲਕੇ ਤੋਂ ਭਾਰਤੀਆ ਰਾਸ਼ਟਰੀਆ ਦਲ ਦਾ ਉਮੀਦਵਾਰ ਬਾਦਲ ਸਿੰਘ ਹੈ। ਉਸ ਦਾ ਨਾਮ ਤਾਂ ਬਾਦਲ ਹੈ ਪ੍ਰੰਤੂ ਉਸ ਦੀ ਕਿਸਮਤ ਬਾਦਲਾਂ ਵਰਗੀ ਨਹੀਂ ਹੈ। ਉਹ ਸੱਤਵੀਂ ਪਾਸ ਹੈ ਅਤੇ ਮਜ਼ਦੂਰੀ ਕਰ ਕੇ ਘਰ ਚਲਾਉਂਦਾ ਹੈ। ਉਸ ਕੋਲ ਤਿੰਨ ਲੱਖ ਰੁਪਏ ਦਾ 130 ਗਜ਼ ਦਾ ਘਰ ਹੈ। ਇਸ ਪਰਿਵਾਰ ਕੋਲ 60,000 ਰੁਪਏ ਦੀ ਨਗਦੀ ਹੈ ਅਤੇ 1.20 ਲੱਖ ਰੁਪਏ ਦਾ ਸੋਨਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੋਲ 7.03 ਕਰੋੜ ਰੁਪਏ ਦੇ ਗਹਿਣੇ ਹਨ।
ਜਦੋਂ ਪੰਜਾਬ ’ਚ 2022 ਦੀਆਂ ਚੋਣਾਂ ਹੋਈਆਂ ਤਾਂ ਉਦੋਂ ਅਜਿਹੇ ਉਮੀਦਵਾਰ ਕਾਫ਼ੀ ਸਨ ਜਿਨ੍ਹਾਂ ਵਿੱਚੋਂ ‘ਆਪ’ਵੱਲੋਂ ਚੋਣ ਲੜਨ ਵਾਲੇ ਕਈ ਉਮੀਦਵਾਰ ਚੋਣ ਜਿੱਤ ਕੇ ਵਿਧਾਇਕ ਵੀ ਬਣੇ ਹਨ।

(For more news apart from Candidates who have no house and no property in election field News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement