Uk Visa : ਰਿਸ਼ੀ ਸੁਨਕ ਸਰਕਾਰ ਦੀ ਵੱਡੀ ਲਾਪਰਵਾਹੀ; ਹਜ਼ਾਰਾਂ ਭਾਰਤੀ ਨਰਸਾਂ ਖ਼ਮਿਆਜ਼ਾ ਭੁਗਤਣ ਨੂੰ ਹੋਈਆਂ ਮਜ਼ਬੂਰ, ਜਾਣੋ ਪੂਰਾ ਮਾਮਲਾ

By : BALJINDERK

Published : May 17, 2024, 7:03 pm IST
Updated : May 17, 2024, 7:23 pm IST
SHARE ARTICLE
Uk Visa
Uk Visa

Uk Visa : ਫ਼ਰਜ਼ੀ ਵੀਜ਼ਾ ਕੰਪਨੀਆਂ ਕਾਰਨ ਪੈਦਾ ਹੋਈ ਸਮੱਸਿਆ

Uk Visa : ਲੰਡਨ- ਬ੍ਰਿਟੇਨ ’ਚ ਕੰਮ ਕਰ ਰਹੀਆਂ ਹਜ਼ਾਰਾਂ ਭਾਰਤੀ ਨਰਸਾਂ 'ਤੇ ਦੇਸ਼ ਨਿਕਾਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦਾ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਰਕਾਰ ਦੀ ਲਾਪਰਵਾਹੀ ਹੈ। ਇਹ ਸਮੱਸਿਆ ਫ਼ਰਜ਼ੀ ਕੰਪਨੀਆਂ ਕਾਰਨ ਪੈਦਾ ਹੋਈ ਹੈ, ਜਿਨ੍ਹਾਂ ਨੂੰ ਸੁਨਕ ਸਰਕਾਰ ਨੇ ਬਿਨਾਂ ਜਾਂਚ ਪੜਤਾਲ ਤੋਂ ਹੀ ਵਿਦੇਸ਼ਾਂ ਤੋਂ ਨਰਸਾਂ ਦੀ ਭਰਤੀ ਕਰਨ ਦੀ ਇਜਾਜ਼ਤ ਦਿੱਤੀ ਸੀ। 

ਇਹ ਵੀ ਪੜੋ:Jammu and Kashmir : ਅਖਨੂਰ ਬਾਰਡਰ 'ਤੇ ਫੌਜ ਦੇ ਮੇਜਰ ਨੇ ਖੁਦ ਨੂੰ ਗੋਲ਼ੀ ਮਾਰ ਕੇ ਕੀਤੀ ਖੁਦਕੁਸ਼ੀ 

ਦਰਅਸਲ ਜਦੋਂ ਪ੍ਰਸ਼ਾਸਨ ਨੇ ਹਾਲ ਹੀ ’ਚ ਇਨ੍ਹਾਂ ਕੰਪਨੀਆਂ ਦੀ ਜਾਂਚ ਕੀਤੀ ਜੋ ਕਿ ਮੋਟੀਆਂ ਰਕਮਾਂ ਵਸੂਲ ਕੇ ਆਪਣੇ ਕਰਮਚਾਰੀਆਂ ਦੇ ਵੀਜ਼ੇ ਸਪਾਂਸਰ ਕਰਦੀਆਂ ਹਨ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਫ਼ਰਜ਼ੀ ਪਾਈਆਂ ਗਈਆਂ। ਜਿਸ ਤੋਂ ਬਾਅਦ ਸਰਕਾਰ ਇਨ੍ਹਾਂ ਕੰਪਨੀਆਂ ਵੱਲੋਂ ਲਿਆਂਦੀਆਂ ਗਈਆਂ ਭਾਰਤੀ ਨਰਸਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਇਸ ਫ਼ੈਸਲੇ ਨਾਲ 7000 ਤੋਂ ਵੱਧ ਨਰਸਾਂ ਪ੍ਰਭਾਵਿਤ ਹੋਣਗੀਆਂ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਭਾਰਤ ਤੋਂ 4,100 ਹਨ। ਜਿਨ੍ਹਾਂ ਨਰਸਾਂ 'ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚੋਂ 94 ਫੀਸਦੀ ਮਾਮਲੇ ਸਰਕਾਰ ਵੱਲੋਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਕਾਰਨ ਸਾਹਮਣੇ ਆਏ ਹਨ।

ਇਹ ਵੀ ਪੜੋ:Kerala News : ਕੇਰਲ ’ਚ ਡਾਕਟਰ ਨੇ 4 ਸਾਲਾ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਕੀਤਾ ਮੁਅੱਤਲ   

ਮਹਾਰਾਸ਼ਟਰ ਦੀ ਰਹਿਣ ਵਾਲੀ ਜ਼ੈਨਬ (22) ਦੋ ਬੱਚਿਆਂ ਦੀ ਮਾਂ ਹੈ। ਉਸ ਨੇ ਅਤੇ ਉਸ ਦੇ ਭਰਾ ਇਸਮਾਈਲ (25) ਨੇ ਵੀਜ਼ਾ ਸਪਾਂਸਰਸ਼ਿਪ ਲਈ ਬ੍ਰਿਟਿਸ਼ ਕੰਪਨੀ ਨੂੰ 18 ਲੱਖ ਰੁਪਏ ਦਿੱਤੇ ਸਨ। ਜਦੋਂ ਉਹ ਉਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਫ਼ਰਮ ਫਰਜ਼ੀ ਹੈ ਅਤੇ ਪਹਿਲਾਂ ਵੀ ਘਪਲੇ ਕਰ ਚੁੱਕੀ ਹੈ। ਅਪ੍ਰੈਲ ਵਿਚ ਭੈਣ-ਭਰਾਵਾਂ ਨੂੰ ਸਰਕਾਰੀ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਸੀ ਕਿ ਜਿਸ ਕੰਪਨੀ ਨੇ ਉਨ੍ਹਾਂ ਦੇ ਵੀਜ਼ੇ ਸਪਾਂਸਰ ਕੀਤੇ ਸਨ, ਉਨ੍ਹਾਂ ਦਾ ਭਰਤੀ ਲਾਇਸੈਂਸ ਖੋਹ ਲਿਆ ਗਿਆ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸਨੂੰ 60 ਦਿਨਾਂ ਵਿਚ ਸਪਾਂਸਰ ਜਾਂ ਕੋਈ ਹੋਰ ਕੰਪਨੀ ਲੱਭਣ ਲਈ ਕਿਹਾ ਹੈ ਨਹੀਂ ਤਾਂ ਉਨ੍ਹਾਂ ਨੂੰ ਬ੍ਰਿਟੇਨ ਛੱਡਣਾ ਪਵੇਗਾ।

(For more news apart from  Visa Scam in Uk 4 thousand Indian nurses face deportation News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement