
ਓਪੀ ਸੋਨੀ ਨੇ ਨਹੀ ਸੰਭਾਲਿਆ ਆਪਣੇ ਮਹਿਕਮੇ ਦਾ ਚਾਰਜ
ਚੰਡੀਗੜ੍ਹ- ਕਾਂਗਰਸ ਮੰਤਰੀਆਂ 'ਚ ਅਹੁਦੇ ਨੂੰ ਲੈ ਕੇ ਲਗਾਤਾਰ ਤਕਰਾਰ ਚੱਲਦਾ ਆ ਰਿਹਾ ਹੈ ਦਰਅਸਲ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਬਾਅਦ ਇੱਕ ਹੋਰ ਮੰਤਰੀ, ਕੈਪਟਨ ਅਮਰਿੰਦਰ ਸਿੰਘ ਤੋਂ ਕਾਫ਼ੀ ਖਫ਼ਾ ਹੋ ਗਿਆ ਹੈ। ਸੂਤਰਾਂ ਮੁਤਾਬਿਕ ਹੁਣ ਓਪੀ ਸੋਨੀ ਨੇ ਵੀ ਸਿੱਧੂ ਦੀ ਤਰਜ਼ 'ਤੇ ਆਪਣੇ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ। ਦੱਸ ਦੇਈਏ ਕਿ ਓਪੀ ਸੋਨੀ ਕੋਲੋ ਸਿੱਖਿਆ ਵਿਭਾਗ ਖੋਹ ਕੇ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਵਿਭਾਗ ਦੇ ਦਿੱਤਾ ਗਿਆ ਹੈ।
Captain Amarinder Singh
ਇਸ ਤੋਂ ਪਹਿਲਾਂ ਵੀ ਉਨ੍ਹਾਂ ਕੋਲੋਂ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਲੈ ਕੇ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਸੀ। ਪਿਛਲੇ ਇੱਕ ਸਾਲ ਵਿਚ ਸੋਨੀ ਦਾ ਮਹਿਕਮਾ ਦੋ ਵਾਰ ਬਦਲਿਆ ਗਿਆ ਜਿਸ ਕਰਕੇ ਉਹ ਖ਼ਾਸੇ ਨਾਰਾਜ਼ ਹਨ। ਹਾਲਾਂਕਿ ਸੂਤਰਾਂ ਮੁਤਾਬਕ ਉਨ੍ਹਾਂ ਗੈਰ ਰਸਮੀ ਤੌਰ 'ਤੇ ਮਹਿਕਮੇ ਦੇ ਸਕੱਤਰ ਸਤੀਸ਼ ਚੰਦਾ ਨਾਲ ਮੀਟਿੰਗ ਕਰ ਲਈ ਹੈ ਪਰ ਹਾਲੇ ਤਕ ਮਹਿਕਮੇ ਦੀਆਂ ਫਾਈਲਾਂ 'ਤੇ ਹਸਤਾਖ਼ਰ ਕਰਨੇ ਸ਼ੁਰੂ ਨਹੀਂ ਕੀਤੇ।
Op Soni
ਜਾਣਕਾਰੀ ਮੁਤਾਬਿਕ ਓਪੀ ਸੋਨੀ ਇਸ ਗੱਲ ਲਈ ਕੈਪਟਨ 'ਤੇ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਜਾਏ ਜਾਂ ਫਿਰ ਮੈਡੀਕਲ ਸਿੱਖਿਆ ਨਾਲ ਸਿਹਤ ਵਿਭਾਗ ਵੀ ਦਿੱਤਾ ਜਾਏ।