
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਅਤੇ ਵਾਤਾਵਰਣ ਮੰਤਰੀ ਓਪੀ ਸੋਨੀ ਤੋਂ ਵਾਤਾਵਰਣ ਮਹਿਕਮਾ ਵਾਪਸ ਲੈ...
ਚੰਡੀਗੜ੍ਹ (ਸਸਸ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਅਤੇ ਵਾਤਾਵਰਣ ਮੰਤਰੀ ਓਪੀ ਸੋਨੀ ਤੋਂ ਵਾਤਾਵਰਣ ਮਹਿਕਮਾ ਵਾਪਸ ਲੈ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਦਯੋਗ ਦੀਆਂ ਸ਼ਿਕਾਇਤਾਂ ਸੋਨੀ ‘ਤੇ ਭਾਰੀ ਪੈ ਗਈਆਂ ਹਨ। ਵਾਤਾਵਰਣ ਮਹਿਕਮੇ ਨੂੰ ਮੁੱਖ ਮੰਤਰੀ ਨੇ ਅਪਣੇ ਕੋਲ ਹੀ ਰੱਖਿਆ ਹੈ ਜਦੋਂ ਕਿ ਸੋਨੀ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਦਿਤਾ ਹੈ। ਸਿੱਖਿਆ ਵਿਭਾਗ ਉਨ੍ਹਾਂ ਦੇ ਕੋਲ ਹੀ ਰਹੇਗਾ। ਸੋਨੀ ਕੋਲੋਂ ਵਾਤਾਵਰਣ ਵਿਭਾਗ ਵਾਪਸ ਲੈਣ ਦੀ ਨੀਂਹ ਦਿਵਾਲੀ ਤੋਂ ਪਹਿਲਾਂ ਹੀ ਰੱਖੀ ਗਈ ਸੀ।
ਜਾਣਕਾਰੀ ਦੇ ਮੁਤਾਬਕ ਦਿਵਾਲੀ ਦੇ ਦੌਰਾਨ ਉਦਮੀਆਂ ਨਾਲ ਮੁਲਾਕਾਤ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਆ ਗਈਆਂ। ਸੋਨੀ ਭਾਵੇਂ ਮੁੱਖ ਮੰਤਰੀ ਦੇ ਬਹੁਤ ਨਜ਼ਦੀਕ ਹੋਣ ਪਰ ਉਦਯੋਗ ਸਮਾਜ ਵਿਚ ਜਿਸ ਤਰ੍ਹਾਂ ਤੋਂ ਸਰਕਾਰ ਦੀ ਈਮੇਜ਼ ਖ਼ਰਾਬ ਹੋ ਰਹੀ ਸੀ ਉਸ ਤੋਂ ਮੁੱਖ ਮੰਤਰੀ ਬਹੁਤ ਉਦਾਸ ਹੋ ਗਏ ਸਨ। ਮੁੱਖ ਮੰਤਰੀ ਕਦੇ ਵੀ ਨਹੀਂ ਚਾਹੁੰਦੇ ਹਨ ਕਿ ਉਦਯੋਗ ਸਮਾਜ ਵਿਚ ਸਰਕਾਰ ਦੀ ਈਮੇਜ਼ ‘ਤੇ ਕੋਈ ਦਾਗ ਲੱਗੇ। ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਦੇ ਦੌਰਾਨ ਸੋਨੀ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਸੀ।
ਰਾਹੁਲ ਨੇ ਵੀ ਇਸ ਦੀ ਮਨਜ਼ੂਰੀ ਦੇ ਦਿਤੀ ਸੀ। ਇਸ ਤੋਂ ਤੁਰਤ ਬਾਅਦ ਹੀ ਤੈਅ ਹੋ ਗਿਆ ਸੀ ਕਿ ਸੋਨੀ ਦੇ ਪਰ੍ਹ ਕੱਟੇ ਜਾਣਗੇ। ਜਾਣਕਾਰੀ ਦੇ ਮੁਤਾਬਕ ਵਾਤਾਵਰਣ ਨੂੰ ਲੈ ਕੇ ਸੋਨੀ ਉਦਯੋਗ ਸਮਾਜ ਵਿਚ ਬਦਨਾਮ ਹੋ ਰਹੇ ਸਨ। ਦਿਵਾਲੀ ਤੋਂ ਪਹਿਲਾਂ ਜਦੋਂ ਪੰਜਾਬ ਦੇ ਪ੍ਰਮੁੱਖ ਉਦਯੋਗਪਤੀ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਤਾਂ ਇਹ ਮੁੱਦਾ ਵੱਡੀ ਗੰਭੀਰਤਾ ਨਾਲ ਰੱਖਿਆ ਗਿਆ। ਜਿਸ ਤੋਂ ਬਾਅਦ ਹੀ ਇਹ ਤੈਅ ਹੋ ਗਿਆ ਸੀ ਕਿ ਮੁੱਖ ਮੰਤਰੀ ਸੋਨੀ ਤੋਂ ਵਾਤਾਵਰਣ ਮਹਿਕਮਾ ਵਾਪਸ ਲੈ ਸਕਦੇ ਹਨ।
ਮੁੱਖ ਮੰਤਰੀ ਦਾ ਅਪਣੀ ਕੈਬਨਿਟ ਵਿਚ ਇਹ ਦੂਜਾ ਵੱਡਾ ਫ਼ੈਸਲਾ ਹੈ। ਪਹਿਲਾਂ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਲਿਆ ਸੀ। ਸੋਨੀ ਤੋਂ ਵਾਤਾਵਰਣ ਵਿਭਾਗ ਵਾਪਸ ਲੈਣ ਵਿਚ ਕੁਝ ਹੱਦ ਤੱਕ ਐਨਜੀਟੀ ਦੇ ਫ਼ੈਸਲਿਆਂ ਨੇ ਵੀ ਭੂਮਿਕਾ ਨਿਭਾਈ ਹੈ। ਪਾਣੀ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਵਲੋਂ ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਜਾ ਰਹੀ ਹੈ ਉਸ ਤੋਂ ਸਰਕਾਰ ਦੀ ਈਮੇਜ਼ ਖ਼ਰਾਬ ਹੋ ਰਹੀ ਹੈ। ਪਿਛਲੇ ਹਫ਼ਤੇ ਹੀ ਐਨਜੀਟੀ ਨੇ ਨਦੀਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਸਰਕਾਰ ‘ਤੇ 50 ਕਰੋੜ ਜੁਰਮਾਨਾ ਲਗਾਇਆ ਹੈ।