
ਛੋਟੇ ਜਿਹੇ ਬੱਚੇ ਨੂੰ ਚਲਦੇ ਟਰੈਕਟਰ ਦੇ ਇੰਜਣ ਦੇ ਅੱਗੇ ਕੀਤਾ ਖੜ੍ਹਾ
ਅੱਜ ਕੱਲ੍ਹ ਲੋਕਾਂ 'ਤੇ ਸੋਸ਼ਲ ਮੀਡੀਆ ਦਾ ਕਾਫ਼ੀ ਭੂਤ ਸਵਾਰ ਹੈ। ਸੋਸ਼ਲ ਮੀਡੀਆ 'ਤੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਲੈਣ ਲਈ ਕੁੱਝ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਵੀਡੀਓ ਬਣਾਏ ਜਾਂਦੇ ਹਨ ਹੋਰ ਤਾਂ ਹੋਰ ਕੁੱਝ ਲੋਕਾਂ ਵੱਲੋਂ ਤਾਂ ਅਜਿਹੇ ਵੀਡੀਓ ਬਣਾਉਣ ਲਈ ਆਪਣੀ ਜਾਂ ਕਿਸੇ ਹੋਰ ਦੀ ਜਾਨ ਜ਼ੋਖ਼ਮ ਵਿਚ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਬੱਚੇ ਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਨੂੰ ਟ੍ਰੈਕਟਰ ਦੇ ਇੰਜਣ ਵਿਚ ਖੜ੍ਹਾ ਕੀਤਾ ਹੋਇਆ ਹੈ।
The child life was lost at the risk of making the video!
ਵੀਡੀਓ ਬਣਾਉਣ ਵਾਲੇ ਨੇ ਭਾਵੇਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕਸ ਲੈਣ ਦੇ ਮਕਸਦ ਨਾਲ ਬਣਾਇਆ ਹੋਵੇਗਾ ਪਰ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਇਸ ਵੀਡੀਓ ਬਣਾਉਣ ਵਾਲੇ ਦੀ ਚੰਗੀ ਝਾੜ ਪਾਈ ਜਾ ਰਹੀ ਹੈ। ਜਦਕਿ ਬਹੁਤ ਸਾਰੇ ਲੋਕਾਂ ਵੱਲੋਂ ਤਾਂ ਅਜਿਹੇ ਲੋਕਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਸਮੇਂ ਪਹਿਲਾਂ ਕਈ ਵਾਰ ਹਾਦਸੇ ਵਾਪਰਨ ਦੀਆਂ ਖ਼ਬਰਾ ਸਾਹਮਣੇ ਆ ਚੁੱਕੀਆਂ ਹਨ।