
ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਅੰਮ੍ਰਿਤਸਰ ਤੋਂ 1 ਹੋਰ ਨਵ ਮੌਤ ਹੋਈ ਹੈ
ਚੰਡੀਗੜ੍ਹ, 17 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਅੰਮ੍ਰਿਤਸਰ ਤੋਂ 1 ਹੋਰ ਨਵ ਮੌਤ ਹੋਈ ਹੈ ਜਦ ਕਿ 24 ਘੰਟੇ ਦੌਰਾਨ 130 ਹੋਰ ਪਾਜ਼ੇਟਿਵ ਮਾਮਲੇ ਆਏ ਹਨ । ਮੌਤਾਂ ਦੀ ਕੁਲ ਗਿਣਤੀ 82 ਹੋ ਗਈ ਅਤੇ ਕੁਲ ਪਾਜ਼ੇਟਿਵ ਮਾਮਲੇ 3500 ਦਾ ਅੰਕੜਾ ਪਾਰ ਕਰ ਗਏ ਹਨ। ਅੱਜ ਤਕ ਲਾਏ ਗਏ ਕੁਲ ਸੈਂਪਲਾਂ ਦੀ ਗਿਣਤੀ 2 ਲੱਖ 8 ਹਜ਼ਾਰ 408 ਹੋ ਗਈ ਹੈ।
ਕੁਲ ਪਾਜ਼ੇਟਿਵ ਮਾਮਲੇ 3503 ਸ਼ਾਮ ਤਕ ਸਨ ਜੋ ਦੇਰ ਰਾਤ ਤਕ ਹੋਰ ਵਧ ਸਕਦੇ ਹਨ। ਇਸ ਸਮੇਂ 881 ਪੀੜਤ ਇਲਾਜ ਅਧੀਨ ਹਨ। ਅੱਜ 17 ਹੋਰ ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਣ ਵਾਲੀਆਂ ਦੀ ਕੁਲ ਗਿਣਤੀ 2538 ਤਕ ਪਹੁੰਚ ਚੁੱਕੀ ਹੈ। ਇਸ ਸਮੇਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਕੋਰੋਣਾ ਦੇ ਹੋਟ ਸਪਟ ਕੇਂਦਰ ਬਣੇ ਹੋਏ ਹਨ। ਅੰਮ੍ਰਿਤਸਰ ਵਿਚ ਜਿਥੇ ਕੋਰੋਨਾ ਕੇਸਾਂ ਦੀ ਕੁਲ ਗਿਣਤੀ ਸੱਭ ਤੋਂ ਵੱਧ ਹੈ। ਉਥੇ ਇਸ ਜ਼ਿਲ੍ਹੇ ਵਿਚ ਮੌਤਾਂ ਵੀ ਸੱਭ ਤੋਂ ਵੱਧ ਹਨ ਜੋ 25 ਤਕ ਪਹੁੰਚ ਗਈਆਂ ਹਨ।