
ਪੰਜਾਬ ਸਰਕਾਰ ਨੇ ਸਿਖਿਆ ਦੇ ਖੇਤਰ ਵਿਚ ਗੁਣਾਤਮਕ ਸੁਧਾਰਾਂ ਵਿਚ ਤੇਜ਼ੀ ਲਿਆਉਣ ਵਾਸਤੇ ਸਟੇਟ
ਚੰਡੀਗੜ੍ਹ, 17 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਸਿਖਿਆ ਦੇ ਖੇਤਰ ਵਿਚ ਗੁਣਾਤਮਕ ਸੁਧਾਰਾਂ ਵਿਚ ਤੇਜ਼ੀ ਲਿਆਉਣ ਵਾਸਤੇ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿਗ ਪੰਜਾਬ (ਐਸ.ਸੀ.ਈ.ਆਰ.ਟੀ.) ਦੇ ਡਾਇਰੈਕਟਰ ਦੀ ਅਗਵਾਈ ਵਿਚ ਇਕ ਕੋਰ ਕਮੇਟੀ ਦਾ ਗਠਨ ਕਰ ਦਿਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸਕੂਲ ਸਿਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ 'ਤੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਜੈਕਟ ਅਧੀਨ ਸਿਖਿਆ ਸੁਧਾਰਾਂ ਵਿਚ ਗੁਣਾਤਮਕ ਤਬਦੀਲੀਆਂ ਵਿਚ ਤੇਜ਼ੀ ਲਿਆਉਣ ਵਾਸਤੇ ਅੱਪਰ ਪ੍ਰਾਇਮਰੀ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਿਖਿਆ ਦੇ ਮਿਆਰ ਵਿਚ ਹੋਰ ਸੁਧਾਰ ਲਿਆਂਦਾ ਜਾ ਸਕੇ। ਬੁਲਾਰੇ ਅਨੁਸਾਰ ਇਸ ਕਮੇਟੀ ਦੀ ਅਗਾਵਈ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਕਰਨਗੇ।
ਇਸ ਦੇ ਮੈਂਬਰਾਂ ਵਿਚ ਸ੍ਰੀ ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗ, ਸ੍ਰੀ ਦਵਿੰਦਰ ਬੋਹਾ ਸਟੇਟ ਕੋਆਰਡੀਨੇਟਰ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਇਮਰੀ, ਸ੍ਰੀ ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਅੰਗਰੇਜ਼ੀ/ਸਮਾਜਕ ਵਿਗਿਆਨ, ਸ੍ਰੀ ਸੁਨੀਲ ਬਹਿਲ ਸਹਾਇਕ ਡਾਇਰੈਕਟਰ ਕਮ ਰਿਸੋਰਸ ਪਰਸਨ ਹਿੰਦੀ/ਪੰਜਾਬੀ, ਸ੍ਰੀਮਤੀ ਨਿਰਮਲ ਕੌਰ ਏ.ਐਸ.ਪੀ.ਡੀ. ਮੈਥ ਤੇ ਕੁਅਲਟੀ, ਸ੍ਰੀ ਸੁਨੀਲ ਭਾਰਦਵਾਜ ਸਟੇਟ ਰਿਸੋਰਸ ਪਰਸਨ ਸਾਇੰਸ, ਸ੍ਰੀਮਤੀ ਵਨੀਤ ਕੱਦ ਸਟੇਟ ਰਿਸੋਰਸ ਪਰਸਨ ਮੈਥ, ਸ੍ਰੀ ਸੰਦੀਪ ਕੁਮਾਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ,
ਸ੍ਰੀ ਜਸਵੀਰ ਸਿੰਘ ਡੀ.ਐਮ. ਸਾਇੰਸ ਲੁਧਿਆਣਾ, ਸ੍ਰੀ ਸੁਖਵਿੰਦਰ ਸਿੰਘ ਡੀ.ਐਮ. ਸਾਇੰਸ ਹੁਸ਼ਿਆਰਪੁਰ, ਸ੍ਰੀ ਚੰਦਰ ਸ਼ੇਖਰ ਡੀ.ਐਮ. ਅੰਗਰੇਜ਼ੀ/ਸਮਾਜਕ ਵਿਗਿਆਨ ਜਲੰਧਰ, ਸ੍ਰੀ ਜਸਵਿੰਦਰ ਸਿੰਘ ਡੀ.ਐਮ ਮੈਥ ਜਲੰਧਰ, ਸ੍ਰੀ ਰਾਜਨ ਲਿਬੜਾ ਰਿਸੋਰਸ ਪਰਸਨ ਹਿਦੀ ਅੰਮ੍ਰਿਤਸਰ, ਸ੍ਰੀ ਮਨਜੀਤ ਪੁਰੀ ਰਿਸੋਰਸ ਪਰਸਨ ਪੰਜਾਬੀ ਫਰੀਦਕੋਟ, ਸ੍ਰੀ ਕਰਨ ਸੁਖੀਜਾ ਕੰਪਿਊਟਰ ਫੈਕਲਟੀ ਸ.ਸ.ਸ.ਸ. ਸਿਆਲਬਾ ਐਸ.ਏ.ਐਸ. ਨਗਰ, ਸ੍ਰੀ ਸੰਜੇ ਸ਼ਰਮਾ ਸਾਂਝੀ ਸਿਖਿਆ, ਮਿਸ ਕੇਤੀਕਾ ਨਰੂਲਾ ਸਾਂਝੀ ਸਿਖਿਆ ਅਤੇ ਮਿਸ ਵਿਜੇਂਦਰ ਸਟੇਟ ਕੋਆਰਡੀਨੇਟਰ ਪ੍ਰਥਮ ਸ਼ਾਮਲ ਹਨ।