ਪੰਥਕ ਜੁਗਤਿ ਅਧੀਨ ਸਿਧਾਂਤਕ ਨਿਰਣੈ ਲਏ ਬਗ਼ੈਰ ਸਿੱਖਾਂ ਦੇ ਮਤਭੇਦ ਨਹੀਂ ਘੱਟ ਸਕਦੇ : ਜਾਚਕ
Published : Jun 18, 2020, 10:47 pm IST
Updated : Jun 18, 2020, 10:47 pm IST
SHARE ARTICLE
1
1

ਪੰਥਕ ਜੁਗਤਿ ਅਧੀਨ ਸਿਧਾਂਤਕ ਨਿਰਣੈ ਲਏ ਬਗ਼ੈਰ ਸਿੱਖਾਂ ਦੇ ਮਤਭੇਦ ਨਹੀਂ ਘੱਟ ਸਕਦੇ : ਜਾਚਕ

ਕੋਟਕਪੂਰਾ, 18 ਜੂਨ (ਗੁਰਿੰਦਰ ਸਿੰਘ) : ਮਾਤਾ ਸੁੰਦਰੀ ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਪ੍ਰੋ. ਹਰਿੰਦਰਪਾਲ ਸਿੰਘ ਨਾਲ ਹੋਈ ਗੁੰਡਾਗਰਦੀ ਦਾ ਵਰਨਣ ਕਰਦਿਆਂ 'ਰੋਜ਼ਾਨਾ ਸਪੋਕਸਮੈਨ' ਨੇ ਕੌਮੀ ਦਰਦ ਦਾ ਇੰਝ ਪ੍ਰਗਟਾਵਾ ਕੀਤਾ ਹੈ ਕਿ 'ਕੋਰੋਨਾ' ਵਰਗੀ ਸੰਸਾਰ ਵਿਆਪੀ ਮਹਾਂਮਾਰੀ ਦਰਮਿਆਨ ਵੀ ਸਿੱਖਾਂ ਦੇ ਮਤਭੇਦ ਘਟਣ ਦੀ ਥਾਂ ਵੱਧ ਰਹੇ ਹਨ। ਮੇਰਾ ਖ਼ਿਆਲ ਹੈ ਕਿ ਅਜਿਹੇ ਮਤਭੇਦ ਤਦ ਤਕ ਨਹੀਂ ਘੱਟ ਸਕਦੇ, ਜਦ ਤਕ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਜੁਗਤਿ ਅਧੀਨ ਉਭਰਵੇਂ ਕੌਮੀ ਤੇ ਵਿਚਾਰਧਾਰਕ ਮਸਲਿਆਂ ਸਬੰਧੀ ਸਪੱਸ਼ਟ ਸਿਧਾਂਤਕ ਨਿਰਣੈ ਕਰ ਕੇ ਐਲਾਨੇ ਨਹੀਂ ਜਾਂਦੇ, ਜੇਕਰ ਸਾਡੇ ਧਾਰਮਕ ਆਗੂਆਂ ਨੇ ਰਾਜਨੀਤਕ ਪ੍ਰਭਾਵ ਕਬੂਲਦਿਆਂ ਹੋਰ ਢਿੱਲਮਠ ਵਿਖਾਈ ਤਾਂ ਉਪਰੋਕਤ ਕਿਸਮ ਦੀ ਕਰਮਕਾਂਡੀ ਤੇ ਰੂੜੀਵਾਦੀ ਸੋਚ ਗੁਰਮਤਿ ਦੇ ਸਿਧਾਂਤਕ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਵੱਡੀ ਰੁਕਾਵਟ ਬਣ ਸਕਦੀ ਹੈ।


ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਪੱਸ਼ਟ ਕੀਤਾ ਕਿ ਪ੍ਰੋ. ਹਰਿੰਦਰਪਾਲ ਸਿੰਘ ਦਿੱਲੀ ਵਲੋਂ ਪ੍ਰਗਟਾਏ ਵਿਚਾਰ 100 ਫ਼ੀ ਸਦੀ ਗੁਰਮਤਿ ਅਨੁਸਾਰੀ ਹਨ, ਕਿਉਂਕਿ ਸਿੱਖੀ 'ਚ ਸਰੀਰਕ ਅਰੋਗਤਾ ਲਈ ਦੁਆ (ਅਰਦਾਸ) ਤੇ ਦਵਾ-ਦਾਰੂ ਦਾ ਸੁਮੇਲ ਹੀ ਸੁਖਦਾਈ ਸਾਧਨ ਹੈ। ਇਸ ਕਰ ਕੇ ਗੁਰੂ-ਕਾਲ ਤੋਂ ਹੀ ਗੁਰਦੁਆਰਾ ਸਾਹਿਬਾਨ ਨਾਲ ਹਸਪਤਾਲ (ਦਵਾਖ਼ਾਨੇ) ਬਣਾਏ ਜਾਂਦੇ ਰਹੇ ਹਨ। “ਸਰਬ ਰੋਗ ਕਾ ਅਉਖਦੁ ਨਾਮੁ'' ਦਾ ਇਹ ਭਾਵ-ਅਰਥ ਨਹੀਂ ਕਿ ਗੁਰਬਾਣੀ ਦਾ ਪਾਠ ਕਰਨ ਵਾਲੇ ਨੂੰ ਅਥਵਾ ਨਾਮ-ਸਿਮਰਨ ਵਾਲੇ ਨੂੰ ਦਵਾਈ ਦੀ ਲੋੜ ਨਹੀਂ।

1

ਇਸ ਵਾਕ ਦਾ ਅਸਲ ਭਾਵ ਹੈ ਕਿ ਜੇ ਕਿਸੇ ਰਸਾਇਣਕ ਪਦਾਰਥ ਜਾਂ ਜੜ੍ਹੀ-ਬੂਟੀ 'ਚ ਕੋਈ ਰੋਗ-ਨਾਸ਼ਕ ਸ਼ਕਤੀ ਹੈ ਤਾਂ ਉਹ ਸਰਬ-ਵਿਆਪਕ ਰੱਬੀ ਨਾਮ ਦੀ ਹੈ ਜਿਸ ਦਾ ਇਕ ਵਿਸ਼ੇਸ਼ ਗੁਣ 'ਦੁੱਖ-ਭੰਜਨ ਵੀ ਹੈ। ਇਸ ਲਈ ਜੇਕਰ ਕਿਸੇ ਦਵਾ-ਦਾਰੂ ਨਾਲ ਰੋਗ ਦੂਰ ਹੁੰਦਾ ਹੈ ਤਾਂ ਵੀ ਸਾਨੂੰ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਇਹੀ ਗਾਉਣਾ ਚਾਹੀਦਾ ਹੈ ''ਦੁਖ ਭੰਜਨੁ ਤੇਰਾ ਨਾਮੁ ਜੀ, ਦੁਖ ਭੰਜਨੁ ਤੇਰਾ ਨਾਮੁ£''
ਅਕਾਲੀ ਸਿੱਖ ਗੁਰਦੁਆਰਾ' ਵੈਨਕੂਵਰ ਦੇ ਮੁੱਖ ਗ੍ਰੰਥੀ ਗਿ. ਜਸਬੀਰ ਸਿੰਘ ਨੇ ਆਖਿਆ ਕਿ ਕਿਸੇ ਵੀ ਵਿਚਾਰਧਾਰਕ ਮਸਲੇ ਦੀ ਸਪੱਸ਼ਟਤਾ ਲਈ ਸਹਿਜਮਈ ਤੇ ਉਸਾਰੂ ਵਿਚਾਰ ਚਰਚਾ ਨੂੰ ਤਾਂ ਸਿੱਖੀ 'ਚ ਪ੍ਰਵਾਨ ਕੀਤਾ ਗਿਆ ਹੈ ਪਰ ਝਗੜਾਲੂ ਤਕਰਾਰ 'ਤੇ ਕੁਚਰਚਾ ਨੂੰ ਇਥੇ ਕੋਈ ਥਾਂ ਨਹੀਂ। ਉਨ੍ਹਾਂ ਵੀ ਸਵਾਲ ਖੜਾ ਕੀਤਾ ਕਿ ਜੇ ਗੁਰਧਾਮਾਂ ਨਾਲ ਸਬੰਧਤ ਸਰੋਵਰਾਂ, ਬਉਲੀਆਂ ਤੇ ਚਉਬੱਚਿਆਂ ਦੇ ਜਲ ਨੂੰ ਅੰਮ੍ਰਿਤ ਮੰਨ ਕੇ ਚੁੱਲੇ ਲੈਣਾ ਹੀ ਸਿੱਖੀ ਹੈ ਤਾਂ ਫਿਰ ਸਿੱਖ ਰਹਿਤ ਮਰਿਆਦਾ ਅੰਦਰਲੀ 'ਅੰਮ੍ਰਿਤ-ਸੰਸਕਾਰ' ਦੀ ਵਿਧੀ ਅਪਣਾਉਣ ਦੀ ਕੀ ਲੋੜ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement