ਗੁਰਦਵਾਰੇ ਸੱਭ ਦੇ ਸਾਂਝੇ ਇਨ੍ਹਾਂ ਦੀ ਦੁਰਵਰਤੋਂ ਨਾ ਹੋਵੇ : ਸਿੱਖ ਵਿਚਾਰ ਮੰਚ
Published : Jun 18, 2020, 8:29 am IST
Updated : Jun 18, 2020, 8:29 am IST
SHARE ARTICLE
File Photo
File Photo

ਅਕਾਲ ਤਖ਼ਤ ਨੂੰ ਕੀਤੀ ਅਪੀਲ, ਬੇਅਦਬੀ ਰੋਕੋ

ਚੰਡੀਗੜ੍ਹ, 17 ਜੂਨ (ਜੀ.ਸੀ.ਭਾਰਦਵਾਜ): ਕੋਰੋਨਾ ਵਾਇਰਸ ਤੋਂ ਖ਼ਤਰੇ ਦੀ ਮਚੀ ਹਾਹਾਕਾਰ ਅਤੇ ਝੋਨੇ ਦੇ ਸੀਜ਼ਨ ਦੌਰਾਨ, ਮਜ਼ਦੂਰਾਂ ਦੀ ਘਾਟ ਹੋਣ ਕਰ ਕੇ ਪੰਜਾਬ ਦੇ ਮਾਲਵਾ ਤੇ ਮਾਝਾ ਦੇ ਕੁੱਝ ਪਿੰਡਾਂ ਦੇ ਗੁਰਦਵਾਰਿਆਂ ਤੋਂ ਜ਼ਿਮੀਦਾਰਾਂ ਤੇ ਮਜ਼ਦੂਰ ਵਰਗਾਂ ਦਰਮਿਆਨ ਹੋਏ ਤਕਰਾਰ ਬਾਰੇ ਹੈਂਕੜਬਾਜ਼ੀ ਦੇ ਬਿਆਨ ਤੇ ਗ਼ੈਰ ਧਾਰਮਕ ਐਲਾਨਾਂ ਦੀ ਚਾਰ ਚੁਫ਼ੇਰੇ ਨਿੰਦਾ ਕੀਤੀ ਜਾ ਰਹੀ ਹੈ।

ਅੱਜ ਇਥੇ ਸੈਕਟਰ-28 ਦੇ ਗੁਰੂ ਗੰ੍ਰਥ ਸਾਹਿਬ ਭਵਨ ਵਿਚ ਕੀਤੀ ਵਿਚਾਰ ਚਰਚਾ ਵਿਚ ਵਿਦਵਾਨਾਂ, ਬੁੱਧੀਜੀਵੀਆਂ, ਸਿੱਖ ਇਤਿਹਾਸਕਾਰਾਂ, ਸਾਹਿਤਕਾਰਾਂ ਨੇ ਇਸ ਮੁੱਦੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਮੀਡੀਆ ਨੂੰ ਦਸਿਆ ਕਿ ਗੁਰਦਵਾਰੇ ਸੱਭ ਦੇ ਸਾਂਝੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਸੇ ਵਿਅਕਤੀ, ਵਰਗ, ਜਾਤੀ, ਬਰਾਦਰੀ ਵਿਰੁਧ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਸ ਸਮਾਜ ਵਿਚ ਵਿਤਕਰਾ ਪੈਦਾ ਹੁੰਦਾ ਹੈ, ਕਮਜ਼ੋਰ ਵਰਗਾਂ ਵਿਚ ਹੀਨ ਭਾਵਨਾ ਆਉਂਦੀ ਹੈ ਅਤੇ ਭਵਿੱਖ ਵਿਚ ਪਾੜਾ ਪੈਂਦਾ ਹੈ।

ਸਾਹਿਤਕਾਰ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਆਏ ਆਰਥਕ ਸੰਕਟ ਨੂੰ ਹੱਲ ਕਰਨ ਵਾਸਤੇ ਕਿਸਾਨਾਂ ਤੇ ਮਜ਼ਦੂਰਾਂ ਵਿਚ ਦਿਹਾੜੀ ਦੇ ਰੇਟ ਘੱਟ ਵੱਧ ਦੇ ਝਗੜੇ, ਗੁਰਦਵਾਰਿਆਂ ਵਿਚ ਨਹੀਂ ਨਿਬੇੜੇ ਜਾ ਸਕਦੇ। ਇਸੇ ਦੀ ਪ੍ਰੋੜਤਾ ਕਰਦੇ ਹੋਏ ਗਲੋਬਲ ਸਿੱਖ ਸੰਸਥਾ ਤੋਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਆਰਥਕ ਤੇ ਖੇਤੀ ਮਸਲੇ ਨੂੰ ਹੱਲ ਕਰਨ ਲਈ ਗੁਰਦਵਾਰਿਆਂ ਵਿਚ ਬੈਠਕਾਂ ਕਰਨੀਆਂ ਤੇ ਭੜਕਾਊ ਬਿਆਨ ਦੇਣੇ, ਧਰਮ ਦੀ ਤੌਹੀਨ ਹੈ।

File PhotoFile Photo

ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਗੁਰਦਵਾਰਿਆਂ ਦੀ ਇਸ ਤਰੀਕੇ ਨਾਲ ਦੁਰਵਰਤੋਂ ਨੂੰ ਰੋਕਣ ਲਈ ਹੁਕਮਨਾਮਾ ਜਾਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ। ਪ੍ਰੋ. ਮਨਜੀਤ ਸਿੰਘ ਨੇ ਸਪਸ਼ਟ ਰੂਪ ਵਿਚ ਕਿਹਾ ਕਿ ਯੂ.ਪੀ. ਤੇ ਬਿਹਾਰ ਤੋਂ ਪੰਜਾਬ ਵਿਚ ਆਇਆ ਭਾਈਚਾਰਾ ਸਾਡਾ ਸਾਂਝੀ ਹੈ ਅਤੇ ਧਰਮ ਦੀ ਕਿਰਤ ਕਰੋ-ਵੰਡ ਕੇ ਛਕੋ ਦਾ ਗੁਰਬਾਣੀ ਸਿਧਾਂਤ, ਇਨ ਬਿਨ ਲਾਗੂ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ 30 ਲੱਖ ਏਕੜ ਜ਼ਮੀਨ 'ਤੇ ਝੋਨੇ ਦੀ ਬਿਜਾਈ ਮੌਕੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਮਿਲਦੀ ਹੈ, ਜਿਨ੍ਹਾਂ ਨੂੰ ਵਾਜਬ ਉਜਰਤਾਂ ਦਿਤੀਆਂ ਜਾਣ ਨਾ ਕਿ ਉਨ੍ਹਾਂ ਵਿਰੁਧ ਫ਼ਜ਼ੂਲ ਤੇ ਭੜਕਾਊ ਐਲਾਨ, ਗੁਰਦਵਾਰਿਆਂ ਦੇ ਸਪੀਕਰਾਂ ਤੋਂ ਕੀਤੇ ਜਾਣ।

ਲੇਖਕ ਤੇ ਪੱਤਰਕਾਰ ਜਸਪਾਲ ਸਿੱਧੂ ਦਾ ਕਹਿਣਾ ਸੀ ਕਿ ਸਰਬ ਸਾਂਝ ਦੇ ਪ੍ਰਤੀਕ, ਰੂਹਾਨੀਅਤ ਦੇ ਕੇਂਦਰ ਗੁਰਦਵਾਰਿਆਂ ਦੇ ਪਵਿੱਤਰ ਸਥਾਨਾਂ ਦੀ ਵਰਤੋਂ ਝਗੜੇ ਪੈਦਾ ਕਰਨ ਲਈ ਨਹੀਂ ਕੀਤੇ ਜਾਣੇ ਚਾਹੀਦੇ। ਲੇਖਕ, ਸਾਹਿਤਕਾਰ, ਰਾਜਿੰਦਰ ਰਾਹੀ, ਸੀਨੀਅਰ ਵਕੀਲ ਰਾਜਵਿੰਦਰ ਬੈਂਸ, ਜਨਰਲ ਸਕੱਤਰ ਖ਼ੁਸ਼ਹਾਲ ਸਿੰਘ, ਡਾ. ਕੁਲਦੀਪ ਸਿੰਘ ਪਟਿਆਲਾ ਤੇ ਜਸਵਿੰਦਰ ਸਿੰਘ ਰਾਜਪੁਰਾ ਨੇ ਵੀ ਇਸ ਗੰਭੀਰ ਮੁੱਦੇ 'ਤੇ ਅਪਣੇ ਵਿਚਾਰ ਦਿਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement