
ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਸੋਸੀਏਟਿਡ ਸਕੂਲਾਂ ਲਈ ਅਕਾਦਮਿਕ ਸਾਲ 2020-21 ਲਈ
ਐਸ.ਏ.ਐਸ ਨਗਰ, 17 ਜੂਨ (ਸੁਖਦੀਪ ਸਿੰਘ ਸੋਈ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਸੋਸੀਏਟਿਡ ਸਕੂਲਾਂ ਲਈ ਅਕਾਦਮਿਕ ਸਾਲ 2020-21 ਲਈ ਕੰੰਟੀਨਿਊਸ਼ਨ ਫ਼ੀਸ ਜਮ੍ਹਾ ਕਰਵਾਉਣ ਦੀਆਂ ਮਿਤੀਆਂ ਵਿਚ ਵਾਧਾ ਕੀਤਾ ਗਿਆ ਹੈ। ਸਿਖਿਆ ਬੋਰਡ ਵਲੋਂ ਪੰਜਾਬ ਰਾਜ ਦੇ ਬੋਰਡ ਨਾਲ ਐਸੋਸੀਏਟਿਡ ਸਕੂਲਾਂ ਲਈ ਅਕਾਦਮਿਕ ਸਾਲ 2020-21 ਲਈ ਕੰਟੀਨਿਊਸ਼ਨ ਪ੍ਰੋਫ਼ਾਰਮਾ ਬੋਰਡ ਦੀ ਵੈੱਬਸਾਈਟ www.pseb.ac.in ਉਤੇ 12 ਜੂਨ ਨੂੰ ਅੱਪਲੋਡ ਕਰ ਦਿਤਾ ਗਿਆ ਹੈ।
ਬੋਰਡ ਵਲੋਂ ਐਸੋਸੀਏਟਿਡ ਸੰਸਥਾਵਾਂ ਦੀ ਮੰਗ ਉਤੇ ਵਿਚਾਰ ਕਰਦੇ ਹੋਏ ਬੋਰਡ ਦੇ ਖ਼ੇਤਰੀ ਦਫ਼ਤਰਾਂ ਅਤੇ ਮੁੱਖ ਦਫ਼ਤਰ ਵਿਖੇ ਬਿਨ੍ਹਾਂ ਕਿਸੇ ਲੇਟ ਫ਼ੀਸ ਤੋਂ ਕੰਟੀਨਿਊਸ਼ਨ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 30 ਜੂਨ 2020 ਤੋਂ ਵਧਾ ਕੇ 31 ਜੁਲਾਈ 2020 ਕਰ ਦਿਤੀ ਗਈ ਹੈ।
ਆਖ਼ਰੀ ਮਿਤੀ ਤੋਂ ਬਾਅਦ ਲੇਟ ਫ਼ੀਸ ਨਾਲ ਬਣਦੀ ਫ਼ੀਸ ਕੇਵਲ ਪੰਜਾਬ ਸਕੂਲ ਸਿਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਹੀ ਜਮ੍ਹਾਂ ਕਰਵਾਈ ਜਾ ਸਕੇਗੀ। ਫੀਸ ਸ਼ਡਿਊਲ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬ-ਸਾਈਟ www.pseb.ac.in ਉਤੇ ਉਪਲੱਬਧ ਹੈ ਅਤੇ ਵੱਖਰੇ ਤੌਰ ਉਤੇ ਐਸੋਸੀਏਟਿਡ ਸਕੂਲਾਂ ਦੀ ਲਾਗ-ਇਨ ਆਈ.ਡੀ. ਤੇ ਵੀ ਭੇਜੀ ਜਾ ਰਹੀ ਹੈ।