
ਨੀਦਰਲੈਂਡ ਦੀ ਰਾਜਕੁਮਾਰੀ ਨੇ ਮੁਫ਼ਤ 'ਚ 14 ਕਰੋੜ ਦਾ ਭੱਤਾ ਲੈਣ ਤੋਂ ਕੀਤਾ ਇਨਕਾਰ
ਐਮਸਟਰਡਮ, 17 ਜੂਨ : ਨੀਦਰਲੈਂਡ ਦੀ ਰਾਜਕੁਮਾਰੀ ਅਮਾਲੀਆ ਨੇ ਉਨ੍ਹਾਂ ਨੂੰ ਮਿਲਣ ਵਾਲਾ 14 ਕਰੋੜ ਦਾ ਸਾਲਾਨਾ ਭੱਤਾ ਲੈਣ ਤੋਂ ਇਨਕਾਰ ਕਰ ਦਿਤਾ ਹੈ | ਰਾਜਕੁਮਾਰੀ ਅਮਾਲੀਆ ਰਾਜਾ ਵਿਲੀਅਮ ਅਲੈਕਜ਼ੈਂਡਰ ਦੀ ਸੱਭ ਤੋਂ ਛੋਟੀ ਧੀ ਹੈ | ਅਮਾਲੀਆ 7 ਦਸੰਬਰ 2021 ਨੂੰ 18 ਸਾਲ ਦੀ ਹੋ ਜਾਏਗੀ | 18 ਸਾਲ ਪੂਰੇ ਹੋਣ 'ਤੇ ਰਾਜਕੁਮਾਰੀ ਭੱਤੇ ਦੀ ਹੱਕਦਾਰ ਹੋ ਜਾਏਗੀ ਪਰ ਸ਼ੁਕਰਵਾਰ ਨੂੰ ਰਾਜਕੁਮਾਰੀ ਨੇ ਡਚ ਪ੍ਰਧਾਨ ਮੰਤਰੀ ਮਾਰਕ ਰੂਟ ਨੂੰ ਇਕ ਪੱਤਰ ਲਿਖ ਕੇ ਭੱਤਾ ਨਾ ਲੈਣ ਸਬੰਧੀ ਅਪਣੇ ਫ਼ੈਸਲੇ ਦੀ ਜਾਣਕਾਰੀ ਦਿਤੀ |
ਪੱਤਰ ਵਿਚ ਰਾਜਕੁਮਾਰੀ ਨੇ ਰਕਮ ਬਾਰੇ ਲਿਖਿਆ ਕਿ ਜਦੋਂ ਤਕ ਮੈਂ ਬਦਲੇ ਵਿਚ ਕੁੱਝ ਨਹੀਂ ਕਰਦੀ, ਉਦੋਂ ਤਕ ਮੈਂ ਇਹ ਨਹੀਂ ਲੈ ਸਕਦੀ | ਉਨ੍ਹਾਂ ਕਿਹਾ ਹੈ ਕਿ ਇਹ ਔਖਾ ਸਮਾਂ ਹੈ, ਖ਼ਾਸ ਕਰ ਕੇ ਕੋਰੋਨਾ ਦਰਮਿਆਨ ਵਿਦਿਆਰਥੀਆਂ ਲਈ | ਇਸ ਲਈ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਉਹ ਵਿਰਾਸਤ ਦੇ ਤੌਰ 'ਤੇ ਮਿਲੇ ਇਸ ਅਧਿਕਾਰ ਦਾ ਤਿਆਗ ਕਰਦੀ ਹੈ |image ਹਾਲ ਹੀ ਵਿਚ ਉਨ੍ਹਾਂ ਨੇ ਹਾਈ ਸਕੂਲ ਗ੍ਰੈਜੂਏਸ਼ਨ ਨੂੰ ਪੂਰਾ ਕੀਤਾ ਹੈ | (ਏਜੰਸੀ)