
ਬੰਗਾਲ ’ਚ ਭਾਰੀ ਮੀਂਹ ਨਾਲ ਜਨ-ਜੀਵਨ ਬੇਹਾਲ
ਕੋਲਕਾਤਾ, 17 ਜੂਨ : ਪਛਮੀ ਬੰਗਾਲ ਦੇ ਕੁਝ ਹਿਸਿਆਂ ਵਿਚ ਲਗਾਤਾਰ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਰਾਜਧਾਨੀ ਕੋਲਕਾਤਾ ਦੇ ਕਈ ਹੇਠਲੇ ਇਲਾਕਿਆਂ ਅਤੇ ਸੜਕਾਂ ’ਤੇ ਪਾਣੀ ਭਰ ਗਿਆ। ਮੌਸਮ ਮਹਿਕਮੇ ਨੇ ਦਖਣੀ-ਪਛਮੀ ਮਾਨਸੂਨ ਅਤੇ ਇਕ ਚੱਕਰਵਾਤੀ ਪ੍ਰਭਾਵ ਕਾਰਨ ਅਗਲੇ ਤਿੰਨ ਦਿਨਾਂ ਵਿਚ ਹੋਰ ਜ਼ਿਆਦਾ ਮੀਂਹ ਪੈਣ ਦਾ ਅੰਦਾਜ਼ਾ ਲਗਾਇਆ ਹੈ। ਮੌਸਮ ਮਹਿਕਮੇ ਮੁਤਾਬਕ ਕੋਲਕਾਤਾ ਵਿਚ ਸਵੇਰੇ ਸਾਢੇ 8 ਵਜੇ 24 ਘੰਟਿਆਂ ਵਿਚ 144 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਮਹਾਨਗਰ ਦੇ ਦਖਣੀ ਹਿਸਿਆਂ ਵਿਚ ਉੱਤਰੀ ਹਿੱਸੇ ਦੀ ਤੁਲਨਾ ਵਿਚ ਵੱਧ ਮੀਂਹ ਪਿਆ, ਜਿਸ ਨਾਲ ਬਾਲੀਗੰਜ, ਸਰਕੁਲਰ ਰੋਡ, ਲਾਊਡਨ ਸਟਰੀਟ, ਸਦਰਨ ਐਵੇਨਿਊ ਦੀਆਂ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਗਈਆਂ। ਸੂਬਾ ਸਰਕਾਰ ਨੇ ਮਹਾਂਨਗਰ ਅਤੇ ਹੋਰ ਥਾਵਾਂ ’ਚ ਕੋਵਿਡ-19 ਪਾਬੰਦੀਆਂ ਵਿਚ ਢਿਲ ਦਿਤੀ ਹੈ, ਅਜਿਹੇ ਵਿਚ ਲੋਕਾਂ ਨੂੰ ਅਪਣੇ ਕੰਮਾਂ ’ਤੇ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਗੋਡਿਆਂ ਤਕ ਭਰੇ ਪਾਣੀ ’ਚੋਂ ਲੰਘਣਾ ਪਿਆ। ਕੁਝ ਖੇਤਰਾਂ ਵਿਚ ਆਵਾਜ਼ਾਈ ਪ੍ਰਭਾਵਤ ਹੋਈ, ਕਿਉਂਕਿ ਵਾਹਨ ਪਾਣੀ ਭਰਨ ਕਾਰਨ ਹੌਲੀ-ਹੌਲੀ ਚੱਲ ਰਹੇ ਸਨ। ਉਤਰੀ ਬੰਗਾਲ ਦੇ ਕੁਝ ਹਿਸਿਆਂ ਵਿਚ ਵੀ ਮੋਹਲੇਧਾਰ ਮੀਂਹ ਦਰਜ ਕੀਤਾ ਗਿਆ।
ਦਾਰਜÇਲੰਗ ਵਿਚ 70 ਮਿ.ਮੀ. ਤੋਂ ਜ਼ਿਆਦਾ ਮੀਂਹ ਪਿਆ। (ਪੀਅੀਆਈ)