ਗਠਜੋੜ ਦੀਆਂ 117 ਸੀਟਾਂ ਜਿੱਤਣ ਲਈ ਤਾਲਮੇਲ ਬਣਾਕੇ ਕੰਮ ਦੀ ਨੀਤੀ ਉਲੀਕੀ - ਬੈਨੀਵਾਲ
Published : Jun 18, 2021, 6:54 pm IST
Updated : Jun 18, 2021, 6:54 pm IST
SHARE ARTICLE
File Photo
File Photo

ਦਲਿਤਾਂ ਵਿਰੋਧੀ ਮਾਨਸਿਕਤਾ ਤਹਿਤ ਰਵਨੀਤ ਬਿੱਟੂ ਦਾ ਬਿਆਨ ਖਾਨਾਜੰਗੀ ਦਾ ਸੱਦਾ- ਜਸਵੀਰ ਸਿੰਘ ਗੜ੍ਹੀ 

ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਗੁਰੂਦਵਾਰਾ ਕਲਗੀਧਰ ਨਿਵਾਸ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਸਾਮਿਲ ਹੋਏ। ਮੀਟਿੰਗ ਵਿੱਚ ਪੰਜਾਬ ਭਰ ਤੋਂ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ ਤੇ ਕੋਰ ਕਮੇਟੀ ਸ਼ਾਮਿਲ ਹੋਈ।

Photo

ਗਠਜੋੜ ਤੋਂ ਬਾਅਦ ਬਸਪਾ ਦੀ ਪਲੇਠੀ ਮੀਟਿੰਗ ਵਿਚ ਬੋਲਦਿਆਂ ਬੈਨੀਵਾਲ ਨੇ ਕਿਹਾ ਕਿ ਬਸਪਾ ਪੰਜਾਬ ਵਿੱਚ 117 ਸੀਟਾਂ ਨੂੰ ਜਿੱਤਣ ਲਈ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਤਾਲਮੇਲ ਕਮੇਟੀਆਂ ਬਣਾਉਣ ਦਾ ਕੰਮ ਵਿਧਾਨ ਸਭਾ ਪੱਧਰ ਤੱਕ ਆਉਂਦੇ ਦਿਨਾਂ ਵਿੱਚ ਪੂਰਾ ਕਰ ਲਵੇਗੀ। ਬੈਨੀਪਾਲ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿਹਨਾਂ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਗੱਠਜੋੜ ਦੇ ਫੈਸਲੇ ਦਾ ਖੁਸ਼ੀਆਂ, ਲੱਡੂਆ ਤੇ ਢੋਲ ਵਜਾਕੇ ਸਵਾਗਤ ਕੀਤਾ ਹੈ।

ਬਸਪਾ ਪੰਜਾਬ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਭਾਜਪਾ ਦੇ ਦੁਸ਼ਟਪ੍ਰਚਾਰ ਦਾ ਉੱਤਰ ਵਿਸਥਾਰਿਤ ਰੂਪ ਵਿੱਚ ਅੰਕੜਆ ਸਮੇਤ ਕੋਰ ਕਮੇਟੀ ਵਿੱਚ ਰੱਖਿਆ ਤੇ ਵਰਕਰਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦਾ ਕੰਮ ਲੀਡਰਸ਼ਿਪ ਨੂੰ ਦਿੱਤਾ। ਸ ਗੜ੍ਹੀ ਨੇ ਰਵਨੀਤ ਬਿੱਟੂ ਦੇ ਬਿਆਨ ਨੂੰ ਕਾਂਗਰਸ ਪਾਰਟੀ ਦਾ ਅਧਿਕਾਰਿਤ  ਬਿਆਨ ਦਸਦਿਆਂ ਕਿਹਾ ਕਿ ਦਲਿਤਾਂ ਦੇ ਅਪਮਾਨ ਵਿੱਚ ਪਵਿੱਤਰ ਅਪਵਿੱਤਰ ਦਾ ਮੁੱਦਾ ਚੁੱਕਣਾ ਕਾਂਗਰਸ ਦੀ ਖਾਲੀ ਬੋਧਿਕਤਾ ਦੀ ਨਿਸ਼ਾਨੀ ਹੈ ਅਤੇ ਦਲਿਤਾਂ ਨਾਲ ਖੁੱਲ੍ਹੀ ਖਾਨਾਜੰਗੀ  ਦਾ ਸੱਦਾ ਹੈ, ਜਿਸਨੂੰ ਦਲਿਤਾਂ ਦੇ ਸਨਮਾਨ ਵਿੱਚ ਬਹੁਜਨ ਸਮਾਜ ਪਾਰਟੀ ਪ੍ਰਵਾਨ ਕਰਦੀ ਹੈ।

ਇਸ ਮੌਕੇ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ,  ਰਾਜਾ ਰਾਜਿੰਦਰ ਸਿੰਘ ਨਣਹੇੜੀਆ , ਕੁਲਦੀਪ ਸਿੰਘ ਸਰਦੂਲਗੜ੍ਹ, ਬਲਵਿੰਦਰ ਕੁਮਾਰ, ਚਮਕੌਰ ਸਿੰਘ ਵੀਰ, ਜੋਗਾ ਸਿੰਘ ਪਨੋਂਦੀਆਂ,ਬਲਦੇਵ ਮੇਹਰਾ, ਲਾਲ ਸਿੰਘ ਸੁਲਹਾਣੀ, ਅਜੀਤ ਸਿੰਘ ਭੈਣੀ, ਮਨਜੀਤ ਸਿੰਘ ਅਟਵਾਲ, ਸਵਿੰਦਰ ਸਿੰਘ ਛੱਜਲਵੱਡੀ, ਰਣਜੀਤ ਕੁਮਾਰ, ਰੋਹਿਤ ਖੋਖਰ, ਹਰਭਜਨ ਸਿੰਘ ਬਜਹੇੜੀ , ਗੁਰਲਾਲ ਸੈਲਾ, ਰਮੇਸ਼ ਕੋਲ, ਰਾਮ ਸਿੰਘ ਗੋਗੀ , ਡਾ ਜਸਪ੍ਰੀਤ ਸਿੰਘ, ਡਾ ਸੁਖਬੀਰ ਸਿੰਘ ਸਲਾਰਪੁਰ, ਵਿਜੈ ਬੱਧਣ, ਦਲਜੀਤ ਰਾਏ, ਜਗਜੀਤ ਛਰਬਰ, ਸੰਤ ਰਾਮ ਮੱਲੀਆਂ, ਦਰਸ਼ਨ ਝਲੂਰ, ਸੁਖਦੇਵ ਸ਼ੀਰਾ , ਰਾਮ ਪਾਲ ਅਬਿਆਣਾ , ਇੰਜ ਮੋਹਿੰਦਰ ਸੰਧਰਾ, ਗੁਰਮੇਲ ਜੀਕੇ, ਜਸਵੰਤ ਰਾਏ, ਗੁਰਬਖਸ਼ ਸ਼ੇਰਗਿੱਲ, ਅਨਿਲ ਕੁਮਾਰ, ਅਵਤਾਰ ਕਿਸ਼ਨ ,ਪਰਵੀਨ ਬੰਗਾ ,ਪੀ ਡੀ ਸ਼ਾਂਤ , ਪਰਮਜੀਤ ਮੱਲ ਆਦਿ ਸਾਮਿਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement