Asha Workers :ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਦੇ ਸਾਂਝੇ ਮੋਰਚੇ ਵੱਲੋਂ ਪੰਜਾਬ 'ਚ 21 ਤੋਂ 28 ਜੂਨ ਤੱਕ ਸਿਹਤ ਵਿਭਾਗ ਦੇ ਸਾਰੇ ਕੰਮ ਰਹਿਣਗੇ ਠੱਪ

By : BALJINDERK

Published : Jun 18, 2024, 7:47 pm IST
Updated : Jun 18, 2024, 7:47 pm IST
SHARE ARTICLE
ਆਸ਼ਾ ਵਰਕਰਜ਼ ਸਿਵਲ ਸਰਜਨ ਨੂੰ ਨੋਟਿਸ ਸੌਂਪਦੀਆਂ ਹੋਈਆਂ
ਆਸ਼ਾ ਵਰਕਰਜ਼ ਸਿਵਲ ਸਰਜਨ ਨੂੰ ਨੋਟਿਸ ਸੌਂਪਦੀਆਂ ਹੋਈਆਂ

Asha Workers : ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨ ਨੂੰ ਮੰਗਾਂ ਤੇ ਕੰਮ ਠੱਪ ਕਰਨ ਸਬੰਧੀ ਸੌਂਪਿਆ ਨੋਟਿਸ 

Asha Workers : ਫਰੀਦਕੋਟ – ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਅਗਵਾਈ ਵਿੱਚ ਸਿਵਲ ਸਰਜਨ ਮਨਿੰਦਰਪਾਲ ਸਿੰਘ ਫਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਭਰ ਦੀਆਂ ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਜੋ ਸਿਹਤ ਮਹਿਕਮੇ ’ਚ ਕੰਮ ਕਰਨ ਦੀ ਉਮਰ ਹੱਦ 58 ਸਾਲ ਦੀ ਪਾਲਿਸੀ ਲਾਗੂ ਕੀਤੀ ਗਈ ਹੈ, ਉਸ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਾਂਝੇ ਫਰੰਟ ਵੱਲ਼ੋਂ ਇਸ ਮਾਮਲੇ ਸਬੰਧੀ ਪੰਜਾਬ ’ਚ 06 ਜੂਨ 2024 ਤੱਕ ਚੋਣ ਜਾਬਤਾ ਲਾਗੂ ਹੋਣ ਕਰਕੇ ਇਹ ਮਾਮਲਾ 12 ਮਈ 2024 ਨੂੰ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਨਾਲ ਮਾਸ ਡੈਪੂਟੇਸ਼ਨ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਪੈਡਿੰਗ ਰੱਖ ਲਿਆ ਗਿਆ ਸੀ।

ਇਹ ਵੀ ਪੜੋ:High Court : NDPS ਮਾਮਲੇ 'ਚ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ  

ਹੁਣ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਉਪਰੰਤ ਸਾਂਝੇ ਫ਼ਰੰਟ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਦੇ ਨਾਮ 'ਤੇ ਮੰਗਾਂ ਪ੍ਰਤੀ ਸੇਵਾ ਮੁਕਤ ਸਮੇਂ ਕੰਮ ਕਰਨ ਦੀ ਉਮਰ ਹੱਦ 58 ਸਾਲ ਤੋਂ 65 ਸਾਲ ਕੀਤੀ ਜਾਵੇ। ਸੇਵਾ ਮੁਕਤ ਸਮੇਂ ਵਰਕਰਾਂ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇ, ਵਰਕਰਜ਼ ਨੂੰ ਪ੍ਰਤੀ ਮਹੀਨਾ 10 ਹਜਾਰ ਰੁਪਏ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ, ਫਾਰਗ ਹੋਣ ਸਮੇਂ ਖਾਲੀ ਹੋਈ ਜਗ੍ਹਾ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਸਾ ਵਰਕਰਜ਼ ਨੂੰ ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਲਈ ਭਰਤੀ ਕੀਤਾ ਗਿਆ ਸੀ। ਪ੍ਰੰਤੂ ਹੁਣ ਇੰਨਸੈਟਿਵ ਵਧਾਉਣਾ ਦੀ ਬਜਾਏ ਭੱਤੇ ਘਟਾਏ ਗਏ ਹਨ। ਜਿੰਨਾ ਵਿੱਚ ਗਰਭਵਤੀ ਔਰਤ ਦੀ ਰਜਿਸਟਰੇਸ਼ਨ, ਜਰਨਲ ਕੈਟਾਗਿਰੀ ਦੇ ਸਾਰੇ ਕੰਮ ਗਰਭਵਤੀ ਦੀ ਆਇਰਨ, ਡਾੱਟਸ ਦੀ ਕੈਟਾਗਿਰੀ ਟੂ ਦੇ ਮਰੀਜਾ ਦੀ ਦਵਾਈ ਖੁਆਉਣ ਵਾਲੇ ਸਾਰੇ ਕਾਲਮਾਂ ਦਾ ਇੰਨਸੈਟਿਵ ਖਤਮ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ:New Commissioner MCD : ਅਸ਼ਵਨੀ ਕੁਮਾਰ ਨੂੰ ਦਿੱਲੀ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ  

ਇਹਨਾਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਬਲਵੀਰ ਸਿੰਘ ਨੂੰ 03-06-2024 ਨੂੰ ਈਮੇਲ ਰਾਹੀਂ ਪੈਨਲ ਮੀਟਿੰਗ ਦੀ ਬੇਨਤੀ ਕੀਤੀ ਗਈ ਸੀ। ਉਸ ਦਾ ਕੋਈ ਵੀ ਜਵਾਬ ਨਹੀ ਆਇਆ ਤਾਂ ਮਜਬੂਰ ਹੋ ਕਿ ਇਹ ਸਾਰੀਆਂ ਮੰਗਾਂ ਮਨਾਉਣ ਲਈ ਪੰਜਾਬ ਸਰਕਾਰ ਨੂੰ ਦੁਆਰਾ ਤੋਂ ਯਾਦ ਕਰਵਾਉਣ ਲਈ ਅੱਜ ਪੂਰੇ ਪੰਜਾਬ ਵਿੱਚ ਸਿਵਲ ਸਰਜਨ ਸਾਹਿਬ ਰਾਹੀ ਮੰਗ ਪੱਤਰ ਸੌਂਪੇ ਗਏ ਹਨ। ਜੇਕਰ ਫਿਰ ਵੀ ਸਿਹਤ ਮਹਿਕਮੇ ਦੇ ਸਾਰੇ ਅਮਲੇ ਨਾਲ ਮੀਟਿੰਗ ਤਹਿ ਨਹੀ ਹੁੰਦੀ ਤਾਂ ਆਸਾ ਵਰਕਰਜ਼ ਫੈਸੀਲਿਟੇਟਰਜ਼ ਪੰਜਾਬ ਭਰ ਵਿੱਚ ਸਾਂਝੇ ਮੋਰਚੇ ਦੀਆਂ ਚਾਰ ਜੱਥੇਬੰਦੀਆਂ ਦੇ ਕਨਵੀਨਰ ਰਾਣੋ ਖੇੜੀ ਗਿੱਲਾ ਗਰੁੱਪ ਸਤੀਸ਼ ਰਾਣਾ, ਮਨਦੀਪ ਕੌਰ ਜਲੰਧਰ ਡੀ.ਐਮ.ਐਫ, ਅਮਰਜੀਤ ਕੌਰ ਰਣ ਸਿੰਘ ਵਾਲਾ ਮੁੱਖ ਦਫਤਰ ਪ.ਸ.ਸ.ਫ.1680/22-ਬੀ ਚੰਡੀਗੜ੍ਹ ਗਰੁੱਪ ਏਟਕ, ਸਰੋਜਬਾਲਾ ਗਰੁੱਪ ਸੀਟੂ ਵੱਲੋਂ 21 ਜੂਨ ਤੋਂ 28 ਜੂਨ ਤੱਕ ਸਿਹਤ ਵਿਭਾਗ ਦੇ ਸਾਰੇ ਕੰਮ ਠੱਪ ਕਰਦਿਆ ਪੰਜਾਬ ਭਰ ਦੇ ਸਾਰੇ ਐਸ.ਐਮ.ਓ ਦੇ ਦਫਤਰਾਂ ਅੱਗੇ ਰੋਸ ਪ੍ਰਦਰਸਨ ਸ਼ੁਰੂ ਕਰਨਗੇ। ਇਸ ਦੇ ਰੋਸ ਪ੍ਰਦਰਸ਼ਨ ਦੌਰਾਨ ਨਿੱਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਪੰਜਾਬ ਸਰਕਾਰ ਖੁਦ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਵੀਰ ਕੌਰ ਡੱਲੇਵਾਲ, ਜ਼ਿਲ੍ਹਾ ਚੇਅਰਪਰਸਨ ਸਿੰਬਲਜੀਤ ਕੌਰ ਝੱਖੜਵਾਲਾ ਫਰੀਦਕੋਟ ਗਰੁੱਪ ਏਟਕ, ਪਰਮਜੀਤ ਕੌਰ ਝੱਖੜਵਾਲਾ, ਆਸ਼ਾ ਰਾਣੀ ਸੁੱਖਣਵਾਲਾ, ਗੁਰਵਿੰਦਰ ਕੌਰ ਸੁੱਖਣਵਾਲਾ, ਆਦਿ ਸਾਥੀ ਸਾਮਿਲ ਹੋਏ।

(For more news apart from  Asha Workers Facilitators joint front will stop all work health department from June 21 to 28 in Punjab News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement