Moga News : ਮੋਗਾ ’ਚ ਕਰੋੜਾਂ ਦੇ ਘਪਲੇ ਮਾਮਲੇ ’ਚ ਮਾਲ ਪਟਵਾਰੀ ਗ੍ਰਿਫ਼ਤਾਰ

By : BALJINDERK

Published : Jun 18, 2024, 1:13 pm IST
Updated : Jun 18, 2024, 1:13 pm IST
SHARE ARTICLE
file photo
file photo

Moga News : ਰੂਪੋਸ਼ ਪਰਵਾਸੀ ਔਰਤ ਦੇ ਨਾਂ ਸਰਕਾਰੀ ਜ਼ਮੀਨ ਕਰਨ ਦਾ ਦੋਸ਼ 

Moga News : ਮੋਗਾ-ਧਰਮਕੋਟ ਪੁਲਿਸ ਨੇ NH-754-A ਪ੍ਰਾਜੈਕਟ ’ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਉਣ ਮਗਰੋਂ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਲ ਪਟਵਾਰੀ ਅਤੇ ਪਰਵਾਸੀ ਔਰਤ ਖ਼ਿਲਾਫ਼ ਜਾਅਲਸਾਜ਼ੀ ਦੀਆ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਲ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪਰਵਾਸੀ ਔਰਤ ਕਾਫ਼ੀ ਅਰਸੇ ਤੋਂ ਰੂਪੋਸ਼ ਚੱਲੀ ਆ ਰਹੀ ਹੈ। 

ਇਹ ਵੀ ਪੜੋ:NEET UG 2024: ਸੁਪਰੀਮ ਕੋਰਟ ਨੇ NEET ਮੁੱਦੇ 'ਤੇ NTA ਤੋਂ ਮੰਗਿਆ ਜਵਾਬ 

ਇਸ ਸਬੰਧੀ ਥਾਣਾ ਧਰਮਕੋਟ ਮੁਖੀ ਨਵਦੀਪ ਸਿੰਘ ਭੱਟੀ ਨੇ ਮਾਲ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਅਤੇ ਪਰਵਾਸੀ ਔਰਤ ਦਿਲਖੁਸ਼ ਕੁਮਾਰੀ ਦੇ ਕਿਸੇ ਅਰਬ ਦੇਸ਼ ’ਚ ਰੂਪੋਸ਼ ਹੋਣ ਦੀ ਪੁਸ਼ਟੀ ਕੀਤੀ ਹੈ। ਐੱਫਆਈਆਰ ਮੁਤਾਬਕ ਮਾਲ ਪਟਵਾਰੀ ’ਤੇ ਦੋਸ਼ ਹਨ ਕਿ ਉਸ ਨੇ ਸਤਲੁਜ ਦਰਿਆ ਨੇੜਲੇ ਪਿੰਡ ਆਦਰਾਮਾਨ ’ਚ ਸਰਕਾਰੀ ਜ਼ਮੀਨ ਦੇ ਮਾਲ ਰਿਕਾਰਡ ’ਚ ਤਹਿਸੀਲਦਾਰ ਗੁਰਮੀਤ ਸਿੰਘ ਤੇ ਕਾਨੂੰਨਗੋ ਦੇ ਫ਼ਰਜ਼ੀ ਦਸਤਖ਼ਤ ਕਰਨ ਮਗਰੋਂ ਫ਼ਰਜ਼ੀ ਤਬਦੀਲ ਮਲਕੀਅਤ ਇੰਤਕਾਲ ਨੰਬਰ-326 ਦਰਜ ਕਰ ਕੇ ਪਰਵਾਸੀ ਔਰਤ ਦਿਲਖੁਸ਼ ਕੁਮਾਰੀ ਨੂੰ ਮਾਲਕ ਬਣਾ ਕੇ ਦੋ ਕਿਸ਼ਤਾਂ ’ਚ 1.65 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਮੁਲਜ਼ਮ ਮਹਿਲਾ ਦੇ ਖਾਤੇ ’ਚ ਪਵਾ ਦਿੱਤੀ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਕਰੀਬ ਦੋ ਸਾਲ ਵਿਜੀਲੈਂਸ ਬਿਊਰੋ ਨੇ ਜਾਂਚ ਕੀਤੀ। ਹੁਣ ਡਿਪਟੀ ਕਮਿਸ਼ਨਰ ਨੇ ਵਿਜੀਲੈਂਸ ਜਾਂਚ ਦੇ ਹਵਾਲੇ ਨਾਲ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ। 

ਇਹ ਵੀ ਪੜੋ:Bhatinda News : ਸੰਗਤ ਮੰਡੀ ’ਚ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ   

ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਪਟਵਾਰੀ ਖ਼ਿਲਾਫ਼ ਕਰੋੜਾਂ ਰੁਪਏ ਦਾ ਇੱਕ ਹੋਰ ਘਪਲਾ ਸਾਹਮਣੇ ਆਇਆ ਸੀ। ਮਾਲ ਪਟਵਾਰੀ ਨੇ ਆਪਣੀ ਮਾਂ ਨੂੰ ਹੋਰ ਕਿਸਾਨਾਂ ਦੀ ਜ਼ਮੀਨ ’ਚ ਮਾਲਕ ਬਣਾ ਕੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰਵਾ ਲਿਆ ਸੀ। ਇਹ ਮਾਮਲਾ ਸਾਹਮਣੇ ਆਉਣ ’ਤੇ ਕੀਤੀ ਗਈ ਜਾਂਚ ਮਗਰੋਂ ਮਾਲ ਪਟਵਾਰੀ ਨਵਦੀਪ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਮੁਆਵਜ਼ੇ ਦੀ ਰਕਮ ਦੁਬਾਰਾ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ।

(For more news apart from  Mal patwari arrested in Moga scam case worth crores News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement