NEET UG 2024: ਸੁਪਰੀਮ ਕੋਰਟ ਨੇ NEET ਮੁੱਦੇ 'ਤੇ NTA ਤੋਂ ਮੰਗਿਆ ਜਵਾਬ

By : BALJINDERK

Published : Jun 18, 2024, 12:42 pm IST
Updated : Jun 18, 2024, 12:52 pm IST
SHARE ARTICLE
NEET UG 2024
NEET UG 2024

NEET UG 2024: ''ਜੇਕਰ 0.1 ਫੀਸਦੀ ਵੀ ਗੜਬੜੀ ਹੋਈ ਹੈ ਤਾਂ ਦੇਖਣਾ ਜ਼ਰੂਰੀ ਹੈ ਕਿਉਂਕਿ ਇਹ ਲੱਖਾਂ ਬੱਚਿਆਂ ਨਾਲ ਜੁੜਿਆ ਮਾਮਲਾ ਹੈ,  8 ਜੁਲਾਈ ਨੂੰ ਹੋਵੇਗੀ ਸੁਣਵਾਈ

NEET UG 2024: NEET UG 2024 ਦੀ ਪ੍ਰੀਖਿਆ ਅਤੇ ਇਸਦੇ ਨਤੀਜਿਆਂ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਬੀਤੇ ਦਿਨੀਂ (18 ਜੂਨ, 2024) ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਨੋਟਿਸ ਜਾਰੀ ਕਰਕੇ 8 ਜੁਲਾਈ ਨੂੰ ਜਵਾਬ ਦੇਣ ਲਈ ਕਿਹਾ ਹੈ।

ਇਹ ਵੀ ਪੜੋ:Amritsar News : ਅੰਮ੍ਰਿਤਸਰ ’ਚ ਲਾਹੌਰ ਬ੍ਰਾਂਚ ਨਹਿਰ ’ਚ ਡੁੱਬੇ ਤਿੰਨ ਬੱਚਿਆਂ ’ਚੋਂ ਤੀਜੇ ਬੱਚੇ ਨੂੰ ਵੀ ਲਿਆ ਲੱਭ  

ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜੇਕਰ 0.1 ਫੀਸਦੀ ਗਲਤੀ ਵੀ ਹੈ ਤਾਂ ਵੀ ਇਸ ਨੂੰ ਦੇਖਣਾ ਜ਼ਰੂਰੀ ਹੈ ਕਿਉਂਕਿ ਇਹ ਲੱਖਾਂ ਬੱਚਿਆਂ ਨਾਲ ਜੁੜਿਆ ਮਾਮਲਾ ਹੈ। ਅਸੀਂ ਉਮੀਦ ਕਰਦੇ ਹਾਂ ਕਿ NTA ਸਮੇਂ ਸਿਰ ਉਚਿਤ ਕਾਰਵਾਈ ਕਰੇਗਾ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਇਸ ਗ਼ਲਤੀ ਕਾਰਨ ਡਾਕਟਰ ਬਣ ਜਾਂਦਾ ਹੈ ਤਾਂ ਇਹ ਸਮਾਜ ਲਈ ਬਹੁਤ ਨੁਕਸਾਨਦਾਇਕ ਹੋਵੇਗਾ। ਇਹ ਸੁਣਵਾਈ ਜਸਟਿਸ ਵਿਕਰਮਨਾਥ ਅਤੇ ਜਸਟਿਸ ਐਸਵੀਐਨ ਭੱਟੀ ਦੇ ਬੈਂਚ ਨੇ ਕੀਤੀ।

ਇਹ ਵੀ ਪੜੋ:Bhatinda News : ਸੰਗਤ ਮੰਡੀ ’ਚ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ

ਪਟੀਸ਼ਨਕਰਤਾ ਨਿਤਿਨ ਵਿਜੇ ਦਾ ਕਹਿਣਾ ਹੈ ਕਿ NEET ਪ੍ਰੀਖਿਆ ਵਿੱਚ ਬੇਨਿਯਮੀਆਂ ਨੂੰ ਲੈ ਕੇ ਚਲਾਏ ਜਾ ਰਹੇ ਡਿਜੀਟਲ ਸੱਤਿਆਗ੍ਰਹਿ ਦੇ ਤਹਿਤ 20 ਹਜ਼ਾਰ ਵਿਦਿਆਰਥੀਆਂ ਨੇ ਆਪਣੀ ਸ਼ਿਕਾਇਤ ਦਿੱਤੀ ਹੈ। ਪੇਪਰ ਲੀਕ ਅਤੇ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਸਮੁੱਚੀ ਪ੍ਰੀਖਿਆ ਰੱਦ ਕੀਤੀ ਜਾਵੇ ਅਤੇ ਨਵੇਂ ਸਿਰੇ ਤੋਂ ਪ੍ਰੀਖਿਆ ਕਰਵਾਈ ਜਾਵੇ।
ਇਸ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਪਟੀਸ਼ਨਕਰਤਾ ਆਪਣੀਆਂ ਸਾਰੀਆਂ ਮੰਗਾਂ 8 ਜੁਲਾਈ ਨੂੰ ਪੇਸ਼ ਕਰਨ। ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। ਅਦਾਲਤ ਨੇ NTA ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਦੇਸ਼ ਦੀ ਸਿਹਤ ਪ੍ਰਣਾਲੀ ਨਾਲ ਖੇਡ ਰਹੇ ਹੋ।

ਇਹ ਵੀ ਪੜੋ:Ludhiana News : ਪੁਲਿਸ ਕੁਆਰਟਰਾਂ 'ਚ ਮਿਲੀ ਥਾਣੇਦਾਰ ਦੀ ਪਤਨੀ ਦੀ ਪੱਖੇ ਨਾਲ ਲਟਕਦੀ ਲਾਸ਼, ਮਾਮਲਾ ਦਰਜ

ਕੇਂਦਰ ਸਰਕਾਰ ਅਤੇ NTA ਨੇ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ MBBS ਅਤੇ ਅਜਿਹੇ ਹੋਰ ਕੋਰਸਾਂ ਵਿਚ ਦਾਖ਼ਲੇ ਲਈ ਪ੍ਰੀਖਿਆ ਦੇਣ ਵਾਲੇ 1,563 ਉਮੀਦਵਾਰਾਂ ਨੂੰ ਦਿੱਤੇ ਗਏ ਗ੍ਰੇਸ ਨੰਬਰਾਂ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਕੇਂਦਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜਾਂ ਤਾਂ ਦੁਬਾਰਾ ਪ੍ਰੀਖਿਆ ਦੇਣ ਜਾਂ ਸਮੇਂ ਦੇ ਨੁਕਸਾਨ ਲਈ ਦਿੱਤੇ ਗਏ ਗ੍ਰੇਸ ਨੰਬਰ ਨੂੰ ਛੱਡਣ ਦਾ ਵਿਕਲਪ ਹੋਵੇਗਾ। ਵਿਦਿਆਰਥੀਆਂ ਨੂੰ ਆਪਣੇ ਅਸਲ ਅੰਕਾਂ ਦੇ ਆਧਾਰ 'ਤੇ 23 ਜੂਨ ਨੂੰ ਦੁਬਾਰਾ ਪੇਪਰ ਦੇਣ ਜਾਂ ਮੈਡੀਕਲ ਕਾਲਜਾਂ ਵਿਚ ਦਾਖ਼ਲੇ ਲਈ ਕਾਊਂਸਲਿੰਗ ਵਿਚ ਹਿੱਸਾ ਲੈਣ ਦਾ ਵਿਕਲਪ ਦਿੱਤਾ ਗਿਆ ਹੈ। ਇਸ ਦਾ ਨਤੀਜਾ 30 ਜੂਨ ਨੂੰ ਆਵੇਗਾ।

(For more news apart from Supreme Court seeks response from NTA on NEET issue News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement