
ਸੁਖਮਨੀ ਸਾਹਿਬ ਨੂੰ ਲਿਖਿਆ ਸੁਖਮਨਾ, ਹਵਨ ਦੀ ਵਿਧੀ ਦੱਸੀ......
ਫਰੀਦਕੋਟ: ਸਿੱਖ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਸਿੱਖਾਂ ਨੂੰ ਕਮਜ਼ੋਰ ਅਤੇ ਤਬਾਹ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ। ਸਿੱਖ ਜਥੇਬੰਦੀਆਂ ਅਨੁਸਾਰ ਇਨ੍ਹਾਂ ਸਿੱਖ ਵਿਰੋਧੀ ਤਾਕਤਾਂ ਵਿਚ ਆਰਐਸਐਸ ਦਾ ਨਾਮ ਸਭ ਤੋਂ ਉਪਰ ਹੈ।
Sikh
ਜੋ ਅਪਣੇ ਹਥਠੋਕੇ ਸਿੱਖਾਂ ਜ਼ਰੀਏ ਸਿੱਖ ਮਰਿਆਦਾਵਾਂ ਦਾ ਘਾਣ ਕਰਵਾਉਣ ਵਿਚ ਲੱਗੀ ਹੋਈ ਹੈ। ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁੱਝ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬਾਨ ਵਿਚ ਭੇਜੇ ਜਾ ਰਹੇ।
Social Media
ਅਜਿਹੇ ਗੁਟਕਾ ਸਾਹਿਬ ਦਿਖਾਏ ਜਾ ਰਹੇ ਨੇ, ਜਿਨ੍ਹਾਂ ਵਿਚ ਗੁਰਬਾਣੀ ਨੂੰ ਵਿਗਾੜ ਕੇ ਛਾਪਿਆ ਗਿਆ। ਇਨ੍ਹਾਂ ਗੁਟਕਿਆਂ ਵਿਚ ਸੁਖਮਨੀ ਸਾਹਿਬ ਦੇ ਗੁਟਕੇ ਨੂੰ ਸੁਖਮਨਾ ਲਿਖਿਆ ਗਿਆ ਜਦਕਿ ਹਵਨ ਕਰਨ ਦੀ ਵਿਧੀ ਵੀ ਦੱਸੀ ਗਈ ਗਈ ਹੈ।
Sikh
ਇਹ ਵੀਡੀਓ ਫਰੀਦਕੋਟ ਦੇ ਬਾਜਾਖ਼ਾਨਾ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ। ਇਹ ਵੀਡੀਓ ਕਦੋਂ ਦੀ ਹੈ, ਇਸ ਬਾਰੇ ਫਿਲਹਾਲ ਪਤਾ ਨਹੀਂ ਚੱਲ ਸਕਿਆ। ਪਰ ਅਜਿਹੀਆਂ ਘਟਨਾਵਾਂ ਤੋਂ ਸਾਫ਼ ਜ਼ਾਹਰ ਹੁੰਦਾ ਕਿ ਬਹੁਤ ਹੀ ਸਾਜਿਸ਼ ਭਰੇ ਤਰੀਕੇ ਨਾਲ ਗੁਰਬਾਣੀ ਨੂੰ ਵਿਗਾੜਨ ਦਾ ਕੰਮ ਕੀਤਾ ਜਾ ਰਿਹਾ।
ਜੋ ਭੋਲੇ ਭਾਲੇ ਸਿੱਖਾਂ ਨੂੰ ਪਤਾ ਵੀ ਨਹੀਂ ਚਲਦਾ। ਸਿੱਖਾਂ ਦਾ ਕਹਿਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਤਾਂ ਸਿੱਖ ਵਿਰੋਧੀ ਤਾਕਤਾਂ ਦੀ ਸਾਜਿਸ਼ ਨੂੰ ਨਾਕਾਮ ਕੀਤਾ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ