
ਇੰਟਰਨੈਸ਼ਨਲ ਸਿੱਖ ਕੌਸਲ ਟਰੱਸਟ ਨਵੀ ਦਿਲੀ ਦੀ ਪ੍ਰਧਾਨ ਸਿੱਖ ਬੀਬੀ ਤਰਵਿੰਦਰ ਕੌਰ ਖ਼ਾਲਸਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਦਾ
ਅੰਮ੍ਰਿਤਸਰ : ਇੰਟਰਨੈਸ਼ਨਲ ਸਿੱਖ ਕੌਸਲ ਟਰੱਸਟ ਨਵੀ ਦਿਲੀ ਦੀ ਪ੍ਰਧਾਨ ਸਿੱਖ ਬੀਬੀ ਤਰਵਿੰਦਰ ਕੌਰ ਖ਼ਾਲਸਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਦਾ ਸਾਧ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋ ਛੇਕਣ ਲਈ ਯਾਦ ਪੱਤਰ ਦਿਤਾ ਹੈ।
Bibi Tarwinder Kaur
ਸਿੱਖ ਬੀਬੀ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਖੀ ਸਿਧਾਤਾਂ ਦਾ ਘਾਣ ਕੀਤਾ ਹੈ। ਉਸ ਨੇ ਪੰਥ ਚੋ ਛੇਕੇ ਸੌਦਾ ਸਾਧ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਦੀ ਪੁਸ਼ਾਕ ਦਿਤੀ ਅਤੇ ਉਕਤ ਦੋਸ਼ੀ ਨੇ ਗੁਰੂ ਜੀ ਦਾ ਸਵਾਨ ਰਚਿਆ ਜੋ ਸਿੱਖ ਕੌਮ ਲਈ ਅਸਿਹ ਹੈ।
Sukhbir Badal
ਇਹੋ ਜੇਹੇ ਸਿੱਖ ਪੰਥ ਦੇ ਦੋਖੀ ਹਨ। ਮੀਡੀਆ ਨਾਲ ਗੱਲ ਕਰਦਿਆਂ ਬੀਬੀ ਤਰਵਿੰਦਰ ਕੌਰ ਨੇ ਦੋਸ਼ ਲਾਇਆ ਕਿ ਬਾਦਲ ਪਰਵਾਰ ਬਹਿਬਲ ਕਲਾਂ ਗੋਲੀ ਕਾਂਡ ਸੌਦਾ ਸਾਧ ਨੂੰ ਜਥੇਦਾਰਾਂ ਤੋ ਮੁਆਫ਼ੀ ਮੰਗਵਾਉਣ ਲਈ ਗੁਨਾਹਗਾਰ ਹੈ।
Giani Harpreet Singh
ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਹਰਪ੍ਰੀਤ ਸਿੰਘ ਬਹੁਤ ਸੂਝਵਾਨ ਹਨ ਅਤੇ ਉਹ ਕੀਤੀ ਗਈ ਸ਼ਿਕਾਇਤ 'ਤੇ ਪੜਤਾਲ ਕਰਨਗੇ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋਂ ਛੇਕਣਗੇ।
Akal Takht sahib
ਉਨ੍ਹਾਂ ਕਿਹਾ ਕਿ ਅਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਅਸੀ ਸਿੱਖ ਕੌਮ ਦੇ ਸੁਪਰੀਮ ਕੋਰਟ 'ਚ ਆਏ ਹਾਂ। ਨਿਰਪੱਖ ਜਾਂਚ ਪੜਤਾਲ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਰਨੀ ਹੈ।