
ਹਾਂ ਪੱਖੀ ਇਸ਼ਾਰਾ ਮਿਲਣ ਤੋਂ ਬਾਅਦ ਹੀ ਬਲਵਿੰਦਰ ਦੀ ਰਿਹਾਈ ਦਾ ਪਲੇਟ ਫ਼ਾਰਮ ਤਿਆਰ ਹੋਵੇਗਾ: ਔਜਲਾ
ਅੰਮ੍ਰਿਤਸਰ, 17 ਜੁਲਾਈ (ਕਿ੍ਰਸ਼ਨ ਸਿੰਘ ਦੁਸਾਂਝ): ਬੀਤੇ ਦਿਨÄ ਭੇਤ-ਭਰੇ ਹਾਲਾਤ ਵਿਚ ਕੌਮਾਂਤਰੀ ਸਰਹੱਦ ਤੋਂ ਪਾਰ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਪੁੱਜੇ ਕਿ੍ਰਕੇਟ ਦੇ ਰਾਜਪਧਰੀ ਚੋਟੀ ਦੇ ਨੌਜਵਾਨ ਖਿਡਾਰੀ ਬਲਵਿੰਦਰ ਸਿੰਘ (22) ਪੁੱਤਰ ਪੂਰਨ ਸਿੰਘ ਨਿਵਾਸੀ ਪਿੰਡ ਬੱਲੜਵਾਲ ਤਹਿਸੀਲ ਅਜਨਾਲਾ ਦੀ ਵਤਨ ਵਾਪਸੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਸੰਜੀਦਗੀ ਭਰਪੂਰ ਕਾਰਵਾਈ ਤੇ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਪੀੜਤ ਪਰਵਾਰ ਬੇਚੈਨੀ ਦੇ ਆਲਮ ਵਿਚ ਹੈ।
ਬੇਸ਼ੱਕ ਇਸ ਸਨਸਨੀਖੇਜ਼ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਅਜਿਹੇ ਮਾਮਲਿਆਂ ਦੇ ਹੱਲ ਲਈ ਬਣਾਈ ਗਈ ਬਹੁ ਦੇਸ਼ੀ ਸਾਂਝੀ ਕਮੇਟੀ (ਐਕਸਟਰਨਲ ਅਫ਼ੈਅਰਜ਼) ਅਤੇ ਨਵੀਂ ਦਿੱਲੀ ਸਥਿਤ ਪਾਕਿ ਸਫ਼ਾਰਤਖਾਨੇ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ। ਜਿੱਥੇ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਬਲਵਿੰਦਰ ਸਿੰਘ ਦੀ ਸੁਖ ਸਾਂਦ ਦਾ ਪਤਾ ਨਹੀਂ ਲੱਗ ਸਕਿਆ,
ਉÎਥੇ ਇਸ ਮਾਮਲੇ ਉਤੇ ਪਾਕਿਸਤਾਨ ਨੇ ਕੀ ਪੱਖ ਅਪਣਾਇਆ ਹੈ, ਉਸ ਸਬੰਧੀ ਵੀ ਸਥਿਤੀ ਸ਼ਪੱਸ਼ਟ ਨਹੀਂ ਹੋਈ ਅਤੇ ਇਹ ਵੀ ਨਹੀਂ ਸਾਫ਼ ਹੋ ਸਕਿਆ ਕਿ ਪਾਕਿ ਸੁਰੱਖਿਆ ਏਜੰਸੀਆਂ ਨੇ ਬਲਵਿੰਦਰ ਸਿੰਘ ਦੇ ਪਾਕਿ ਵਿਚ ਹੋਣ ਦੀ ਗੱਲ ਨੂੰ ਸਵੀਕਾਰ ਵੀ ਕੀਤਾ ਹੈ ਕਿ ਨਹੀਂ। ਪਰ ਜੇ ਦੂਜੇ ਪਾਸੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਗੱਲ ਮੰਨ ਲਈ ਜਾਵੇ ਤਾਂ ਬਲਵਿੰਦਰ ਸਿੰਘ ਦੇ ਪਾਕਿਸਤਾਨ ਵਿਚ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Balwinder Singh
ਬਲਵਿੰਦਰ ਸਿੰਘ ਦੇ ਪਿਤਾ ਪੂਰਨ ਸਿੰਘ, ਮਾਤਾ ਰਾਣੀ ਅਤੇ ਚਾਚਾ ਸਰਪੰਚ ਪੁੰਨਾ ਸਿੰਘ ਆਦਿ ਸਮੇਤ ਦਰਜਨਾਂ ਪਰਵਾਰਕ ਮੈਂਬਰ ਇਸ ਗੱਲ ਨੂੰ ਲੈ ਕੇ ਡਾਹਢੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਕਿ ਬਲਵਿੰਦਰ ਸਿੰਘ ਅਚਨਚੇਤ ਰਹੱਸਮਈ ਤਰੀਕੇ ਨਾਲ ਪਾਕਿ ਕਿਵੇਂ ਪਹੁੰਚ ਗਿਆ। ਉਹ ਕਿੱਥੇ ਤੇ ਕਿਸ ਹਾਲ ਵਿਚ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀ.ਐਸ.ਐਫ. ਅਤੇ ਪਾਕਿ ਰੇਂਜਰਾਂ ਦਰਮਿਆਨ ਇਕ ਮੀਟਿੰਗ ਵੀ ਹੋਈ ਹੈ ਜੋ ਕਿ ਬੇਨਤੀਜਾ ਰਹੀ ਹੈ ਕਿਉਂਕਿ ਬੇਸ਼ੱਕ ਅਣਅਧਿਕਾਰਤ ਤੌਰ ਉਤੇ ਬਲਵਿੰਦਰ ਸਿੰਘ ਦੇ ਪਾਕਿ ਵਿਚ ਹੋਣ ਦਾ ਖੁਲਾਸਾ ਤਾਂ ਹੋ ਗਿਆ
ਪਰ ਅਜੇ ਤਕ ਪਾਕਿ ਰੇਂਜਰਾਂ, ਸੁਰੱਖਿਆ ਏਜੰਸੀਆਂ ਅਤੇ ਪਾਕਿ ਸਰਕਾਰ ਦੇ ਵਲੋਂ ਅਜੇ ਤਕ ਇਸ ਸਬੰਧੀ ਨਾ ਤਾਂ ਅਜੇ ਤਕ ਉਸਾਰੂ ਪੱਖ ਅਪਣਾਇਆ ਗਿਆ ਹੈ ਤੇ ਨਾ ਹੀ ਉਸ ਨੌਜਵਾਨ ਦੇ ਪਾਕਿ ਵਿਚ ਹੋਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਅਤੇ ਭਾਰਤ ਪਾਕਿ ਸਫ਼ਾਰਤਖਾਨਿਆ ਅਤੇ ਹੋਰਨਾਂ ਸਬੰਧਤ ਕਮੇਟੀਆਂ (ਐਕਸਟਰਨਲ ਅਫ਼ੈਅਰਜ਼) ਨਾਲ ਸਿੱਧੇ ਤੌਰ ਉਤੇ ਸੰਪਰਕ ਕਰਨ ਤੋਂ ਇਲਾਵਾ ਈਮੇਲ ਰਾਹੀਂ ਵੀ ਸੁੂਚਿਤ ਕਰ ਚੁੱਕੇ ਹਨ। ਪਰ ਇਸ ਦਾ ਪਾਕਿ ਵਾਲੇ ਪਾਸੇ ਤੋਂ ਕੋਈ ਢੁੱਕਵਾਂ ਜਵਾਬ ਅਜੇ ਤਕ ਹਾਸਲ ਨਹੀਂ ਹੋਇਆ। ਪਾਕਿ ਵਾਲੇ ਪਾਸੇ ਤੋਂ ਹਾਂਪੱਖੀ ਇਸ਼ਾਰਾ ਮਿਲਣ ਤੋਂ ਬਾਅਦ ਹੀ ਬਲਵਿੰਦਰ ਸਿੰਘ ਦੀ ਰਿਹਾਈ ਦਾ ਪਲੇਟ ਫ਼ਾਰਮ ਤਿਆਰ ਹੋ ਸਕੇਗਾ।