
ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾ ਕੇ ਪੈਸੇ ਕਮਾਉਣ ਦਾ ਮੋਹ ਉਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਵਿਚ ਵੀ ਪਾ ਰਿਹਾ
ਗੁਰਦਾਸਪੁਰ (ਅਵਤਾਰ ਸਿੰਘ) ਵਿਦੇਸ਼ ਜਾ ਕੇ ਪੈਸੇ ਕਮਾਉਣ ਦੇ ਲਾਲਚ ਵਿੱਚ ਪੰਜਾਬੀ ਨੌਜਵਾਨਾਂ ਨਾਲ ਹੋਈਆਂ ਠੱਗੀਆਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਸ਼ਹਿਰ ਦਾ ਹੈ ਜਿਸ ਵਿਚ ਵਿਕਰਾਂਤ ਨਾਂ ਦੇ ਇਕ ਨੌਜਵਾਨ ਨੇ ਆਪਣੇ ਜਰਮਨੀ ਰਹਿੰਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਵਿਚ ਆ ਕੇ ਜਰਮਨੀ ਜਾਣ ਲਈ ਇਕ ਮੇਮ ਨਾਲ ਕੰਟਰੈਕਟ ਮੈਰਿਜ ਕਰਵਾ ਲਈ ਅਤੇ ਲੱਖਾਂ ਰੁਪਏ ਵੀ ਖਰਚ ਕਰ ਦਿੱਤੇ ਪਰ ਹੁਣ ਆਪਣੇ ਪੈਸੇ ਵਾਪਸ ਪਾਉਣ ਲਈ ਐਨਆਰਆਈ ਅਤੇ ਪੁਲਿਸ ਥਾਣਿਆਂ ਵਿੱਚ ਧੱਕੇ ਖਾ ਰਿਹਾ ਹੈ ਜਦ ਕਿ ਨੌਜਵਾਨ ਅਨੁਸਾਰ ਮੇਮ ਨਾਲ ਤਲਾਕ ਕਰਵਾਉਣ ਲਈ ਵੀ ਉਸ ਤੋਂ ਪੈਸੇ ਮੰਗੇ ਜਾ ਰਹੇ ਹਨ
The young man got married to Mem to go to Germany
ਜਾਣਕਾਰੀ ਦਿੰਦਿਆਂ ਨੌਜਵਾਨ ਵਿਕਰਾਂਤ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਜੋ ਜਰਮਨੀ ਵਿੱਚ ਰਹਿੰਦੇ ਹਨ ਉਹਨਾਂ ਨੇ ਉਸ ਦੇ ਭਰਾ ਜੋ ਕਿ ਇਰਾਕ ਵਿਚ ਕੰਮ ਕਰਦਾ ਸੀ ਨੂੰ ਕਿਹਾ ਕਿ ਉਸ ਦੇ ਛੋਟੇ ਭਰਾ ਵਿਕਰਾਂਤ ਨੂੰ ਅਸੀਂ ਜਰਮਨੀ ਸੈਟਲ ਕਰਵਾ ਦਿੰਦੇ ਹਾਂ। ਇਸ ਦੇ ਲਈ ਉਸ ਨੂੰ ਇੱਕ ਮੇਮ ਨਾਲ ਕੰਟਰੈਕਟ ਮੈਰਿਜ ਕਰਵਾਉਣੀ ਹੋਵੇਗੀ ਜੋ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਇੱਕ ਕੁੜੀ ਦੀ ਸਹੇਲੀ ਸੀ।
The young man got married to Mem to go to German
ਬਦਲੇ ਵਿੱਚ 22 ਲੱਖ ਰੁਪਏ ਮੰਗੇ ਗਏ ਜਿਨ੍ਹਾਂ ਵਿੱਚੋਂ ਅੱਧੇ ਯਾਨੀ 11 ਲੱਖ ਵਿਕਰਾਂਤ ਨੂੰ ਜਰਮਨੀ ਪਹੁੰਚ ਕੇ ਦੇਣੇ ਪੈਣਗੇ ਜਦਕਿ ਬਾਕੀ ਦੇ ਪੈਸੇ ਉਸ ਨੂੰ ਹੌਲੀ-ਹੌਲੀ ਕਰਕੇ ਤਿੰਨ ਸਾਲਾਂ ਵਿਚ ਮੇਮ ਨੂੰ ਆਪ ਜਰਮਨੀ ਵਿਚ ਕਮਾਕੇ ਦੇਣੇ ਹਨ ਅਤੇ ਤਿੰਨ ਸਾਲਾਂ ਵਿਚ ਉਹ ਦੋਵੇਂ ਆਪਸੀ ਸਹਿਮਤੀ ਨਾਲ ਤਲਾਕ ਲੈ ਲੈਣਗੇ। ਵਿਕਰਾਂਤ ਅਨੁਸਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਸ ਕੋਲੋਂ ਲਗਭਗ 12 ਲੱਖ ਰੁਪਏ ਜਰਮਨੀ ਪਹੁੰਚਣ ਤੋਂ ਪਹਿਲਾਂ ਹੀ ਲੈ ਲਏ ਜਦ ਕਿ ਮੇਮ ਜੋ ਤਿੰਨ ਵਾਰ ਭਾਰਤ ਆਈ ਅਤੇ ਉਸਦੀ ਟਿਕਟ ਅਤੇ ਰਹਿਣ ਦਾ ਸਾਰਾ ਖਰਚਾ ਵੀ ਵਿਕਰਾਂਤ ਨੇ ਹੀ ਕੀਤਾ।
The young man got married to Mem to go to Germany
ਵਿਕਰਾਂਤ ਅਨੁਸਾਰ ਇਸ ਤਰ੍ਹਾਂ ਉਸ ਨੇ ਲਗਭਗ 18 ਲੱਖ ਰੁਪਏ ਖਰਚ ਕਰ ਦਿੱਤੇ ਜੋ ਕਿ ਉਸ ਦੇ ਭਰਾ ਅਤੇ ਪਿਤਾ ਜੀ ਨੇ ਬੜੀ ਮਿਹਨਤ ਕਰਕੇ ਜੋੜੇ ਸਨ। ਵਿਕਰਾਂਤ ਨੇ ਵਿਆਹ ਦਾ ਸਰਟੀਫਿਕੇਟ ਅਤੇ ਫੋਟੋਆਂ ਦਿਖਾਉਦੇ ਹੋਏ ਦੱਸਿਆ ਕਿ ਮੇਮ ਨੇ ਭਾਰਤ ਆ ਕੇ ਉਸ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਮੇਮ ਨੂੰ ਤਿੰਨ ਵਾਰ ਅੰਬੈਸੀ ਵੱਲੋਂ ਭਾਰਤ ਬੁਲਾਇਆ ਗਿਆ ਪਰ ਦੋ ਵਾਰ ਉਹ ਬਹਾਨੇ ਬਣਾ ਕੇ ਨਹੀਂ ਆਈ।
The young man got married to Mem to go to Germany
ਤੀਸਰੀ ਵਾਰ ਉਹ ਆਈ ਪਰ ਉਨ੍ਹਾਂ ਦੀ ਵਿਆਹ ਨੂੰ ਸ਼ੱਕੀ ਕਰਾਰ ਦੇ ਕੇ ਮੇਰਾ ਵੀਜ਼ਾ ਰੱਦ ਕਰ ਦਿੱਤਾ ਗਿਆ। ਮੇਮ ਵਾਪਸ ਚਲੀ ਗਈ ਅਤੇ ਮੈਂ ਭਾਰਤ ਹੀ ਰਹਿ ਗਿਆ। ਇਸ ਤੋਂ ਬਾਅਦ ਜਦ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਮੇਮ ਪਾਸੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਮੇਮ ਨੇ ਮੇਰਾ ਮੁਬਾਇਲ ਨੰਬਰ ਅਤੇ ਸੋਸ਼ਲ ਮੀਡੀਆ ਤੇ ਉਸਦੇ ਅਕਾਊਂਟ ਹਰ ਪਾਸੋਂ ਬਲਾਕ ਕਰ ਦਿੱਤਾ।
The young man got married to Mem to go to Germany
ਵਿਕਰਾਂਤ ਅਨੁਸਾਰ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਉਸਨੇ ਐਨਆਰਆਈ ਥਾਣੇ ਅਤੇ ਐਸਐਸਪੀ ਗੁਰਦਾਸਪੁਰ ਅੱਗੇ ਕੀਤੀ ਹੈ। ਕਹਾਣੀ ਦਾ ਦੂਸਰਾ ਪਹਿਲੂ ਕੀ ਹੈ ਇਹ ਤਾਂ ਇਨਕੁਆਰੀ ਤੋਂ ਬਾਅਦ ਵੀ ਸਾਹਮਣੇ ਆ ਸਕਦਾ ਹੈ ਕਿਉਂਕਿ ਜਿਨ੍ਹਾਂ ਰਿਸ਼ਤੇਦਾਰਾਂ ਉੱਪਰ ਵਿਕਰਾਂਤ ਦੋਸ਼ ਲਗਾ ਰਿਹਾ ਹੈ ਉਹ ਸਾਰੇ ਜਰਮਨੀ ਵਿੱਚ ਰਹਿੰਦੇ ਹਨ ਪਰ ਇਹ ਗੱਲ ਤਾਂ ਸਾਫ ਹੈ ਕਿ ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾ ਕੇ ਪੈਸੇ ਕਮਾਉਣ ਦਾ ਮੋਹ ਉਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਵਿਚ ਵੀ ਪਾ ਰਿਹਾ ਹੈ।