ਛੇ ਦਿਨਾਂ ਦੇ ਬੱਚੇ ਨੂੰ ਵੇਚਣ ਆਏ ਪਿਤਾ ਸਮੇਤ ਤਿੰਨ ਜਣੇ ਰੰਗੇ ਹੱਥੀਂ ਕਾਬੂ

By : GAGANDEEP

Published : Jul 18, 2021, 11:54 am IST
Updated : Jul 18, 2021, 12:21 pm IST
SHARE ARTICLE
Arrest
Arrest

ਪੁਲਿਸ ਨੇ ਮੁਲਜ਼ਮਾਂ ਕੋਲੋਂ 1.40 ਲੱਖ ਰੁਪਏ ਨਕਦ ਤੇ ਇਕ ਕਾਰ ਵੀ ਬਰਾਮਦ ਕੀਤੀ

ਪਠਾਨਕੋਟ (ਪਪ) : 6 ਦਿਨ ਦੇ ਬੱਚੇ ਨੂੰ 1.40 ਲੱਖ ਰੁਪਏ ਵਿਚ ਵੇਚਦੇ ਹੋਏ ਪੁਲਿਸ ਨੇ ਪਿਤਾ ਅਤੇ ਖ਼ਰੀਦਦਾਰ ਔਰਤ ਸਣੇ 3 ਲੋਕਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਪੁਲਿਸ ਨੇ ਬੱਚੇ ਦੇ ਪਿਤਾ ਕਮਲਜੀਤ ਸਿੰਘ ਵਾਸੀ ਮੁਕੇਰੀਆਂ ਤੋਂ ਇਲਾਵਾ ਬੱਚੇ ਨੂੰ ਖ਼ਰੀਦਣ ਪਹੁੰਚੀ ਗੁਰਦਾਸਪੁਰ ਨਿਵਾਸੀ ਸੁਨੰਦਾ ਤੇ ਉਸ ਦੇ ਮਾਸੀ ਦੇ ਪੁੱਤ ਅਤੁੱਲ ਨੂੰ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ 1.40 ਲੱਖ ਰੁਪਏ ਨਕਦ ਤੇ ਇਕ ਕਾਰ ਵੀ ਬਰਾਮਦ ਕੀਤੀ ਹੈ।

Baby AdoptBaby

ਜਾਣਕਾਰੀ ਅਨੁਸਾਰ ਐਸ.ਆਈ. ਦੀਪਿਕਾ ਨੂੰ ਜਾਣਕਾਰੀ ਮਿਲੀ ਸੀ ਕਿ ਸਰਨਾ ਛੋਟੀ ਨਹਿਰ ਕੋਲ ਛੋਟੇ ਬੱਚੇ ਦਾ ਸੌਦਾ ਚੱਲ ਰਿਹਾ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਸਾਰੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਐਸਆਈ ਮੌਕੇ ’ਤੇ ਪਹੁੰਚੇ ਤਾਂ ਉਥੇ ਸੌਦੇਬਾਜ਼ੀ ਚੱਲ ਰਹੀ ਸੀ।

PHOTOArrest

ਇਕ ਲੜਕਾ ਪੈਸੇ ਗਿਣ ਰਿਹਾ ਸੀ ਤੇ ਔਰਤ ਬੱਚੇ ਨੂੰ ਫੜ ਕੇ ਖੜ੍ਹੀ ਸੀ। ਐਸਆਈ ਨੇ ਦਸਿਆ ਕਿ ਮੁਲਜ਼ਮ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਾਰ ਵਿਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਮੌਕੇ ’ਤੇ ਸਾਰਿਆਂ ਨੂੰ ਕਾਬੂ ਕਰ ਲਿਆ।

MoneyMoney

ਐਸ ਆਈ ਨੇ ਦਸਿਆ ਕਿ ਪੁਛਗਿੱਛ ਦੌਰਾਨ ਪਤਾ ਲੱਗਾ ਕਿ ਬੱਚਾ ਕਮਲਜੀਤ ਦਾ ਹੈ ਜਿਸ ਨੂੰ ਸੁਨੰਦਾ ਅਪਣੀ ਮਾਸੀ ਦੇ ਪੁੱਤ ਅਤੁੱਲ ਨਾਲ ਖ਼ਰੀਦਣ ਆਈ ਸੀ। ਬੱਚਾ ਮੁਕੇਰੀਆਂ ਤੋਂ ਲਿਆਂਦਾ ਗਿਆ ਸੀ, ਗੁਰਦਾਸਪੁਰ ਦੀ ਔਰਤ ਇਸ ਨੂੰ ਖ਼ਰੀਦਣ ਆਈ ਸੀ। ਇਹ ਸੌਦਾ ਪਠਾਨਕੋਟ ਵਿਚ ਸਰਨਾ ਛੋਟੀ ਨਹਿਰ ਨੇੜੇ ਕੀਤਾ ਜਾ ਰਿਹਾ ਸੀ। ਔਰਤ ਜੋ ਬੱਚਾ ਖ਼ਰੀਦਣ ਆਈ ਸੀ, ਉਸ ਦੀਆਂ ਦੋ ਧੀਆਂ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement