
ਜੱਦੀ ਪਿੰਡ ਗੋਹਲਵੜ ਵਿਖੇ ਕੀਤਾ ਗਿਆ ਸ਼ਹੀਦ ਦਾ ਸਸਕਾਰ
ਤਰਨ ਤਾਰਨ : ਪੂੰਛ ਸੈਕਟਰ ਵਿਚ ਪੰਜਾਬ ਦਾ ਇਕ ਹੋਰ ਪੁੱਤ ਸ਼ਹੀਦ ਹੋ ਗਿਆ ਹੈ। ਪਿੰਡ ਗੋਹਲਵੜ ਦੇ ਰਹਿਣ ਵਾਲੇ ਫ਼ੌਜੀ ਜਵਾਨ ਵਰਿੰਦਰ ਸਿੰਘ ਦੀ ਸ਼ਹਾਦਤ ਹੋ ਗਈ ਹੈ। ਪੁੱਤ ਬਾਰੇ ਅਜਿਹੀ ਖ਼ਬਰ ਸੁਣ ਕੇ ਪ੍ਰਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਪਿੰਡਾਂ ਦਾ ਦੌਰਾ
ਦੱਸ ਦੇਈਏ ਕਿ ਪੂੰਛ ਵਿਚ ਸ਼ਹੀਦ ਹੋਏ ਫ਼ੌਜੀ ਵਰਿੰਦਰ ਸਿੰਘ ਦਾ ਅੱਜ ਜੱਦੀ ਪਿੰਡ ਗੋਹਲਵੜ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਵਰਿੰਦਰ ਸਿੰਘ ਦੇ ਅੰਤਿਮ ਸਸਕਾਰ 'ਤੇ ਨਾ ਉਨ੍ਹਾਂ ਨੁੰ ਸ਼ਰਧਾਂਜਲੀ ਦਿਤੀ ਗਈ ਅਤੇ ਨਾ ਹੀ ਕੋਈ ਜ਼ਿਲ੍ਹਾ ਪੁਲਿਸ ਜਾ ਸਿਵਲ ਪ੍ਰਸ਼ਾਸ਼ਨ ਪਹੁੰਚਿਆ। ਜਿਸ 'ਤੇ ਪਿੰਡ ਵਾਸੀਆਂ ਅਤੇ ਪ੍ਰਵਾਰਕ ਜੀਆਂ ' ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀ ਅਕਸਰ ਦੇਖਦੇ ਆ ਰਹੇ ਹਾਂ ਕਿ ਜਦੋਂ ਵੀ ਕੋਈ ਫ਼ੌਜੀ ਜਵਾਨ ਦੇਸ਼ ਖ਼ਾਤਰ ਸ਼ਹੀਦ ਹੁੰਦਾ ਹੈ ਤਾਂ ਉਸਦੇ ਅੰਤਿਮ ਸਸਕਾਰ 'ਤੇ ਫ਼ੌਜ ਵਲੋਂ ਸਲਾਮੀ ਦਿਤੀ ਜਾਂਦੀ ਹੈ ਤੇ ਜ਼ਿਲ੍ਹੇ ਦਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਮੌਜੂਦ ਹੁੰਦਾ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਨਾ ਤਾਂ ਸ਼ਹੀਦ ਵਰਿੰਦਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਕੋਈ ਸਲਾਮੀ ਦਿਤੀ ਗਈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ।