'ਪਾਣੀ ਬਚਾਉ-ਪੈਸੇ ਕਮਾਉ' ਯੋਜਨਾ 'ਚ ਪਹਿਲੇ ਨੰਬਰ 'ਤੇ ਨੇ ਹੁਸ਼ਿਆਰਪੁਰ ਦੇ ਕਿਸਾਨ: ਡੀਸੀ
Published : Aug 18, 2018, 3:45 pm IST
Updated : Aug 18, 2018, 3:45 pm IST
SHARE ARTICLE
DC Isha Kalia  plant a plant in the  Dhanoa Feeder
DC Isha Kalia plant a plant in the Dhanoa Feeder

ਸੂਬਾ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਘੱਟ ਹੋਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਯੋਜਨਾ 'ਪਾਣੀ ਬਚਾਉ-ਪੈਸੇ ਕਮਾਉ' ਤਹਿਤ ਜ਼ਿਲ੍ਹਾ ਹੁਸ਼ਿਆਰਪੁਰ............

ਮੁਕੇਰੀਆਂ : ਸੂਬਾ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਘੱਟ ਹੋਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਯੋਜਨਾ 'ਪਾਣੀ ਬਚਾਉ-ਪੈਸੇ ਕਮਾਉ' ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਸਾਨ ਸੂਬੇ ਭਰ 'ਚੋਂ ਪਹਿਲੇ ਸਥਾਨ 'ਤੇ ਹਨ। ਜ਼ਿਲ੍ਹੇ ਦੀ ਤਹਿਸੀਲ ਮੁਕੇਰੀਆਂ ਦੇ ਧਨੋਆ ਫ਼ੀਡਰ ਨੂੰ ਇਸ ਯੋਜਨਾ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਚੁਣਿਆ ਗਿਆ ਹੈ। ਇਸ ਫ਼ੀਡਰ ਦੇ 158 ਕਿਸਾਨਾਂ ਵਿਚੋਂ 55 ਕਿਸਾਨਾਂ ਨੇ ਇਸ ਯੋਜਨਾ ਦਾ ਫ਼ਾਇਦਾ ਲੈ ਕੇ ਪ੍ਰਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦਿਤੀ।

ਡਿਪਟੀ ਕਮਿਸ਼ਨਰ ਅੱਜ ਇਸ ਯੋਜਨਾ ਤਹਿਤ ਮੁਕੇਰੀਆਂ ਦੇ ਧਨੋਆ ਫ਼ੀਡਰ ਪਹੁੰਚੇ ਅਤੇ ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਯੋਜਨਾ ਦਾ ਫ਼ਾਇਦਾ ਲੈਣ ਲਈ ਜਾਗਰੂਕ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸ.ਡੀ.ਐਮ. ਮੁਕੇਰੀਆਂ ਅਦਿਤਿਆ ਉਪਲ, ਆਈ.ਏ.ਐਸ. (ਅੰਡਰ ਟਰੇਨਿੰਗ) ਗੌਤਮ ਜੈਨ ਅਤੇ ਪਾਵਰ ਕਾਮ ਮੁਕੇਰੀਆਂ ਦੇ ਏ.ਐਸ.ਈ. ਕੁਲਦੀਪ ਸਿੰਘ ਵੀ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਨੇ ਪੌਦਾ ਲਗਾ ਕੇ ਕੀਤੀ। ਇਸ ਦੌਰਾਨ ਵਾਤਾਵਰਣ ਕਲੱਬ ਮੁਕੇਰੀਆਂ ਵਲੋਂ 400 ਪੌਦੇ ਵੀ ਵੰਡੇ ਗਏ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਦੇਸ਼ ਵਿਚ ਇਹ ਯੋਜਨਾ 6 ਫ਼ੀਡਰਾਂ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਮੁਕੇਰੀਆਂ ਦਾ ਇਕ, ਨਕੋਦਰ ਤੇ ਜਲੰਧਰ ਦੇ 2-2 ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਇਕ ਫ਼ੀਡਰ ਸ਼ਾਮਲ ਹੈ। ਇਸ ਵਿਚ ਮੁਕੇਰੀਆਂ ਦੇ 34 ਫ਼ੀ ਸਦੀ ਕਿਸਾਨਾਂ ਨੇ ਇਸ ਯੋਜਨਾ ਦਾ ਲਾਭ ਲੈ ਕੇ ਸੂਬੇ ਵਿਚ ਪਹਿਲਾ ਸਥਾਨ ਬਣਾ ਲਿਆ ਹੈ, ਜਦਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ 10 ਫ਼ੀ ਸਦੀ, ਨਕੋਦਰ ਦੇ 5 ਅਤੇ ਜਲੰਧਰ ਦੋ ਫ਼ੀ ਸਦੀ ਕਿਸਾਨਾਂ ਨੇ ਹੀ ਅਜੇ ਤਕ ਇਸ ਯੋਜਨਾ ਦਾ ਲਾਭ ਲਿਆ ਹੈ। 

ਉਨ੍ਹਾਂ ਕਿਹਾ ਕਿ ਧਨੌਆ ਫ਼ੀਡਰ ਦੇ ਤਹਿਤ 5 ਪਿੰਡਾਂ ਧਨੋਆ, ਚਕਵਾਲ, ਮੁਰਾਦਪੁਰ, ਸਮਰਾਵਾਂ ਤੇ ਝੰਗੀ ਮਾਈ ਸ਼ਾਹ ਦੇ ਕਿਸਾਨਾਂ ਨੂੰ ਇਸ ਯੋਜਨਾ ਤਹਿਤ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨ ਇਸ ਯੋਜਨਾ ਨੂੰ ਅਪਣਾ ਕੇ ਪਾਣੀ ਦੀ ਬੱਚਤ ਵਿਚ ਅਪਣਾ ਯੋਗਦਾਨ ਪਾ ਸਕਦੇ ਹਨ। ਪਾਵਰ ਕਾਮ ਮੁਕੇਰੀਆਂ ਦੇ ਏ.ਐਸ.ਈ. ਕੁਲਦੀਪ ਸਿੰਘ ਨੇ ਦਸਿਆ ਕਿ ਯੋਜਨਾ ਅਧੀਨ ਕਿਸਾਨ ਮੁਫ਼ਤ ਬਿਜਲੀ ਦੇ ਨਾਲ-ਨਾਲ ਪਾਣੀ ਬਚਾ ਕੇ ਪੈਸਾ ਕਮਾ ਸਕਣਗੇ। ਇਸ ਫ਼ੀਡਰ ਦੇ 80 ਫ਼ੀ ਸਦੀ ਤੋਂ ਜਿਆਦਾ ਕਿਸਾਨਾਂ ਦਾ ਇਸ ਯੋਜਨਾ ਦਾ ਹਿੱਸਾ ਬਣਨ ਨਾਲ ਪੂਰੇ ਫ਼ੀਡਰ ਨੂੰ ਬਾਕੀ ਫ਼ੀਡਰਾਂ ਦੇ ਮੁਕਾਬਲੇ 2 ਘੰਟੇ ਜ਼ਿਆਦਾ ਮੁਫ਼ਤ ਬਿਜਲੀ ਦਿਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੇ ਕਿਸਾਨਾਂ ਲਈ ਇਹ ਯੋਜਨਾ ਪੱਕੇ ਤੌਰ 'ਤੇ ਨਹੀਂ ਹੈ, ਜੇਕਰ ਉਨ੍ਹਾਂ ਨੂੰ ਇਹ ਯੋਜਨਾ ਪਸੰਦ ਨਹੀਂ ਆਉਂਦੀ, ਤਾਂ ਉਹ ਕਦੇ ਵੀ ਇਸ ਯੋਜਨਾ ਨੂੰ ਤਿਆਗ ਸਕਦੇ ਹਨ। ਵਿਭਾਗ ਵਲੋਂ 20 ਜੂਨ ਤੋਂ ਹੀ ਯੋਜਨਾ ਵਿਚ ਸ਼ਾਮਲ ਕਿਸਾਨਾਂ ਨੂੰ ਇਸ ਦਾ ਫਾਇਦਾ ਦਿਤਾ ਜਾਵੇਗਾ।, ਚਾਹੇ ਕਿਸੇ ਕਿਸਾਨ ਵਲੋਂ ਇਕ ਹਫ਼ਤਾ ਪਹਿਲਾਂ ਹੀ ਯੋਜਨਾ ਵਿਚ ਸ਼ਾਮਲ ਹੋਣ ਲਈ ਫਾਰਮ ਭਰਿਆ ਹੋਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement