ਇਕ ਹੋਰ ਮਾਸੂਮ ਧੀ ਬਣੇਗੀ ਮਾਂ
Published : Aug 18, 2018, 3:16 pm IST
Updated : Aug 18, 2018, 3:16 pm IST
SHARE ARTICLE
Sexual Harassment
Sexual Harassment

ਚੰਡੀਗੜ੍ਹ ਦੇ ਸੈਕਟਰ-38 ਦੀ ਇਕ 10 ਸਾਲਾ ਮਾਸੂਮ ਬੇਟੀ ਦੀ ਕੁੱਖੋਂ ਬੱਚੀ ਪੈਦਾ ਹੋਣ ਦੀ ਚੀਸ ਅਜੇ ਮੱਠੀ ਨਹੀਂ ਪਈ ਕਿ ਇਕ ਹੋਰ ਨਾਬਾਲਗ਼ਾ ਦੇ ਮਾਂ ਬਣਨ............

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-38 ਦੀ ਇਕ 10 ਸਾਲਾ ਮਾਸੂਮ ਬੇਟੀ ਦੀ ਕੁੱਖੋਂ ਬੱਚੀ ਪੈਦਾ ਹੋਣ ਦੀ ਚੀਸ ਅਜੇ ਮੱਠੀ ਨਹੀਂ ਪਈ ਕਿ ਇਕ ਹੋਰ ਨਾਬਾਲਗ਼ਾ ਦੇ ਮਾਂ ਬਣਨ ਦੀ ਬੁਰੀ ਖ਼ਬਰ ਨੇ ਦਸਤਕ ਦੇ ਦਿਤੀ ਹੈ। ਇਹ ਮਾਮਲਾ ਉਦੋਂ ਪ੍ਰਕਾਸ਼ ਵਿਚ ਆਇਆ ਜਦ ਇਕ ਮਾਂ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਛੇ ਮਹੀਨਿਆਂ ਤੋਂ ਗਰਭਵਤੀ ਧੀ ਦੀ ਕੁੱਖ 'ਚ ਪਲ ਰਹੇ ਬੱਚੇ ਦਾ ਗਰਭਪਾਤ ਕਰਾਉਣ ਦੀ ਆਗਿਆ ਮੰਗ ਲਈ ਹੈ। ਅਦਾਲਤਨੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਡਾਕਟਰਾਂ ਦੀ ਟੀਮ ਤੋਂ ਰੀਪੋਰਟ ਮੰਗ ਲਈ ਹੈ। ਬੱਚੀ ਦੀ ਉਮਰ ਸਿਰਫ਼ ਪੰਦਰਾਂ ਸਾਲ ਦੱਸੀ ਜਾ ਰਹੀ ਹੈ। 

ਅਦਾਲਤ ਨੇ ਸਬੰਧਤ ਥਾਣੇ ਦੇ ਜਾਂਚ ਅਧਿਕਾਰੀ ਤੋਂ ਰੀਪੋਰਟ ਤਲਬ ਕਰ ਲਈ ਹੈ। ਸ਼ਿਕਾਇਤਕਾਰਾਂ ਦੇ ਅਦਾਲਤ ਵਿਚ ਅਰਜ਼ੀ ਦੇਣ ਤੋਂ ਅਗਲੇ ਦਿਨ ਆਜ਼ਾਦੀ ਦਿਵਸ ਦੀ ਛੁੱਟੀ ਸੀ, ਜਿਸ ਕਰ ਕੇ ਸੁਣਵਾਈ ਨਹੀਂ ਹੋ ਸਕੀ ਸੀ। ਬੱਚੀ 24 ਹਫ਼ਤਿਆਂ ਤੋਂ ਗਰਭਵਤੀ ਹੈ ਅਤੇ ਮੁਲਜ਼ਮ ਨੂੰ ਬਾਲ ਜੇਲ ਵਿਚ ਭੇਜ ਦਿਤਾ ਗਿਆ ਹੈ। 
ਅਦਾਲਤ ਨੂੰ ਦਿਤੀ ਸ਼ਿਕਾਇਤ ਮੁਤਾਬਕ ਮੁਲਜ਼ਮ ਪੀੜਤਾ ਦੇ ਘਰ ਕੋਲ ਰਹਿੰਦਾ ਹੈ। ਦੋਹਾਂ ਦੀ ਜਾਣ-ਪਛਾਣ ਕੁਝ ਸਮਾਂ ਪਹਿਲਾਂ ਹੋਈ ਸੀ। ਉਸ ਦੀ ਮਾਂ ਮਰ ਚੁਕੀ ਹੈ ਅਤੇ ਪਿਤਾ ਦੇ ਕੰਮ 'ਤੇ ਚਲੇ ਜਾਣ ਤੋਂ ਬਾਅਦ ਮੁਲਜ਼ਮ ਘਰ ਆ ਕੇ ਬੱਚੀ ਨਾਲ ਕੁਕਰਮ ਕਰਦਾ ਰਿਹਾ ਹੈ।

ਇਹ ਲਗਾਤਾਰ ਬੱਚੀ ਨਾਲ ਜਬਰਦਸਤੀ ਕਰਦ ਰਿਹਾ ਹੈ। ਉਸ ਦੀ ਮਤਰੇਈ ਮਾਂ ਨੂੰ ਜਦੋ ਮਹੀਨਾ ਰੂਟੀਨ ਟੁੱਟਣ ਬਾਰੇ ਪਤਾ ਲੱਗਾ ਤਾਂ ਉਹ ਬੱਚੀ ਨੂੰ ਹਸਪਤਾਲ ਲੈ ਗਈ ਸੀ। ਡਾਕਟਰਾਂ ਨੇ ਉਸ ਨੂੰ ਇਹ ਖ਼ਬਰ ਦੇ ਦਿਤੀ। ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰ ਲਿਆ ਸੀ। ਇਸ ਤੋਂ ਪਹਿਹਾਂ ਇਕ 10 ਸਾਲ ਦੀ ਬੱਚੀ ਵੀ ਗਰਭਵਤੀ ਹੋ ਗਈ ਸੀ। ਉਸ ਨੇ ਅਪਣੀ ਕੁੱਖ ਤੋਂ ਬੇਟੀ ਨੂੰ ਜਨਮ ਦਿਤਾ ਸੀ। ਦਿਲ ਨੂੰ ਹਲੂਣ ਕੇ ਰੱਖ ਦੇਣ ਵਾਲੀ ਗੱਲ ਇਹ ਕਿ ਨਾਬਾਲਗ਼ਾਂ ਨਾਲ ਇਹ ਗ਼ਲਤ ਕਰਨ ਵਾਲੇ ਉਨ੍ਹਾਂ ਦੇ ਮਾਮੇ ਨਿਕਲੇ ਜਿਹੜੇ ਕਿ ਉਸ ਦੀ ਮਾਂ ਦੇ ਨਜ਼ਦੀਕੀ ਰਿਸ਼ਤੇਦਾਰਰ ਲਗਦੇ ਸਨ।

ਦੋਵੇਂ ਮਾਮੇ ਜੇਲ ਦੀਆਂ ਸ਼ਲਾਖਾਂ ਪਿਛੇ ਬੰਦ ਹਨ। ਇਹ ਘਟਨਾ ਵੀ ਇਸੇ ਨਾਲ ਮੇਲ ਖਾਂਦੀ ਹੈ ਕਿਉਂਕਿ ਬਦਕਿਸਮਤ 10 ਸਾਲਾ ਬੱਚੀ ਦੇ ਮਾਮੇ ਵੀ ਉਸ ਨਾਲ ਗ਼ਲਤ ਕੰਮ ਕਰਨ ਲਈ ਉਦੋਂ ਘਰ ਆਉਂਦੇ ਸਨ ਜਦ ਉਸ ਦੇ ਮਾਪੇ ਡਿਊਟੀ 'ਤੇ ਚਲੇ ਜਾਂਦੇ ਸਨ। ਉਸ ਕੇਸ ਵਿਚ ਮਾਮਿਆਂ ਦਾ ਡੀ.ਐਨ.ਏ. ਕਰਨ ਤੋਂ ਬਾਅਦ ਦੋਸ਼ ਦੀ ਪੁਸ਼ਟੀ ਹੋਈ ਅਤੇ ਉਸ ਕੇਸ ਵਿਚ ਬੱਚੀ ਦੇ ਮਾਪਿਆਂ ਨੂੰ ਗਰਭਪਾਤ ਕਰਾਉਣ ਲਈ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਪਈ ਸੀ ਪਰ ਆਗਿਆ ਨਹੀਂ ਮਿਲ ਸਕੀ। ਪੀ.ਜੀ.ਆਈ. ਦੇ ਡਾਕਟਰਾਂ ਨੇ ਵੀ ਇਸ ਦੀ ਇਜਾਜ਼ਤ ਨਹੀਂ ਦਿਤੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement