ਸੜਕ ਹਾਦਸੇ 'ਚ ਨੌਜਵਾਨ ਅਤੇ ਔਰਤ ਦੀ ਮੌਤ
Published : Aug 18, 2018, 3:33 pm IST
Updated : Aug 18, 2018, 3:33 pm IST
SHARE ARTICLE
Car  Damage During Accident
Car Damage During Accident

ਨੇੜਲੇ ਪਿੰਡ ਦੱਧਾਹੂਰ ਵਿਖੇ ਲੁਧਿਆਣਾ ਬਠਿੰਡਾ ਮਾਰਗ 'ਤੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਅਤੇ ਇਕ ਔਰਤ ਮੌਤ ਤੇ ਇੱਕ ਦੇ ਗੰਭੀਰ ਰੂਪ ਵਿਚ ਜਖ਼ਮੀ..............

ਰਾਏਕੋਟ : ਨੇੜਲੇ ਪਿੰਡ ਦੱਧਾਹੂਰ ਵਿਖੇ ਲੁਧਿਆਣਾ ਬਠਿੰਡਾ ਮਾਰਗ 'ਤੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਅਤੇ ਇਕ ਔਰਤ ਮੌਤ ਤੇ ਇੱਕ ਦੇ ਗੰਭੀਰ ਰੂਪ ਵਿਚ ਜਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਕ ਆਲਟੋ ਕਾਰ ਨੰਬਰ ਪੀਬੀ-32ਐਕਸ-9637 ਜਿਸ ਵਿਚ ਦੋ ਵਿਅਕਤੀ ਅਤੇ ਇਕ ਔਰਤ ਸਵਾਰ ਸੀ ਰਾਏਕੋਟ ਤਰਫ਼ੋਂ ਬਰਨਾਲਾ ਸਾਈਡ ਨੂੰ ਜਾ ਰਹੇ ਸਨ, ਜਦੋਂ ਉਹ ਪਿੰਡ ਦੱਧਾਹੂਰ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਤੇਜ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੂਏ ਦੀ ਪੁਲੀ ਨਾਲ ਜਾ ਟਕਰਾਈ, ਟੱਕਰ ਇੰਨ੍ਹੀ ਜੋਰਦਾਰ ਸੀ ਕਿ ਇਸ ਹਾਦਸੇ ਵਿਚ ਕਾਰ ਦਾ ਡਰਾਈਵਰ ਵਾਲਾ ਪਾਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ।  

ਮੌਕੇ ਤੇ ਪੁੱਜੇ ਚੌਂਕੀ ਇਚਾਰਜ ਜਲਾਲਦੀਵਾਲ ਏਐਸਆਈ ਸੱਈਦ ਸ਼ਕੀਲ ਵਲੋਂ ਰਾਹਗੀਰਾਂ ਦੀ ਸਹਾਇਤਾ ਨਾਲ ਕਾਰ 'ਚ ਫਸੇ ਵਿਅਕਤੀਆਂ ਨੂੰ ਬਾਹਰ ਕਢਿਆ ਗਿਆ। ਹਾਦਸੇ 'ਚ ਔਰਤ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਦੂਸਰੇ ਵਿਅਕਤੀ ਜੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਸੱਈਦ ਸ਼ਕੀਲ ਨੇ ਦੱਸਿਆ ਕਿ ਸੜਕ ਹਾਦਸੇ 'ਚ ਜਖ਼ਮੀ ਹੋਏ ਗੁਰਸ਼ਰਨ ਸਿੰਘ (28) ਅਤੇ ਮ੍ਰਿਤਕ ਕ੍ਰਿਸ਼ਨ ਕੁਮਾਰ (30) ਦੀ ਪਹਿਚਾਣ ਪਿੰਡ ਔੜ (ਨਵਾਂ ਸ਼ਹਿਰ) ਵਜੋਂ ਹੋਈ ਹੈ, ਜਦੋਂ ਕਿ ਮ੍ਰਿਤਕ ਔਰਤ ਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮ੍ਰਿਤਕ ਔਰਤ ਦੀ ਪਹਿਚਾਣ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement