ਵਰਲਡ ਕੈਂਸਰ ਕੇਅਰ ਟਰੱਸਟ ਨੇ ਚੈੱਕਅਪ ਕੈਂਪ ਲਾਇਆ
Published : Aug 18, 2018, 3:38 pm IST
Updated : Aug 18, 2018, 3:38 pm IST
SHARE ARTICLE
Doctors doing the check-up during the camp
Doctors doing the check-up during the camp

ਪਿੰਡ ਸਮਾਧ ਭਾਈ ਵਿਖੇ ਪ੍ਰਵਾਸੀ  ਜਸਵਿੰਦਰ ਸ਼ਰਮਾਂ, ਰਾਜਦੀਪ ਸ਼ਰਮਾਂ ਅਤੇ ਗੁਰਪ੍ਰੀਤ ਸਿੰਘ ਬਾਗੜੀ (ਯੂ.ਐੱਸ.ਏ) ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ..........

ਸਮਾਧ ਭਾਈ : ਪਿੰਡ ਸਮਾਧ ਭਾਈ ਵਿਖੇ ਪ੍ਰਵਾਸੀ  ਜਸਵਿੰਦਰ ਸ਼ਰਮਾਂ, ਰਾਜਦੀਪ ਸ਼ਰਮਾਂ ਅਤੇ ਗੁਰਪ੍ਰੀਤ ਸਿੰਘ ਬਾਗੜੀ (ਯੂ.ਐੱਸ.ਏ) ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਨੇੜਲੇ ਏਰੀਏ ਤੋਂ ਇਲਾਵਾ ਦੂਰ-ਦੁਰਾਡੇ ਤੋਂ ਆਏ 718 ਵਿਅਕਤੀਆਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਟੀਮ ਇੰਚਾਰਜ ਮੈਡਮ ਨਵਨੀਤ ਕੌਰ ਦੀ ਅਗਵਾਈ 'ਚ ਡਾਕਟਰਾਂ ਨੇ ਜਾਂਚ ਦੌਰਾਨ 38 ਸ਼ੱਕੀ ਮਰੀਜ ਪਾਏ ਗਏ। ਇਸ ਤੋਂ ਇਲਾਵਾ ਕੈਂਪ ਦੌਰਾਨ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਕਈ ਤਰ੍ਹਾਂ ਦੇ ਮੁਫ਼ਤ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਦਿਤੀਆਂ ਗਈਆਂ।

ਇਸ ਮੌਕੇ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਵਿਸ਼ੇਸ਼ ਤੌਰ 'ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਕਰਨਲ ਦਰਸ਼ਨ ਸਿੰਘ, ਸਾਬਕਾ ਕਲੱਬ ਪ੍ਰਧਾਨ ਰਛਪਾਲ ਸਿੰਘ ਬਾਗੜੀ ਅਤੇ ਯੂਥ ਆਗੂ ਦੇਵੀ ਦਿਆਲ ਸ਼ਰਮਾ ਨੇ ਡਾਕਟਰਾਂ ਦੀ ਟੀਮ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਪ੍ਰਵਾਸੀ ਪੰਜਾਬੀਆਂ ਅਤੇ ਸਮਾਜਸੇਵੀਆਂ ਦੁਆਰਾ ਲਗਾਏ ਜਾਂਦੇ ਅਜਿਹੇ ਕੈਂਪਾਂ ਦਾ ਭਰਪੂਰ ਫਾਇਦਾ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਹੋਰ ਵੀ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾ ਸਕੇ।

ਇਸ ਮੌਕੇ ਸੁਖਦਰਸਨ ਸਿੰਘ ਨੰਬਰਦਾਰ, ਜਗਦੇਵ ਸੋਹਲ, ਧਨਇੰਦਰ ਕਿੰਗਰਾ, ਕਾਲਾ ਬਾਗੜੀ, ਸਰਪੰਚ ਦਰਸ਼ਨ ਧਾਲੀਵਾਲ, ਸਰਪੰਚ ਦਰਸਨ ਸਿੰਘ ਭੀਮ, ਜਗਤਾਰ ਸ਼ਰਮਾਂ, ਤਰਸੇਮ ਸੇਮਾਂ, ਏਨਮ ਹਮੀਰ ਕੌਰ, ਏਨਮ ਸਤਵਿੰਦਰ ਕੌਰ, ਸਰਪੰਚ ਅੰਗਰੇਜ ਸਿੰਘ, ਸਰਪੰਚ ਅਮਰਜੀਤ ਸਿੰਘ, ਬਹਾਦਰ ਸਿੰਘ ਗੰਡੂ, ਸੋਨਾ ਬਾਗੜੀ, ਜੱਸਾ ਕਿੰਗਰਾ, ਗੁਰਦੀਪ ਸ਼ਰਮਾਂ, ਬੱਬੂ ਗੰਡੂ, ਬਲਜੀਤ ਗੰਡੂ, ਹਰਪ੍ਰੀਤ ਕਿੰਗਰਾ, ਕੁਲਦੀਪ ਬਾਗੜੀ, ਗੁਰਪ੍ਰੀਤ ਚਹਿਲ, ਰਾਣਾ ਬਾਗੜੀ, ਪੰਚ ਜਗਸੀਰ ਬਰਾੜ, ਮਾਸਟਰ ਬਲਜੀਤ ਸਿੰਘ, ਸੋਨਾ ਰਾਜਪੂਤ ਆਦਿ ਹਾਜ਼ਰ ਸਨ। ਤੋਂ ਇਲਾਵਾ ਪਿੰਡ ਦੇ ਡਾਕਟਰਾਂ ਦੀ ਟੀਮ ਵੀ ਹਾਜ਼ਰ ਸੀ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement