ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ ਪਾਵਰਕਾਮ ਹੋਇਆ ਸਖ਼ਤ, ਜ਼ੁਰਮਾਨੇ ਦੇ ਨਾਲ ਦਰਜ ਹੋਵੇਗਾ ਕੇਸ
Published : Aug 18, 2020, 2:49 pm IST
Updated : Aug 18, 2020, 2:49 pm IST
SHARE ARTICLE
Jalandhar city powercom will file a case against the people who steal electricity
Jalandhar city powercom will file a case against the people who steal electricity

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਵੇਣੁ ਪ੍ਰਸਾਦ...

ਜਲੰਧਰ: ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾ ਤੇ ਪਾਵਰਕਾਮ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਨਾਰਥ ਜੋਨ ਦੇ ਚਾਰੇ ਸਰਕਲ ਦੀਆਂ ਟੀਮਾਂ ਨੇ ਉਪਭੋਗਤਾ ਦੇ ਘਰਾਂ ਦੇ ਬਿਜਲੀ ਕਨੈਕਸ਼ਨ ਚੈਕ ਕਰਨੇ ਸ਼ੁਰੂ ਕਰ ਦਿੱਤੇ ਹਨ। 

 ElectricityElectricity

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਵੇਣੁ ਪ੍ਰਸਾਦ ਨੇ ਅਧਿਕਾਰੀਆਂ ਨੂੰ ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾ ਦੇ ਖਿਲਾਫ ਜੀਰੋ ਟਾਲਰੇਂਸ ਪਾਲਿਸੀ ਦੇ ਨਿਰਦੇਸ਼ ਦਿੱਤੇ ਹਨ। ਟੀਮਾਂ ਨੂੰ ਦਿੱਤੇ ਗਏ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ।

PSPCLPSPCL

ਜ਼ੁਰਮਾਨਾ ਲਗਾਉਣ ਦੇ ਨਾਲ-ਨਾਲ ਬਿਜਲੀ ਐਕਟ ਤਹਿਤ ਮੁਕੱਦਮਾ ਵੀ ਦਰਜ ਕਰਵਾਇਆ ਜਾਵੇ। ਨਾਰਥ ਜੋਨ ਦੇ ਸਰਕਿਲ ਤਹਿਤ ਟੀਮਾਂ ਇਕੱਤਰ ਕੀਤੀਆਂ ਜਾਣ। ਉਪਭੋਗਤਾਵਾਂ ਦੇ ਬਿਜਲੀ ਕਨੈਕਸ਼ਨ ਚੈਕ ਕੀਤੇ ਜਾਣ। ਜੇ ਉਪਭੋਗਤਾ ਲੋੜ ਤੋਂ ਵੱਧ ਬਿਜਲੀ ਦੀ ਸਪਲਾਈ ਕਰ ਰਿਹਾ ਹੈ ਤਾਂ ਉਸ ਤੇ ਵੀ ਵਿਭਾਗੀ ਕਾਰਵਾਈ ਕੀਤੀ ਜਾਵੇ।

Electricity Electricity

ਬੀਤੇ ਸੋਮਵਾਰ ਦੀ ਗੱਲ ਕਰੀਏ ਤਾਂ ਪਾਵਰਕਾਮ ਦੇ ਇੰਫੋਰਸਮੈਂਟ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਇਲਾਕਿਆਂ ਵਿਚ ਜਾਂਚ ਕੀਤੀ। 15 ਮਾਮਲੇ ਬਿਜਲੀ ਚੋਰੀ ਦੇ ਸਾਹਮਣੇ ਆਏ। ਵਿਭਾਗ ਵੱਲੋਂ ਇਹਨਾਂ ਉਪਭੋਗਤਾ ਤੇ 13.50 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ElectricityElectricity

ਉੱਥੇ ਹੀ ਪਾਵਰਕਾਮ ਦੀਆਂ ਟੀਮਾਂ ਨੇ 2321 ਕਨੈਕਸ਼ਨ ਚੈਕ ਕੀਤੇ ਹਨ। 81 ਉਪਭੋਗਤਾਵਾਂ ਨੂੰ ਬਿਜਲੀ ਚੋਰੀ ਕਰਨ ਤੇ 29.12 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਨਾਰਥ ਜੋਨ ਦੇ ਚੀਫ਼ ਇੰਜੀਨੀਅਰ ਜੈਨਇੰਦਰ ਦਾਨਿਆ ਨੇ ਕਿਹਾ ਕਿ ਉਪਭੋਗਤਾ ਦੇ ਖਿਲਾਫ ਕਾਰਵਾਈ ਜ਼ੀਰੋ ਟਾਲਰੇਂਸ ਪਾਲਿਸੀ ਦੇ ਮੁਤਾਬਕ ਕੀਤੀ ਜਾਵੇਗੀ। ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾ ਖਿਲਾਫ ਜ਼ੁਰਮਾਨਾ ਲਗਾਉਣ ਦੇ ਨਾਲ-ਨਾਲ ਕੇਸ ਵੀ ਦਰਜ ਕੀਤਾ ਜਾਵੇ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement