
ਧੂਰੀ 'ਚ ਕਿਸਾਨਾਂ ਵੱਲੋਂ 6 ਐਸਡੀਓ ਤੇ ਕਰੀਬ 30 ਮੁਲਾਜ਼ਮਾਂ ਨੂੰ ਘੇਰਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਿਜਲੀ ਮੁਲਾਜ਼ਮਾਂ ਦੀ ਟੀਮ
ਧੂਰੀ : ਧੂਰੀ 'ਚ ਕਿਸਾਨਾਂ ਵੱਲੋਂ 6 ਐਸਡੀਓ ਤੇ ਕਰੀਬ 30 ਮੁਲਾਜ਼ਮਾਂ ਨੂੰ ਘੇਰਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਿਜਲੀ ਮੁਲਾਜ਼ਮਾਂ ਦੀ ਟੀਮ ਜਦੋਂ ਪੇਦਨੀ ਪਿੰਡ 'ਚ ਬਿਜਲੀ ਚੋਰੀ ਫੜ੍ਹਨ ਵਾਸਤੇ ਪਹੁੰਚੀ ਤਾਂ ਕਿਸਾਨਾਂ ਨੇ ਮੁਲਾਜ਼ਮਾਂ ਨੂੰ ਫੜ੍ਹ ਲਿਆ ਤੇ ਉਹਨਾਂ ਨੂੰ ਘੇਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ।
Electricity Theft
ਬਿਜਲੀ ਮੁਲਾਜ਼ਮਾਂ ਨੂੰ ਛੁਡਾਉਣ ਵਾਸਤੇ ਪ੍ਰਸ਼ਾਸਨ ਨੂੰ ਕਾਫੀ ਜਦੋ-ਜਹਿਦ ਕਰਨੀ ਪਈ ਤੇ ਬਾਅਦ ਵਿੱਚ ਡਿਊਟੀ ਮਜਿਸਟਰੇਟ, ਪੁਲਿਸ ਫੋਰਸ ਤੇ ਡੀਐੱਸਪੀ ਦੋ ਸਮਝਾਉਣ ਤੋਂ ਬਾਅਦ ਕਿਸਾਨਾਂ ਨੇ ਮੁਲਾਜ਼ਮਾਂ ਨੂੰ ਛੱਡਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਸਾਡੀ ਬਿਜਲੀ ਚੋਰੀ ਖਿਲਾਫ ਮੁਹਿੰਮ ਜਾਰੀ ਰਹੇਗੀ ਤੇ ਅਜਿਹੇ ਕੰਮਾਂ ਨਾਲ ਸਾਨੂੰ ਕੋਈ ਫਰਕ ਨਹੀਂ ਪਏਗਾ।
Electricity Theft
ਜਿਨ੍ਹਾਂ ਵੱਲੋਂ ਬਿਜਲੀ ਚੋਰੀ ਕੀਤੀ ਗਈ ਉਨ੍ਹਾਂ ਨੂੰ ਤਕਰੀਬਨ 5 ਲੱਖ ਦੇ ਜੁਰਮਾਨੇ ਲਾਏ ਗਏ ਹਨ। ਦੱਸ ਦਈਏ ਕਿ ਲੋਕਾਂ ਦਾ ਇਲਜ਼ਾਮ ਹੈ ਕਿ ਬਿਜਲੀ ਅਧਿਕਾਰੀ ਪਿੰਡ ਦੇ ਸਰਪੰਚ, ਪੰਚ ਨੂੰ ਸੂਚਨਾ ਦਿੱਤਿਆਂ ਬਿਨ੍ਹਾਂ ਹੀ ਘਰਾਂ 'ਚ ਦਾਖਿਲ ਹੋ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜਿਸ ਕਾਰਨ ਰੋਹ 'ਚ ਆਏ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਬਿਜਲੀ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ।