
ਮੇਅਰ ਬਲਕਾਰ ਸਿੰਘ ਸਿੱਧੂ ਨੇ ਨਿਗਮ ਅਫ਼ਸਰਾਂ ਨੂੰ ਆਦੇਸ਼...
ਲੁਧਿਆਣਾ: ਕੋਰੋਨਾ ਦੇ ਵਧਦੇ ਖਤਰੇ ਨੂੰ ਲੈ ਕੇ ਹੁਣ ਪ੍ਰਸ਼ਾਸ਼ਨ ਨੇ ਕਈ ਯੋਜਨਾਵਾਂ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਜ਼ਿਲ੍ਹੇ ਵਿਚ ਜ਼ਿਆਦਾ ਤੋਂ ਜ਼ਿਆਦਾ ਟੈਸਟਿੰਗ ਵਧਾਉਣ ਤੇ ਜ਼ੋਰ ਰਹੇਗਾ। ਸ਼ਹਿਰ ਵਿਚ ਕੋਵਿਡ ਟੈਸਟਿੰਗ ਨੰ ਤੇਜ਼ ਕਰਨ ਲਈ ਨਗਰ ਨਿਗਮ ਹੁਣ ਇਕ ਮੋਬਾਇਲ ਵੈਨ ਤਿਆਰ ਕਰ ਰਿਹਾ ਹੈ।
Corona Virus
ਮੇਅਰ ਬਲਕਾਰ ਸਿੰਘ ਸਿੱਧੂ ਨੇ ਨਿਗਮ ਅਫ਼ਸਰਾਂ ਨੂੰ ਆਦੇਸ਼ ਦਿੱਤਾ ਹੈ ਕਿ ਸਿਟੀ ਬਸ ਨੂੰ ਫਿਲਹਾਲ ਕੋਵਿਡ ਮੋਬਾਇਲ ਲੈਬ ਦੇ ਤੌਰ ਤੇ ਤਿਆਰ ਕੀਤਾ ਜਾਵੇ ਤਾਂ ਕਿ ਸ਼ਹਿਰ ਵਿਚ ਕੋਰੋਨਾ ਟੈਸਟਿੰਗ ਵਧਾਈ ਜਾਵੇ। ਜਾਣਕਾਰੀ ਮੁਤਾਬਕ ਅਫ਼ਸਰਾਂ ਨੇ ਇਕ ਸਿਟੀ ਬਸ ਨੂੰ ਕੋਵਿਡ ਟੈਸਟਿੰਗ ਲੈਬ ਦੇ ਤੌਰ ਤੇ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
corona virus
ਮੇਅਰ ਬਲਕਾਰ ਸਿੰਘ ਸਿੱਧੂ ਨੇ ਦਸਿਆ ਕਿ ਇਕ ਦੋ ਦਿਨ ਵਿਚ ਇਹ ਵੈਨ ਤਿਆਰ ਹੋ ਜਾਵੇਗੀ। ਕੁੱਝ ਦਿਨ ਪਹਿਲਾਂ ਮੰਤਰੀ ਸੋਨੀ ਨੇ ਕਿਹਾ ਸੀ ਕਿ ਕੋਰੋਨਾ ਦੀ ਰੋਕਥਾਮ ਨੂੰ ਲੈ ਕੇ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ, ਪਰ ਇਸ ਵਿਚ ਜਨਭਾਗੀਦਾਰੀ ਸਭ ਤੋਂ ਅਹਿਮ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਾਓ ਦੇ ਨਿਯਮ ਦਾ ਪਾਲਣ ਕਰਨਾ ਚਾਹੀਦਾ ਹੈ।
Coronavirus
ਜਨਭਾਗੀਦਾਰੀ ਤੋਂ ਹੀ ਕੋਰੋਨਾ ਵਾਇਰਸ ਤੇ ਨਕੇਲ ਲਗਾਈ ਜਾ ਸਕਦੀ ਹੈ। ਲੈਬ ਵਿਚ ਪਿਛਲੇ ਹਫ਼ਤੇ ਤੋਂ ਰੋਜ਼ਾਨਾ 100 ਟੈਸਟ ਕੀਤੇ ਜਾ ਰਹੇ ਹਨ ਹੁਣ ਇਸ ਨੂੰ ਵਧਾ ਕੇ ਇਕ ਹਜ਼ਾਰ ਕੀਤਾ ਜਾਵੇਗਾ। ਪ੍ਰਸ਼ਾਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਬੁਖਾਰ, ਖਾਂਸੀ ਜਾਂ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਸਿਵਲ ਹਸਪਤਾਲ ਵਿਚ ਜਾ ਕੇ ਅਪਣਾ ਟੈਸਟ ਕਰਵਾਉਣ ਜੋ ਕਿ ਸਰਕਾਰ ਦੁਆਰਾ ਮੁਫ਼ਤ ਕੀਤੇ ਜਾ ਰਹੇ ਹਨ।
Corona Vaccine
ਉਹਨਾਂ ਕਿਹਾ ਕਿ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਲੋਕ ਨਿਯਮਾਂ ਦੀ ਪਾਲਣਾ ਕਰਨ। ਲੁਧਿਆਣਾ ਪੰਜਾਬ ਦੇ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਵਿਚੋਂ ਹੈ। ਹੁਣ ਤਕ ਜ਼ਿਲ੍ਹੇ ਵਿਚ ਕੋਰੋਨਾ ਦੇ 6823 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।
Corona virus
ਇਸ ਤੋਂ ਇਲਾਵਾ ਸੋਮਵਾਰ ਨੂੰ ਹੀ ਇਕ ਹੀ ਦਿਨ ਵਿਚ 17 ਕੋਰੋਨਾ ਪੀੜਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਸੀ। ਹੁਣ ਪ੍ਰਸ਼ਾਸ਼ਨ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਐਂਟੀਜਨ ਟੈਸਟਿੰਗ ਕਿਟਸ ਦੇ ਟੈਸਟ ਕਰ ਰਿਹਾ ਹੈ ਤਾਂ ਕਿ ਕੋਰੋਨਾ ਦੇ ਪ੍ਰਕੋਪ ਨੂੰ ਘਟ ਕੀਤਾ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।