ਅਬੋਹਰ ਵਿਚ ਵੱਡੀ ਲਾਪਰਵਾਹੀ, ਸੀਵੇਰਜ ਦੇ ਮੈਨਹੋਲ ਵਿਚ ਡਿੱਗਿਆ ਮਾਸੂਮ, ਘਟਨਾ CCTV ਵਿਚ ਕੈਦ

By : GAGANDEEP

Published : Aug 18, 2023, 2:52 pm IST
Updated : Aug 18, 2023, 2:52 pm IST
SHARE ARTICLE
photo
photo

ਆਸ ਪਾਸ ਦੇ ਲੋਕਾਂ ਨੇ ਮਾਸੂਮ ਦੀ ਬਚਾਈ ਜਾਨ

 

ਅਬੋਹਰ: ਬੀਤੀ ਰਾਤ ਅਬੋਹਰ ਦੀ ਜੰਮੂ ਬਸਤੀ 'ਚ ਖੇਡਦੇ ਹੋਏ 6 ਸਾਲ ਦਾ ਬੱਚਾ ਸੀਵਰੇਜ ਦੇ ਮੈਨਹੋਲ 'ਚ ਡਿੱਗ ਗਿਆ। ਰਾਹਤ ਦੀ ਗੱਲ ਇਹ ਹੈ ਕਿ ਨਾਲ ਖੇਡਦੇ ਬੱਚਿਆਂ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਤਾਂ ਆਸਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਬੱਚੇ ਦੇ ਪ੍ਰਵਾਰਕ ਮੈਂਬਰਾਂ ਨੇ ਸੀਵਰੇਜ ਬੋਰਡ ਖ਼ਿਲਾਫ਼ ਰੋਸ ਪ੍ਰਗਟ ਕੀਤਾ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ 'ਚ ਭਾਰਤੀ ਫੌਜ ਨੇ ਵੱਡੀ ਮਾਤਰਾ ਵਿਚ ਹਥਿਆਰਾਂ ਸਮੇਤ ਗੋਲਾ-ਬਾਰੂਦ ਕੀਤਾ ਬਰਾਮਦ

ਜਦੋਂ ਇਹ ਹਾਦਸਾ ਵਾਪਰਿਆ ਤਾਂ ਜੰਮੂ ਬਸਤੀ ਦੀ ਰਹਿਣ ਵਾਲੀ ਗੌਰੀ (6) ਬੀਤੀ ਰਾਤ 8 ਵਜੇ ਗਲੀ ਵਿਚ ਖੇਡ ਰਹੀ ਸੀ। ਇਲਾਕਾ ਵਾਸੀਆਂ ਨੇ ਦਸਿਆ ਕਿ ਜਿਸ ਗੰਦਗੀ ਨਾਲ ਬੱਚਾ ਡਿੱਗਿਆ ਉਸ ਦੀ ਡੂੰਘਾਈ 8 ਫੁੱਟ ਦੇ ਕਰੀਬ ਹੈ ਅਤੇ ਸੀਵਰੇਜ ਬੋਰਡ ਵਲੋਂ ਲੰਬੇ ਸਮੇਂ ਤੋਂ ਇਸ ਦੀ ਸਫ਼ਾਈ ਨਹੀਂ ਕਰਵਾਈ ਗਈ। ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ:  ਉੱਤਰਾਖੰਡ 'ਚ ਘੁੰਮਣ ਗਏ ਬੈਂਕ ਮੈਨੇਜਰ ਸਮੇਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌਤ  

ਨਿਗਮ ਦੇ ਜੇਈ ਸ਼ਵਿੰਦਰ ਸਿੰਘ ਨੇ ਦਸਿਆ ਕਿ ਇਸ ਸੀਵਰੇਜ ਦੇ ਮੈਨਹੋਲ ਦਾ ਢੱਕਣ ਕੁਝ ਸਮਾਂ ਪਹਿਲਾਂ ਚੋਰੀ ਹੋ ਗਿਆ ਸੀ। ਇਸ ਨੂੰ ਚਲਾਉਣ ਲਈ ਇਕ ਹੋਰ ਕਵਰ ਰੱਖਿਆ ਗਿਆ ਸੀ। ਜੇਈ ਸ਼ਵਿੰਦਰ ਸਿੰਘ ਨੇ ਦਸਿਆ- ਉਨ੍ਹਾਂ ਨੂੰ ਡੀਸੀ ਦਫ਼ਤਰ ਤੋਂ ਵੀਡੀਓ ਰਾਹੀਂ ਇਸ ਘਟਨਾ ਦੀ ਜਾਣਕਾਰੀ ਮਿਲੀ, ਜਿਸ ਨੂੰ ਦੇਖਦਿਆਂ ਸੀਵਰੇਜ ਬੋਰਡ ਦੀ ਟੀਮ ਭੇਜ ਕੇ ਪੱਕਾ ਢੱਕਣ ਲਗਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement