ਹੁਣ ਸਰਕਾਰੀ ਬੱਸਾਂ ਦਾ ਸਮਾਂ ਹੋਇਆ ਮਿੱਸ ਤਾਂ ਹੋਵੇਗਾ ਐਕਸ਼ਨ!  
Published : Aug 18, 2023, 8:02 pm IST
Updated : Aug 18, 2023, 8:02 pm IST
SHARE ARTICLE
Government Buses
Government Buses

ਸਮਾਂ ਮਿੱਸ ਕਰਨ ਵਾਲੀਆਂ ਬੱਸਾਂ ਅਤੇ ਟਾਇਰਾਂ ਦੀ ਘਾਟ ਕਾਰਨ ਖੜ੍ਹੀਆਂ ਬੱਸਾਂ ਲਈ ਟਰਾਂਸਪੋਰਟ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰ ਕੇ ਰਿਪੋਰਟ ਦੇਣ ਲਈ ਕਿਹਾ ਹੈ।

ਚੰਡੀਗੜ੍ਹ : ਸਰਕਾਰ ਨੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਪੱਤਰ ਜਾਰੀ ਕਰ ਕੇ ਸਮਾਂ ਮਿੱਸ ਕਰਨ ਵਾਲੀਆਂ ਬੱਸਾਂ ਅਤੇ ਟਾਇਰਾਂ ਦੀ ਘਾਟ ਕਾਰਨ ਖੜ੍ਹੀਆਂ ਬੱਸਾਂ ਲਈ ਟਰਾਂਸਪੋਰਟ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰ ਕੇ ਰਿਪੋਰਟ ਦੇਣ ਲਈ ਕਿਹਾ ਹੈ। ਖ਼ਬਰਾਂ ਇਹ ਸਾਹਮਣੇ ਆਈਆਂ ਹਨ ਕਿ ਸਰਕਾਰ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਦੀ ਅਣਗਹਿਲੀ ਕਾਰਨ ਟਰਾਂਸਪੋਰਟ ਵਿਭਾਗ ਤੇ ਸਰਕਾਰ ਨੂੰ ਘਾਟਾ ਪੈ ਰਿਹਾ ਹੈ। 

ਸਰਕਾਰੀ ਬੱਸਾਂ ਦਾ ਆਪਣੇ ਰੂਟ ’ਤੇ ਜਾਣ ਦੀ ਬਜਾਏ ਅੱਡਿਆਂ ’ਤੇ ਖੜ੍ਹਨਾ ਆਮ ਹੁੰਦਾ ਜਾ ਰਿਹਾ ਹੈ। ਪੰਜਾਬ ਰੋਡਵੇਜ਼ ਦੇ ਜਲੰਧਰ-1 ਡਿਪੂ ’ਤੇ 21 ਬੱਸਾਂ ਪਾਸਿੰਗ ਨਾ ਹੋਣ ਅਤੇ ਟਾਇਰ ਨਾ ਮਿਲਣ ਕਾਰਨ ਇਕ ਤੋਂ ਤਿੰਨ ਮਹੀਨਿਆਂ ਤਕ ਖੜ੍ਹੀਆਂ ਰਹੀਆਂ।  ਅੰਮ੍ਰਿਤਸਰ ’ਚ 51 ਬੱਸਾਂ ਡਰਾਈਵਰਾਂ-ਕੰਡਕਟਰਾਂ ਅਤੇ ਟਾਇਰਾਂ ਦੀ ਕਮੀ ਕਰ ਕੇ ਇੱਕ ਮਹੀਨੇ ਤਕ ਖੜ੍ਹੀਆਂ ਰਹੀਆਂ। ਫਿਰੋਜ਼ਪੁਰ ਦੀਆਂ 30 , ਜਲੰਧਰ-2 ਦੀਆਂ 35 ਬੱਸਾਂ ਸਟਾਫ਼ ਦੀ ਘਾਟ ਕਾਰਨ, ਸਪੇਅਰ ਪਾਰਟ ਬਟਾਲਾ ਡਿਪੂ ਦੀ ਇੱਕ ਬੱਸ ਤੇ ਰੇਡੀਏਟਰ ਦੇ ਨੁਕਸ ਕਾਰਨ ਤਿੰਨ ਬੱਸਾਂ ਮਹੀਨਿਆਂ ਤਕ ਖੜ੍ਹੀ ਰਹੀਆਂ। ਇਹ ਪਹਿਲੀ ਵਾਰ ਹੈ ਜਦੋਂ ਬੱਸਾਂ ਨੂੰ ਪਾਸਿੰਗ ਨਾ ਹੋਣ ਕਾਰਨ ਰੁਕਣਾ ਪਿਆ। ਮੰਤਰੀ ਦੀ ਝਾੜ ਤੋਂ ਬਾਅਦ ਪਾਸਿੰਗ ਦੀ ਰਕਮ ਦਿੱਤੀ ਗਈ ਅਤੇ ਫਿਰ ਬੱਸਾਂ ਚੱਲੀਆਂ।  

ਬੱਸਾਂ ਖੜ੍ਹੀਆਂ ਰਹਿਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਹੁਣ ਬਹੁਤ ਨੁਕਸਾਨ ਹੋ ਰਿਹਾ ਹੈ। ਗਰਮੀਆਂ ਦੇ ਮੌਸਮ ਵਿਚ ਏਅਰ ਕੰਡੀਸ਼ਨਡ ਬੱਸਾਂ ਦੀ ਮੰਗ ਜ਼ਿਆਦਾ ਹੁੰਦੀ ਜਾ ਰਹੀ ਹੈ ਪਰ ਇਨ੍ਹਾਂ ਦੀ ਹਾਲਤ ਵੀ ਇਹੋ ਜਿਹੀ ਹੀ ਹੈ। ਟਾਇਰਾਂ ਦੀ ਘਾਟ ਕਾਰਨ ਜਲੰਧਰ ਡਿਪੂ-1 ਵਿਖੇ ਤਿੰਨ, ਸ੍ਰੀ ਮੁਕਤਸਰ ਸਾਹਿਬ ਵਿਖੇ 2, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਆਦਿ ਵਿਖੇ 20 ਵੋਲਵੋ ਬੱਸਾਂ ਖੜੀਆਂ ਹਨ। ਇਨ੍ਹਾਂ ਦਾ ਟੈਕਸ ਵੋਲਵੋ ਲਈ 14.50 ਰੁਪਏ ਪ੍ਰਤੀ ਕਿਲੋਮੀਟਰ ਅਤੇ ਸਧਾਰਨ ਬੱਸ ਲਈ 2.50 ਰੁਪਏ ਪ੍ਰਤੀ ਕਿਲੋਮੀਟਰ ਦੇਣਾ ਪੈਂਦਾ ਹੈ। 

ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਰੋਡਵੇਜ਼ ਟਾਇਰਾਂ ਨੂੰ ਰੀਸੋਲ ਕਰਨ ਦੀ ਸਥਿਤੀ ਵਿਚ ਨਹੀਂ ਹੈ ਕਿਉਂਕਿ ਰੀਸੋਲ ਲਈ ਟਾਇਰਾਂ ਦਾ 70 ਫ਼ੀਸਦੀ ਪੁਰਾਣਾ ਹੋਣਾ ਜ਼ਰੂਰੀ ਹੈ ਪਰ ਅਜਿਹੇ ਟਾਇਰਾਂ ਦੀ ਘਾਟ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਡਰਾਈਵਰਾਂ ਦੀ ਕੁਝ ਭਰਤੀ ਕੀਤੀ ਗਈ ਹੈ, ਜਿਸ ਕਾਰਨ ਸਟਾਫ਼ ਦੀ ਘਾਟ ਕਾਰਨ ਖੜ੍ਹੀਆਂ ਬੱਸਾਂ ਚੱਲ ਪਈਆਂ ਹਨ ਪਰ ਅਜੇ ਵੀ 300 ਤੋਂ ਵੱਧ ਬੱਸਾਂ ਖੜ੍ਹੀਆਂ ਹਨ। ਸਰਕਾਰ ਨੇ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਹੈ। ਵਿਭਾਗ ਨੂੰ ਚਿੱਠੀ ਭੇਜ ਕੇ ਪੁੱਛਿਆ ਗਿਆ ਹੈ ਕਿ ਕਿਹੜੇ ਅਧਿਕਾਰੀਆਂ ਕਾਰਨ ਟਾਇਰ ਨਹੀਂ ਲਏ ਜਾ ਸਕੇ ਅਤੇ ਬੱਸਾਂ ਕਿਉਂ ਖੜ੍ਹੀਆਂ ਰਹੀਆਂ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement