
Jaitu News : ਘਟਨਾ ਸੀਸੀਟੀਵੀ ਵਿਚ ਹੋਈ ਕੈਦ
Jaitu News : ਕੱਪੜੇ ਦੀ ਦੁਕਾਨ ਤੋਂ ਘਰੇ ਕੱਪੜੇ ਦਿਖਾਉਣ ਬਹਾਨੇ ਪੱਚੀ ਹਜ਼ਾਰ ਤੋ ਵੱਧ ਦਾ ਕੱਪੜਾ ਲੈ ਕੇ ਹੋਇਆ ਸਕੂਟਰ ਸਵਾਰ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਇਹ ਵੀ ਪੜੋ:Mohali News : ਅਦਾਲਤ ਨੇ ਸੜਕ ਹਾਦਸੇ ’ਚ ਮਾਰੇ 3 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ
ਜਾਣਕਾਰੀ ਅਨੁਸਾਰ ਜੈਤੋ ਦੇ ਟਿੱਬੀ ਸਾਹਿਬ ਰੋੜ ’ਤੇ ਕੱਪੜੇ ਦੀ ਦੁਕਾਨ ਕਰਦੇ ਗਿਆਨ ਸਿੰਘ ਦੇ ਪੁੱਤਰ ਕੋਲ ਇੱਕ ਸਕੂਟਰ ਸਵਾਰ ਦੁਕਾਨ ਤੋਂ ਇਹ ਕਹਿ ਕੇ ਕੱਪੜੇ ਲੈ ਗਿਆ ਕਿ ਘਰੇ ਦਿਖਾਉਣੇ ਤੇ ਨਾਲ ਇੱਕ ਦੁਕਾਨ ਵਿੱਚ ਬੈਠੇ ਲੜਕੇ ਨੂੰ ਨਾਲ ਲੈ ਗਿਆ। ਇਸ ਕੱਪੜੇ ਦੀ ਕੀਮਤ ਲਗਭਗ ਪੱਚੀ ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਜਿਸ ਲੜਕੇ ਨੂੰ ਨਾਲ ਲੈ ਕੇ ਗਿਆ ਉਸ ਨੂੰ ਪਿੰਡ ਵਿੱਚ ਕਿਸੇ ਘਰ ਕੋਲ ਇਹ ਕਹਿ ਕੇ ਖੜਾ ਗਿਆ ਕਿ ਮੈਂ ਘਰੇ ਕੱਪੜੇ ਦਿਖਾ ਕੇ ਆਉਂਦਾ ਹਾਂ, ਕਿਉਂ ਕਿ ਸਾਡੇ ਘਰੇ ਤੂੰ ਨਹੀਂ ਜਾ ਸਕਦਾ ਤੇ ਉਹ ਇਹ ਠੱਗ ਕੱਪੜਾ ਲੈ ਕੇ ਰਫੂ ਚੱਕਰ ਹੋ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
(For more news apart from He escaped on scooter with cloth worth twenty-five thousand from the cloth shop News in Punjabi, stay tuned to Rozana Spokesman)