
Mohali News : ਪਰਿਵਾਰਕ ਮੈਂਬਰ 53.78 ਲੱਖ ਰੁਪਏ ਦਾ ਮਿਲੇਗਾ ਮੁਆਵਜ਼ਾ
Mohali News : ਪਿੰਡ ਕੁਰਲਾ ਦੇ ਕੋਲ ਸਮਾਣਾ ਸਾਈਡ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਇਸ ਮਾਮਲੇ 'ਚ 75 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸੁਣਵਾਈ ਦੌਰਾਨ ਟਰੱਕ ਮਾਲਕ ਨੇ ਅਦਾਲਤ ਵਿਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕੀਤਾ।
ਇਹ ਵੀ ਪੜੋ:Canada News : ਕੈਨੇਡਾ 'ਚ ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ ਨੇ ਜਿੱਤੇ 11 ਤਗਮੇ
ਬੀਮਾ ਕੰਪਨੀ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਨੇ ਪੁਲਿਸ ਨਾਲ ਮਿਲ ਕੇ ਘਟਨਾ ਨੂੰ ਝੂਠੀ ਜਗ੍ਹਾ 'ਤੇ ਦਿਖਾਇਆ ਸੀ। ਜਦੋਂਕਿ ਅਸਲ ਵਿੱਚ ਇਹ ਹਾਦਸਾ ਪਟਿਆਲਾ ਖੇਤਰ ਵਿਚ ਵਾਪਰਿਆ ਹੈ, ਇਸ ਲਈ ਮੁਹਾਲੀ ਵਿਚ ਕੇਸ ਨਹੀਂ ਬਣ ਸਕਦਾ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਨਾਲ ਮਿਲ ਕੇ ਝੂਠੀ ਕਹਾਣੀ ਰਾਹੀਂ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਕੇਸ ਰੱਦ ਕੀਤਾ ਜਾਵੇ। ਪੀੜਤ ਦੇ ਵਕੀਲ ਨੇ ਕਿਹਾ ਕਿ ਇਹ ਸਾਰਾ ਕਸੂਰ ਟਰੱਕ ਡਰਾਈਵਰ ਦਾ ਹੈ। ਇਸ ਲਈ ਪਰਿਵਾਰ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਇਹ ਵੀ ਪੜੋ:Chandigarh News : ਪ੍ਰਿਟੀ ਜ਼ਿੰਟਾ ਨੇ ਚੰਡੀਗੜ੍ਹ ਦੀ ਅਦਾਲਤ 'ਚ ਪਾਈ ਪਟੀਸ਼ਨ
ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਹਾਦਸੇ ’ਚ ਮਾਰੇ ਗਏ 18 ਸਾਲਾ ਦਿਲਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਪਰਿਵਾਰਾਂ ਨੂੰ ਵੱਖਰੇ ਤੌਰ 'ਤੇ 18.62 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਉੱਥੇ 29 ਸਾਲ ਅਦਾਲਤ ਨੇ ਸੁਖਚੈਨ ਸਿੰਘ ਦੇ ਪਰਿਵਾਰ ਨੂੰ 16.54 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ। ਤਿੰਨੇ ਨੌਜਵਾਨ ਅਣਵਿਆਹੇ ਸੀ ਇਸ ਲਈ ਅਦਾਲਤ ਨੇ ਮਾਂ ਨੂੰ 7 ਫੀਸਦੀ ਅਤੇ 30 ਫੀਸਦੀ ਪੈਸੇ ਪਿਤਾ ਨੂੰ ਦੇਣ ਲਈ ਕਿਹਾ ਹੈ।
(For more news apart from Court ordered to give compensation to the families of 3 youths killed in the road accident News in Punjabi, stay tuned to Rozana Spokesman)