
ਹਰਭਜਨ ਸਿੰਘ ਈਟੀਓ ਤੋਂ ਵਾਪਸ ਲਿਆ ਬਿਜਲੀ ਮੰਤਰੀ ਦਾ ਅਹੁਦਾ
ਚੰਡੀਗੜ੍ਹ: ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਸੂਬੇ ਦੇ ਨਵੇਂ ਬਿਜਲੀ ਮੰਤਰੀ ਬਣ ਗਏ ਹਨ। ਹਰਭਜਨ ਸਿੰਘ ਈ.ਟੀ.ਓ. ਤੋਂ ਬਿਜਲੀ ਵਿਭਾਗ ਵਾਪਸ ਲੈ ਲਿਆ ਹੈ। ਉਦਯੋਗ ਮੰਤਰੀ ਵੀ ਸੰਜੀਵ ਅਰੋੜਾ ਬਣੇ ਰਹਿਣਗੇ। ਉਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।