
ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮ ਸੁਖਬੀਰ ਸਿੰਘ ਬਾਦਲ ਵਲੋਂ ਤਾਕਤ ਦੇ ਨਸ਼ੇ ਵਿਚ ਕੀਤੇ ਗਏ ਗੁਨਾਹਾਂ ਦੀ ਸਜ਼ਾ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ...........
ਮਾਨਸਾ : ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮ ਸੁਖਬੀਰ ਸਿੰਘ ਬਾਦਲ ਵਲੋਂ ਤਾਕਤ ਦੇ ਨਸ਼ੇ ਵਿਚ ਕੀਤੇ ਗਏ ਗੁਨਾਹਾਂ ਦੀ ਸਜ਼ਾ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿਚ ਦੇ ਦਿੱਤੀ ਹੈ ਅਤੇ 25 ਸਾਲ ਰਾਜ ਕਰਨ ਦੇ ਸੁਪਨੇ ਲੈਣ ਵਾਲਿਆਂ ਨੂੰ 25 ਸੀਟਾਂ ਵਿਧਾਨ ਸਭਾ ਦੀਆਂ ਵੀ ਨਹੀਂ ਜਿਤਾਈਆਂ | ਲੋਕਾਂ ਵਲੋਂ ਦਿਤੀ ਗਈ ਸਜ਼ਾ ਤੋਂ ਬਾਅਦ ਹੁਣ ਕਾਨੂੰਨੀ ਸਜ਼ਾ ਮਿਲਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ |
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ, ਕੁਲਰੀਆਂ, ਭੈਣੀਬਾਘਾ, ਕੋਟਲੀ ਕਲਾਂ ਤੇ ਖਿਆਲਾ ਕਲਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਮੌਕੇ ਕਿਹਾ ਕਿ ਜਿਹੜੀ ਪੰਜਾਬ ਦੀ ਜਨਤਾ ਨੂੰ ਬਾਦਲ ਸਰਕਾਰ ਸਮੇਂ ਟਿਚ ਜਾਣਦਾ ਸੀ ਅੱਜ ਉਨ੍ਹਾਂ ਨੂੰ ਅਪਣੀ ਰੱਖਿਆ ਲਈ ਢਾਲ ਬਣਾ ਕੇ ਵਰਤਣਾ ਚਾਹੁੰਦਾ ਹੈ, ਪਰ ਕੁਦਰਤ ਦਾ ਨਿਯਮ ਹੈ ਕਿ ਦੋਸ਼ੀਆਂ ਨੂੰ ਹਰ ਹਾਲਤ ਵਿਚ ਕੀਤੇ ਗੁਨਾਹਾਂ ਦੀ ਸਜ਼ਾ ਭੁਗਤਣੀ ਪੈਂਦੀ ਹੈ |
ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ-ਇਕ ਸੁਪਨਾ ਹੈ ਕਿ ਬਾਦਲ ਪਰਿਵਾਰ ਜਿਹੇ ਲੋਕਾਂ ਨੂੰ ਰਾਜਨੀਤੀ ਤੋਂ ਪਿਛਾਂਹ ਕਰ ਕੇ ਇਕ ਸੋਹਣੇ ਅਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ, ਜਿਸ ਵਿਚ ਰਾਜਨੀਤੀ, ਭਿ੍ਸ਼ਟਾਚਾਰ ਨਹੀਂ ਬਲਕਿ ਲੋਕ ਸੇਵਾ ਲਈ ਹਾਜ਼ਰ ਹੋਵੇ |
ਇਸ ਮੌਕੇ ਮਨਪ੍ਰੀਤ ਬਾਦਲ ਨੇ ਆਪਣੀ ਭਰਜਾਈ ਬੀਬੀ ਹਰਸਿਮਰਤ ਕੋਰ ਬਾਦਲ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਬੀਬਾ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਅਪਣੀ ਸਸਤੀ ਸੋਹਰਤ ਲਈ ਨੀਂਹ ਪੱਥਰਾਂ ਦੀ ਝੜੀ ਲਾ ਕੇ ਬਠਿੰਡਾ ਲੋਕ ਸਭਾ ਹਲਕੇ ਨੂੰ ਨੀਂਹ ਪੱਥਰਾਂ ਦੀ ਮੂਰਤੀ ਬਣਾ ਕੇ ਰੱਖ ਦਿਤਾ ਹੈ |
ਇਸ ਮੌਕੇ ਸਾਬਕਾ ਵਿਧਾਇਕ ਮੰਗਲ ਰਾਏ ਬਾਂਸਲ, ਕਾਂਗਰਸ ਦੀ ਹਾਲਕਾ ਇੰਨਚਾਰਜ ਮਨੋਜ ਬਾਲਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾ ਦੀ ਬਾਹ ਫੜ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜਾ ਮਾਫ਼ ਕੀਤਾ ਹੈ ਜਦਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਨਕਲੀ ਕੀਟਨਾਸ਼ਕ ਵਿਕਾ ਕੇ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਸੀ ਜਿਸ ਕਾਰਨ ਕਿਸਾਨ ਕਰਜ਼ੇ ਚ ਡੁੱਬ ਕੇ ਖੁਸਦਕੁਸੀਆਂ ਦੇ ਰਾਹ ਪਏ |
ਇਸ ਮੌਕੇ ਬੱਬਲਜੀਤ ਸਿੰਘ ਖਿਆਲਾ ਉਮੀਦਵਾਰ ਜ਼ਿਲਾ ਪ੍ਰੀਸ਼ਦ ਜ਼ੋਨ ਬੈਣੀਬਾਘਾ, ਬਲਾਕ ਸੰਮਤੀ ਉਮੀਦਵਾਰ ਸੁਖਪਾਲ ਕੌਰ ਮਲਕਪੁਰ ਖਿਆਲਾ, ਹਰਪਾਲ ਕੌਰ ਭੈਣੀਬਾਘਾ, ਜਸਵਿੰਦਰ ਕੌਰ ਮਾਨਸਾ ਖੁਰਦ, ਰਾਜ ਸਿੰਘ ਖਿਆਲਾ ਕਲਾਂ, ਜਗਚਾਨਣ ਸਿੰਘ, ਬਲਜੀਤ ਕੌਰ ਕੋਟਲੀ ਕਲਾਂ, ਮਨਦੀਪ ਗੋਰਾ ਪ੍ਰਧਾਨ ਨਗਰ ਕੌਾਸਲ ਮਾਨਸਾ ਅਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ |