ਸੜਕਾਂ ‘ਤੇ ਭੀਖ ਮੰਗਣ ਉਤਰੇ ਬੇਰੁਜ਼ਗਾਰ ਅਧਿਆਪਕ, ਸੂਬਾ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
Published : Sep 18, 2020, 5:57 pm IST
Updated : Sep 18, 2020, 5:59 pm IST
SHARE ARTICLE
Teachers Protest
Teachers Protest

ਰਾਤ ਨੂੰ ਮੋਮਬਤੀਆਂ ਜਗਾ ਕੇ ਅਤੇ ਥਾਲ਼ੀਆਂ ਖੜਕਾ ਕੇ ਲਗਾਏ ਜਾਣਗੇ ਨਾਅਰੇ

ਪਟਿਆਲਾ: ਬੀਤੇ ਦਿਨਾਂ ਤੋਂ ਪੰਜਾਬ ਵਿਚ ਬੇਰੁਜ਼ਗਾਰ ਡੀਪੀਈ ਅਧਿਅਪਕ ਯੂਨੀਅਨ ਵੱਲੋਂ ਟੈਂਕੀ ‘ਤੇ ਚੜ੍ਹ ਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਧਿਆਪਕ ਯੂਨੀਅਨ ਦੀ ਮੰਗ ਹੈ ਕਿ 873 ਡੀਪੀਈ ਦੀਆਂ ਪੋਸਟਾਂ ਵਿਚ ਸੋਧ ਕੀਤੀ ਜਾਵੇ ਅਤੇ ਇਹਨਾਂ ਵਿਚ ਹਜ਼ਾਰ ਪੋਸਟਾਂ ਦਾ ਵਾਧਾ ਕਰਵਾ ਕੇ ਕੁੱਲ 1873 ਪੋਸਟਾਂ ਕੀਤੀਆਂ ਜਾਣ।

Punjab GovtPunjab Govt

ਇਸੇ ਮੰਗ ਨੂੰ ਲੈ ਕੇ ਆਲ ਪੰਜਾਬ ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ ਪੰਜਾਬ ਨੇ  ਸਰਹਿੰਦ ਰੋਡ ਤੋਂ ਹੁੰਦੇ ਹੋਏ ਪੁੱਡਾ ਗਰਾਊਂਡ ਤੱਕ ਭੀਖ ਮੰਗ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਜਾਵੇਗਾ।

TeacherTeacher

ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅੱਜ ਸ਼ਾਮ ਨੂੰ 8.08 ਮਿੰਟ 'ਤੇ ਯੂਨੀਅਨ ਵੱਲੋਂ ਮੋਮਬਤੀਆਂ ਜਗਾ ਕੇ ਅਤੇ ਥਾਲ਼ੀਆਂ ਖੜਕਾ ਕੇ ਬੇਰੁਜ਼ਗਾਰਾਂ ਨੂੰ 'ਰੁਜ਼ਗਾਰ ਦਿਓ ਜਾਂ ਫਿਰ ਕੁਰਸੀ ਖਾਲੀ ਕਰੋ' ਦੇ ਨਾਅਰੇ ਲਗਾ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement