ਦਰਦਨਾਕ ਹਾਦਸਾ: ਪਾਰਕਿੰਗ ’ਚ ਖਾਣਾ ਖਾ ਰਹੀਆਂ 3 ਔਰਤਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ, 1 ਦੀ ਮੌਤ
Published : Sep 18, 2021, 2:30 pm IST
Updated : Sep 18, 2021, 2:30 pm IST
SHARE ARTICLE
Tragic Accident
Tragic Accident

ਦੋ ਕਾਰ ਚਾਲਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਮੈਡੀਕਲ ਵੀ ਕੀਤਾ ਜਾ ਚੁੱਕਾ ਹੈ।

 

ਮੋਹਾਲੀ: ਸ਼ੁੱਕਰਵਾਰ ਦੁਪਹਿਰ ਨੂੰ ਤਿੰਨ ਔਰਤਾਂ ਮੁਹਾਲੀ ਫੇਜ਼ -10 ਮਾਰਕੀਟ ਦੀ ਪਾਰਕਿੰਗ ਵਿਚ ਦਰੱਖਤ ਹੇਠਾਂ ਬੈਠ ਕੇ ਖਾਣਾ ਖਾ ਰਹੀਆਂ ਸਨ। ਤਿੰਨੋਂ ਸ਼ਹਿਰ ਦੀ ਸਫ਼ਾਈ ਕਰਨ ਵਾਲੀ ਲਾਇਨਜ਼ ਕੰਪਨੀ ਦੀਆਂ ਕਰਮਚਾਰੀ ਸਨ। ਜਦੋਂ ਉਹ ਖਾਣਾ ਖਾ ਰਹੀਆਂ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ (High Speed Car) ਆਈ ਅਤੇ ਤਿੰਨਾਂ ਨੂੰ ਕੁਚਲਦੀ (Tragic Accident) ਹੋਈ ਅੱਗੇ ਚਲੀ ਗਈ। ਇਕ ਔਰਤ ਕਾਰ ਦੇ ਹੇਠਾਂ ਫਸ ਗਈ, ਜਿਸ ਤੋਂ ਬਾਅਦ ਮੌਕੇ 'ਤੇ ਲੋਕਾਂ ਨੇ ਕਾਰ ਨੂੰ ਘੇਰ ਲਿਆ ਅਤੇ ਸਵਾਰ 2 ਨੌਜਵਾਨਾਂ ਨੂੰ ਫੜ ਲਿਆ।

ਇਹ ਵੀ ਪੜ੍ਹੋ: ਅਜੇ ਮਾਕਨ ਤੇ ਹਰੀਸ਼ ਚੌਧਰੀ ਕਰਨਗੇ ਮੰਤਰੀਆਂ ਨਾਲ ਮੀਟਿੰਗ, ਸੁਣਾ ਸਕਦੇ ਨੇ ਹਾਈਕਮਾਨ ਦਾ ਫੈਸਲਾ

PHOTOPHOTO

ਲੋਕਾਂ ਨੇ ਕਾਰ ਦੇ ਹੇਠਾਂ ਫਸੀ ਔਰਤ ਨੂੰ ਬਾਹਰ ਕੱਢਿਆ ਅਤੇ ਤਿੰਨ ਜ਼ਖਮੀ ਔਰਤਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਦੀ ਮੌਤ ਹੋ ਗਈ। ਕਾਰ ਚਾਲਕ ਨੇੜਲੀ ਇਮੀਗ੍ਰੇਸ਼ਨ ਕੰਪਨੀ ਨਾਲ ਸਬੰਧਤ ਸਨ ਅਤੇ ਲੋਕਾਂ ਨੇ ਕਿਹਾ ਕਿ ਉਹ ਨਸ਼ੇ ਵਿਚ ਸਨ। ਇਸ ਕਾਰਨ ਕਾਰ ਬੇਕਾਬੂ ਹੋ ਕੇ ਔਰਤਾਂ 'ਤੇ ਚੜ੍ਹ ਗਈ। ਪੁਲੀਸ ਨੇ ਕਾਰ ਚਾਲਕ ਹਰਪ੍ਰੀਤ ਸਿੰਘ ਵਾਸੀ ਫੇਜ਼ -11 ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ। ਉਸ ਦਾ ਮੈਡੀਕਲ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਸੋਨੀਆ ਗਾਂਧੀ ਨੂੰ ਬੋਲੇ ਕੈਪਟਨ, 'ਜੇ ਮੈਨੂੰ CM ਅਹੁਦੇ ਤੋਂ ਹਟਾਇਆ ਤਾਂ ਮੈਂ ਅਸਤੀਫ਼ਾ ਦੇ ਦਿਆਂਗਾ'

AccidentAccident

ਓਮਬਿਰੀ (50 ਸਾਲ) ਨਾਂ ਦੀ ਔਰਤ ਦੀ ਹਾਦਸੇ ਵਿਚ ਮੌਤ ਹੋ ਗਈ ਹੈ। ਮੌਕੇ 'ਤੇ ਮੌਜੂਦ ਓਮਬਿਰੀ ਦੇ ਬੇਟੇ ਸੁਨੀਲ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੀ ਮਾਂ ਓਮਬਿਰੀ, ਮਾਸੀ ਰਾਮਬੀਰੀ ਅਤੇ ਭਾਬੀ ਮਮਤਾ ਬਾਜ਼ਾਰ ਦੀ ਪਾਰਕਿੰਗ' ਚ ਦਰੱਖਤ ਹੇਠਾਂ ਛਾਂ 'ਚ ਖਾਣਾ (Eating Food in Parking Lot) ਖਾ ਰਹੇ ਸਨ। ਇਸ ਵਿਚਕਾਰ ਤੇਜ਼ ਰਫ਼ਤਾਰ ’ਚ ਆ ਰਹੀ ਕਾਰ ਨੇ ਤਿੰਨਾਂ ਨੂੰ ਕੁਚਲ ਦਿੱਤਾ। ਮਾਸੀ ਅਤੇ ਭਾਬੀ ਮਮਤਾ GSCH-32 ਚੰਡੀਗੜ੍ਹ ਵਿਖੇ ਇਲਾਜ ਅਧੀਨ ਹਨ। ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: ਟੀਕਾਕਰਣ ਦੇ ਰਿਕਾਰਡ ਵੇਖ ਕੇ ਇੱਕ ਪਾਰਟੀ ਨੂੰ ਚੜ੍ਹਿਆ ਬੁਖਾਰ- ਪੀਐਮ ਮੋਦੀ

ਦੋ ਕਾਰ ਚਾਲਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਮੈਡੀਕਲ ਵੀ ਕੀਤਾ ਜਾ ਚੁੱਕਾ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਡਰਾਈਵਰ ਨਸ਼ੇ ਵਿਚ ਸੀ ਜਾਂ ਨਹੀਂ।

Location: India, Punjab

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement