
ਬੰਬੀਹਾ ਗਰੁੱਪ ਦਾ ਨਾਮ ਲੈ ਕੇ ਕੁੱਟਮਾਰ ਕਰਨ ਕਰਨ
ਮਲੋਟ, 17 ਸਤੰਬਰ (ਗੁਰਮੀਤ ਸਿੰਘ ਮੱਕੜ) : ਸ. ਚਰਨਜੀਤ ਸਿੰਘ ਸੋਹਲ ਆਈ.ਪੀ.ਐਸ., ਐਸ.ਐਸ.ਪੀ. ਵਲੋਂ ਜਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ਵਿਰੁਧ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ.) ਅਤੇ ਸ੍ਰੀ ਰਾਜਪਾਲ ਸਿੰਘ ਹੁੰਦਲ ਐਸ.ਪੀ. (ਡੀ.) ਦੀ ਅਗਵਾਈ ਹੇਠ ਸ੍ਰੀ ਜਸਪਾਲ ਸਿੰਘ ਢਿੱਲੋਂ (ਡੀ.ਐਸ.ਪੀ.) ਮਲੋਟ ਦੀ ਨਿਗਰਾਨੀ ਹੇਠ ਐਸ.ਆਈ. ਜੋਗਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸ੍ਰੀ ਮੁਕਤਸਰ ਸਾਹਿਬ, ਜਸਵਿੰਦਰ ਸਿੰਘ ਗਿੱਲ ਸੀ.ਆਈ.ਏ. ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ, ਜਦੋਂ ਪਿਛਲੇ ਦਿਨੀਂ ਪਿੰਡ ਝੋਰੜ ਵਿਖੇ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਬੰਬੀਹਾ ਗਰੁੱਪ ਦਾ ਨਾਮ ਲੈ ਕੇ ਵੀਡੀਉ ਵਾਇਰਲ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿਚੋਂ 2 ਵਿਅਕਤੀਆਂ ਕੋਲੋਂ ਇਕ ਪਿਸਤੌਲ ਦੇਸੀ 12 ਬੋਰ ਸਮੇਤ 01 ਕਾਰਤੂਸ ਜਿੰਦਾ 12 ਬੋਰ, ਇਕ ਮੋਟਰਸਾਈਕਲ, 1040 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਜਾਣਕਾਰੀ ਮੁਤਾਬਕ ਗੁਰਪ੍ਰੇਮ ਸਿੰਘ ਵਾਸੀ ਝੋਰੜ ਨੇ ਪੁਲਿਸ ਨੂੰ ਬਿਆਨ ਦਿਤਾ ਸੀ ਕਿ ਮੇਰੀ ਕੁੱਟਮਾਰ ਮੰਗਾ ਸਿੰਘ, ਸੁੱਖਾ (ਕਾਲਪਨਿਕ ਨਾਮ), ਰਾਜਾ ਸਿੰਘ ਵਾਸੀਆਨ ਝੋਰੜ ਅਤੇ ਗੱਗੂ ਸਿੰਘ ਉਰਫ਼ ਗਗਨਦੀਪ ਸਿੰਘ ਵਾਸੀ ਈਨਾ ਖੇੜਾ ਵਲੋਂ ਕੀਤੀ ਗਈ ਹੈ ਅਤੇ ਕੁੱਟਮਾਰ ਕਰਨ ਉਪਰੰਤ ਵਿਅਕਤੀਆ ਵਲੋਂ ਬੰਬੀਹਾ ਗਰੁੱਪ ਨਾਲ ਸਬੰਧ ਹੋਣ ਦੀ ਸੋਸ਼ਲ ਮੀਡੀਆ ’ਤੇ ਵੀਡੀਉ ਵਾਇਰਲ ਕੀਤੀ ਗਈ, ਜਿਸ ’ਤੇ ਥਾਣਾ ਸਦਰ ਦੇ ਮੁੱਖੀ ਇਕਬਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਵਲੋਂ ਗੁਰਪ੍ਰੇਮ ਸਿੰਘ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 129 ਅ/ਧ 324,323,120-ਬੀ, 34 ਆਈ.ਪੀ.ਸੀ. ਥਾਣਾ ਸਦਰ ਮਲੋਟ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿਤੀ। ਤਫ਼ਤੀਸ਼ ਦੌਰਾਨ ਪੁਲਿਸ ਪਾਰਟੀ ਨੇ ਪਿੰਡ ਔਲਖ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਮੋਟਰਸਾਈਕਲ ਮਾਰਕਾ ਹੀਰੋ ਐਚ.ਐਫ਼. ਡੀਲੈਕਸ ’ਤੇ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਬਿਨਾਂ ’ਤੇ ਉਨ੍ਹਾਂ ਦਾ ਨਾਮ ਪੁਛਿਆ ਗਿਆ ਜਿਨ੍ਹਾਂ ਨੇ ਅਪਣਾ ਨਾਮ ਮੰਗਾ ਸਿੰਘ ਉਰਫ਼ ਕੁਲਵਿੰਦਰ ਸਿੰਘ ਵਾਸੀ ਪਿੰਡ ਝੋਰੜ ਹਾਲ ਅਬਾਦ ਭੁੱਚੋਂ ਮੰਡੀ, ਬਠਿੰਡਾ ਅਤੇ ਗਗਨਦੀਪ ਉਰਫ਼ ਗੱਗੂ ਵਾਸੀ ਈਨਾਖੇੜਾ ਦਸਿਆ ਜੋ ਉਕਤ ਨੌਜਵਾਨਾਂ ਦੀ ਸ਼ਨਾਖਤ ਕਰਨ ’ਤੇ ਪਤਾ ਲੱਗਿਆ ਹੈ ਕਿ ਉਨ੍ਹਾਂ ਵਲੋਂ ਪਿੰਡ ਝੋਰੜ ਵਿਖੇ ਇਕ ਨੌਜਵਾਨ ਗੁਰਪ੍ਰੇਮ ਸਿੰਘ ਦੀ ਕੁੱਟਮਾਰ ਕਰਨ ਸਬੰਧੀ ਕੁੱਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ਤੇ ਵੀਡੀਉ ਵੀ ਵਾਇਰਲ ਹੋਈ ਹੈ । ਜਿਸ ’ਤੇ ਸ੍ਰੀ ਜਸਪਾਲ ਸਿੰਘ ਉਪ ਕਪਤਾਨ ਪੁਲਿਸ ਮਲੋਟ (ਸ:ਡ.) ਦੀ ਹਾਜ਼ਰੀ ਵਿਚ ਉਕਤਾਨ ਦੋਸ਼ੀਆਨ ਦੀ ਤਲਾਸ਼ੀ ਕਰਨ ’ਤੇ ਉਨ੍ਹਾਂ ਕੋਲਂੋਂ 1040 ਨਸ਼ੀਲੀਆਂ ਗੋਲੀਆਂ ਅਤੇ ਇਕ ਪਿਸਤੌਲ ਦੇਸੀ 12 ਬੋਰ ਸਮੇਤ 01 ਕਾਰਤੂਸ ਜਿੰਦਾ 12 ਬੋਰ ਅਤੇ ਮੋਟਰਸਾਈਕਲ ਮਾਰਕਾ ਹੀਰੋ ਐਚ.ਐਫ. ਡੀਲੈਕਸ ਬਰਾਮਦ ਕੀਤਾ।
ਮੋਟਰਸਾਈਕਲ ’ਤੇ ਲੱਗੇ ਨੰਬਰ ਨੂੰ ਜਾਂਚ ਕਰਨ ’ਤੇ ਮੋਟਰਸਾਈਕਲ ’ਤੇ ਗ਼ਲਤ ਨੰਬਰ ਲੱਗਾ ਹੋਇਆ ਪਾਇਆ ਗਿਆ। ਜਿਸ ’ਤੇ ਦੋਸ਼ੀ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਉਰਫ ਗੱਗੂ ਉਕਤਾਨ ਵਿਰੁਧ ਮਕੱਦਮਾ ਨੰਬਰ 131 ਅ/ਧ 22(3)/61/85 ਐਨ.ਡੀ.ਪੀ.ਐਸ. ਐਕਟ 25/54/59 ਅਸਲਾ ਐਕਟ, 473 ਆਈ.ਪੀ.ਸੀ. ਸਦਰ ਮਲੋਟ ਕੀਤਾ ਗਿਆ। ਦੋਸ਼ੀ ਮੰਗਾ ਸਿੰਘ ਅਤੇ ਗਗਨਦੀਪ ਸਿੰਘ ਉਕਤਾਨ ਵਿਰੁਧ ਵੱਖ-ਵੱਖ ਥਾਣਿਆਂ ਵਿਚ ਕਈ ਮੁਕੱਦਮੇ ਦਰਜ ਹਨ । ਮੁਕੱਦਮਾ ਨੰਬਰ 129 ਵਿਚ ਦੂਸਰੇ ਦੋਸ਼ੀਆਨ ਸੁੱਖਾ (ਕਾਲਪਨਿਕ ਨਾਮ), ਰਾਜਾ ਸਿੰਘ ਵਾਸੀਆਨ ਝੋਰੜ ਨੂੰ ਸ:ਥ: ਹਰਵਿੰਦਰ ਸਿੰਘ ਵਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਨ ਦੀ ਪੁਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਫੋਟੋਫਾਇਲ ਨੰ:-17ਐਮਐਲਟੀ01
ਕੈਂਪਸ਼ਨ:-ਮਲੋਟ ਵਿਖੇ ਕਾਬੂ ਕੀਤੇ ਗਏ ਵਿਅਕਤੀ ਪੁਲਿਸ ਪਾਰਟੀ ਨਾਲ ਅਤੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਜਸਪਾਲ ਸਿੰਘ ਢਿੱਲੋਂ। ਤਸਵੀਰ:-ਗੁਰਮੀਤ ਸਿੰਘ ਮੱਕੜ, ਮਲੋਟ।