SHO ਨੇ ਕਿਹਾ- ਗਲਤ ਮੈਸੇਜ ਵਾਇਰਲ
ਲੁਧਿਆਣਾ - ਲੁਧਿਆਣਾ ਦੇ ਸਾਹਨੇਵਾਲ ਤੋਂ ਕਾਂਗਰਸੀ ਆਗੂ ਲੱਕੀ ਸੰਧੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਸੰਧੂ ਨੂੰ ਰਿਮਾਂਡ ’ਤੇ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਲੱਕੀ ਸੰਧੂ ਦੀ ਫੇਸਬੁੱਕ 'ਤੇ ਵੀ ਇਕ ਪੋਸਟ ਪਾਈ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਨੌਜਵਾਨ ਆਗੂ ਲੱਕੀ ਸੰਧੂ ਨੂੰ ਪੁਲਿਸ ਹਿਰਾਸਤ ਵਿਚ ਜ਼ਹਿਰ ਦਿੱਤਾ ਗਿਆ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐਸਪੀਐਸ ਹਸਪਤਾਲ ਦੀਆਂ ਰਿਪੋਰਟਾਂ ਵੀ ਪੋਸਟ ਕੀਤੀਆਂ ਗਈਆਂ ਹਨ।
ਜਦੋਂ ਕਿ ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੱਕੀ ਸੰਧੂ ਲਾਕਅੱਪ ਵਿਚ ਬੰਦ ਹੈ। ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਹਸਪਤਾਲ 'ਚ ਉਸ ਦੀ ਜਾਂਚ ਕਰਵਾਈ। ਉਸ ਦੀਆਂ ਰਿਪੋਰਟਾਂ ਠੀਕ ਆਈਆਂ ਹਨ। ਹੁਣ ਅਸੀਂ ਇਸ ਦੀ ਜਾਂਚ ਕਰਵਾਵਾਂਗੇ ਕਿ ਫੇਸਬੁੱਕ 'ਤੇ ਗਲਤ ਸੰਦੇਸ਼ ਕਿਵੇਂ ਫੈਲਾਇਆ ਗਿਆ। ਜ਼ਹਿਰ ਵਰਗੀ ਕੋਈ ਚੀਜ਼ ਨਹੀਂ ਹੈ।
ਲੱਕੀ ਸੰਧੂ 'ਤੇ ਕੇਸ ਦੇ ਗਵਾਹ ਹਰਜੀਤ ਸਿੰਘ ਨੂੰ ਅਗਵਾ ਕਰਨ, ਉਸ ਦੀ ਗਰਦਨ 'ਤੇ ਪਿਸਤੌਲ ਰੱਖਣ, ਉਸ ਦੀ ਕੁੱਟਮਾਰ ਕਰਨ ਅਤੇ ਗਵਾਹੀ ਵਾਪਸ ਲੈਣ ਦੀ ਧਮਕੀ ਦੇਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਅਮਰਿੰਦਰ ਸਿੰਘ ਸੰਧੂ ਅਤੇ 10 ਤੋਂ 12 ਅਣਪਛਾਤੇ ਵਿਅਕਤੀ ਅਜੇ ਫਰਾਰ ਹਨ।