
ਪੀੜਤ ਨੇ ਪੁਲਿਸ ਵਿਭਾਗ ਵਿਚ ਕੀਤੀ ਮਾਮਲੇ ਦੀ ਸ਼ਿਕਾਇਤ
ਚੰਡੀਗੜ੍ਹ: ਸੈਕਟਰ-41 ਦੇ ਵਸਨੀਕ ਇਕ ਨੌਜਵਾਨ ਦੀ ਕਾਰ ਦਾ ਸਮਾਰਟ ਕੈਮਰਿਆਂ ਨਾਲ ਲਾਲ ਬੱਤੀ ਜੰਪ ਕਰਨ ਦਾ ਚਲਾਨ ਕੱਟਿਆ ਗਿਆ। ਜਦੋਂਕਿ ਪਿਛਲੇ ਮਾਰਚ ਮਹੀਨੇ ਤੋਂ ਨੌਜਵਾਨ ਦੀ ਕਾਰ ਚੰਡੀਗੜ੍ਹ ਵਿਚ ਨਹੀਂ ਹੈ। ਇੰਨਾ ਹੀ ਨਹੀਂ ਵਾਹਨ ਦਾ ਚਲਾਨ ਆਰ.ਸੀ. ਵਿਚ ਚੜ੍ਹ ਗਿਆ। ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਵਿਭਾਗ ਵਿੱਚ ਕੀਤੀ ਹੈ।
ਦੱਸ ਦੇਈਏ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ ਚੌਰਾਹਿਆਂ 'ਤੇ ਕੈਮਰੇ ਲਗਾਏ ਗਏ ਹਨ। ਇਸ ਕਾਰਨ ਰੋਜ਼ਾਨਾ 1800 ਤੋਂ ਲੈ ਕੇ 2 ਹਜ਼ਾਰ ਤੱਕ ਦੇ ਚਲਾਨ ਆਪਣੇ-ਆਪ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਜਨਰੇਟ ਹੋ ਰਹੇ ਹਨ। ਜਦੋਂ ਕੋਈ ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਪੁਲਿਸ ਕਮਾਂਡ ਅਤੇ ਕੰਟਰੋਲ ਸੈਂਟਰ ਵਿੱਚ ਚਲਾਨ ਜਨਰੇਟ ਕੀਤਾ ਹੋਵੇਗਾ ਅਤੇ ਕੰਟਰੋਲ ਰੂਮ ਵਿੱਚ ਕੰਪਿਊਟਰ ਸਕ੍ਰੀਨ 'ਤੇ ਉਸ ਵਾਹਨ ਦੀ ਫੋਟੋ ਅਤੇ ਹੋਰ ਸਬੰਧਤ ਵੇਰਵੇ ਦਿਖਾਈ ਦੇਣਗੇ।
ਹੁਣ ਸੈਂਟਰ 'ਚ ਬੈਠਾ ਕਰਮਚਾਰੀ ਇਸ 'ਤੇ ਕਲਿੱਕ ਕਰੇਗਾ, ਤਾਂ ਹੀ ਚਲਾਨ ਜਨਰੇਟ ਹੋਵੇਗਾ ਅਤੇ ਅੱਗੇ ਸਬੰਧਤ ਡਰਾਈਵਰ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਸੁਨੇਹਾ ਭੇਜਿਆ ਜਾਵੇਗਾ ਪਰ, ਇੱਕ ਛੋਟੀ ਜਿਹੀ ਗਲਤੀ ਕਿਸੇ ਦੀ ਮੁਸੀਬਤ ਵਧਾ ਸਕਦੀ ਹੈ। ਅਜਿਹਾ ਹੀ ਕੁਝ ਸੈਕਟਰ-41 ਦੇ ਰਹਿਣ ਵਾਲੇ ਤੇਜਿੰਦਰ ਸਿੰਘ ਲੱਕੀ ਨਾਲ ਹੋਇਆ। ਲੱਕੀ ਨੇ ਦੱਸਿਆ ਕਿ ਰੈੱਡ ਲਾਈਟ ਜੰਪਿੰਗ ਦਾ ਚਲਾਨ ਐਤਵਾਰ ਨੂੰ ਉਸ ਦੇ ਮੋਬਾਈਲ 'ਤੇ ਪਹੁੰਚ ਗਿਆ। ਜਦੋਂਕਿ ਪਿਛਲੇ ਮਾਰਚ ਤੋਂ ਉਨ੍ਹਾਂ ਦੀ ਕਾਰ ਚੰਡੀਗੜ੍ਹ ਨਹੀਂ ਆਈ ਹੈ।