
Jagraon News : ਤਿੰਨ ਔਰਤਾਂ ਖ਼ਿਲਾਫ਼ ਕੇਸ ਦਰਜ
Jagraon News : ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿਚ ਤਾਇਨਾਤ ਉੱਚ ਅਧਿਕਾਰੀਆਂ ਦਾ ਨਾਮ ਵਰਤ ਕੇ ਸ਼ਹਿਰ ਦੇ ਪਰਿਵਾਰ ਤੋਂ 15 ਲੱਖ ਬਟੋਰਨ ਵਾਲੀਆਂ ਤਿੰਨ ਔਰਤਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਸਰਿਤਾ ਗੋਇਲ ਵਾਸੀ ਕੱਚਾ ਕਿਲਾ (ਜਗਰਾਉਂ) ਜੋ ਸ਼ਹਿਰ ਵਿਚ ਬੁਟੀਕ ਚਲਾ ਰਹੀ ਹੈ ਨੇ ਦੱਸਿਆ ਕਿ ਪਿਛਲੇ ਸਾਲ 9 ਨਵੰਬਰ ਨੂੰ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗੁਰਮੀਤ ਸਿੰਘ ਵਾਸੀ ਪਿੰਡ ਸਿੱਧਵਾਂ ਖੁਰਦ (ਥਾਣਾ ਸਦਰ) ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ।
ਇਸ ਕੇਸ ਮਗਰੋਂ ਉਨ੍ਹਾਂ ਕੋਲ ਕੱਪੜੇ ਸਿਲਾਈ ਕਰਵਾਉਣ ਲਈ ਆਉਂਦੀਆਂ ਜਸਪ੍ਰੀਤ ਕੌਰ ਵਾਸੀ ਐਵਨ ਅਮਰੋਜ ਵਾਸੀ ਗਾਲਿਬ ਕਲਾਂ ਤੇ ਹਰਵਿੰਦਰ ਕੌਰ ਵਾਸੀ ਕੋਠੇ ਸ਼ੇਰਜੰਗ ਨੇ ਉਨ੍ਹਾਂ ਦੇ ਪੁੱਤਰ ਦਾ ਨਾਂ ਕੇਸ ਵਿੱਚੋਂ ਕਢਵਾਉਣ ਲਈ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਸਬੰਧ ਹੋਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲਏ।
(For more news apart from 15 lakh fraud in the name of top police officials News in Punjabi, stay tuned to Rozana Spokesman)