
Amritsar News : ਪੁਲਿਸ ਵੱਲੋਂ ਡਰਾਈ ਫਰੂਟ ਗਦਾਮ ’ਚੋਂ ਹੋਈ ਲੁੱਟ ਦੇ ਮਾਮਲੇ ’ਚ ਤਿੰਨ ਹੋਰ ਆਰੋਪੀ ਕੀਤੇ ਕਾਬੂ
Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਲੋਪੋਕੇ ਅਧੀਨ ਇਲਾਕੇ ਵਿਚ ਗੁਪਤ ਸੂਚਨਾ ਦੇ ਅਧਾਰ ’ਤੇ ਜਗਰੂਪ ਸਿੰਘ ਉਰਫ ਜੁਗਨੂ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਜਗਰੂਪ ਸਿੰਘ ਉਰਫ ਜੁਗਨੂ ਵੱਡੇ ਪੱਧਰ ਦੇ ਉੱਪਰ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਜਿਸ ’ਤੇ ਕਾਰਵਾਈ ਕਰਦੇ ਥਾਣਾ ਲੋਪੋਕੇ ਦੀ ਪੁਲਿਸ ਨੇ ਜਗਰੂਪ ਸਿੰਘ ਉਰਫ ਜੁਗਨੂ ਦੇ ਕੋਲੋਂ 05 ਕਿਲੋ ਹੈਰੋਇਨ ਦੋ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਸੇ ਤਰ੍ਹਾਂ ਇੱਕ ਹੋਰ ਮਾਮਲੇ ’ਚ ਪੁਲਿਸ ਨੇ ਥਾਣਾ ਲੋਪੋਕੇ ਅਧੀਨ ਆਉਂਦੇ ਇਲਾਕੇ ਵਿਚ ਇੱਕ ਖੇਤਾਂ ਦੇ ਵਿੱਚੋਂ ਡਰੋਨ ਬਰਾਮਦ ਕੀਤਾ ਤੇ ਡਰੋਨ ਦੇ ਨਾਲ 05 ਕਿਲੋ ਹੈਰੋਇਨ ਦਾ ਪੈਕਟ ਵੀ ਬਰਾਮਦ ਕੀਤਾ ਹੈ। ਜਿਸ ਦੇ ਚਲਦੇ ਪੁਲਿਸ ਨੇ ਡਰੋਨ ਤੇ ਹੈਰੋਇਨ ਆਪਣੇ ਕਬਜ਼ੇ ਤੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਥਾਣਾ ਚਾਟੀਵਿੰਡ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿਚ 700 ਡੱਬੇ ਫੁੱਲ ਝੜੀਆਂ ਅਤੇ 26 ਤੋੜੇ ਪੈਕ ਫੁਲਝੜੀਆਂ ਬਰਾਮਦ ਕੀਤੀਆਂ ਹਨ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਦੇ ਉੱਪਰ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦਿਵਾਲੀ ਤੇ ਸੀਜਨ ਤੋਂ ਪਹਿਲਾਂ ਇਹਨਾਂ ਵੱਲੋਂ ਬਿਨਾਂ ਲਾਈਸੈਸ ਲਏ ਹੀ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਰਕੇ ਪੁਲਿਸ ਨੇ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਵਿੱਚ ਪਟਾਖੇ ਬਰਾਮਦ ਕੀਤੇ ਹਨ।
ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਦੀਆਂ ਦੋ ਕਰੋੜ 7 ਲੱਖ 20 ਹਜ਼ਾਰ ਦੀ ਕੀਮਤ ਦੀਆਂ ਪ੍ਰਾਪਰਟੀਆਂ ਵੀ ਫਰੀਜ ਕੀਤੀਆਂ ਗਈਆਂ ਹਨ। ਜਿਨਾਂ ਵਿਚ ਰਵਿਤਿੰਦਰ ਸਿੰਘ ਉਰਫ ਰਵੀ, ਗੁਰਦੀਪ ਸਿੰਘ ਉਰਫ ਚੌਂਕੀਦਾਰ, ਰੋਸ਼ਨ ਸਿੰਘ ਉਰਫ ਰੋਸ਼ੀ ਅਤੇ ਮਨਜੀਤ ਸਿੰਘ ਉਰਫ ਕਾਲੂ ਤੇ ਧਰਮਿੰਦਰ ਸਿੰਘ ਉਰਫ ਬਲਦੇਵ ਸਿੰਘ ਨਾਮ ਤੇ ਨਸ਼ਾ ਤਸਕਰ ਸ਼ਾਮਿਲ ਹਨ।
(For more news apart from Amritsar police arrested person with 10 kg of heroin,drone in two separate cases News in Punjabi, stay tuned to Rozana Spokesman)