Punjab News : ਮੁੱਖ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤਾ ਜਾਵੇਗਾ ਕੁੱਕ ਕਮ ਹੈਲਪਰਾਂ ਨੂੰ ਫਾਰਗ
Punjab News : ਪੰਜਾਬ ਸਟੇਟ ਮਿਡ-ਡੇਅ-ਮੀਲ ਸੁਸਾਇਟੀ ਵਲੋਂ ਕੁੱਕ ਕਮ ਹੈਲਪਰਾਂ ਨੂੰ ਹਟਾਉਣ ਸਬੰਧੀ ਸੂਬੇ ਦੇ ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਦਰਅਸਲ ਬਹੁਤ ਸਾਰੇ ਸਕੂਲ ਮੁਖੀ ਬੱਚਿਆਂ ਦੀ ਗਿਣਤੀ ਅਨੁਸਾਰ ਕੁੱਕ ਕਮ ਹੈਲਪਰਾਂ ਨੂੰ ਫ਼ਾਰਗ ਕਰ ਰਹੇ ਹਨ ਅਤੇ ਇਸ ਦੀ ਮਨਜ਼ੂਰੀ ਮੁੱਖ ਦਫ਼ਤਰ ਤੋਂ ਨਹੀਂ ਲਈ ਜਾ ਰਹੀ ਹੈ।
ਇਸ ਲਈ ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਕੁੱਕ ਕਮ ਹੈਲਪਰ ਨੂੰ ਮੁੱਖ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ ਫ਼ਾਰਗ ਨਾ ਕਰੇ ਕਿਉਂਕਿ ਇਸ ਨਾਲ ਕੁੱਕ ਕਮ ਹੈਲਪਰਾਂ ਵਲੋਂ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਨਾਲ ਮਹਿਕਮੇ ਦਾ ਸਮਾਂ ਅਤੇ ਪੈਸਾ ਖ਼ਰਾਬ ਹੁੰਦਾ ਹੈ।
ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਵੀ ਕੁੱਕ ਕਮ ਹੈਲਪਰ ਨੂੰ ਮੁੱਖ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ ਫ਼ਾਰਗ ਕੀਤਾ ਜਾਂਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਿਤ ਸਕੂਲ ਮੁਖੀ ਦੀ ਹੋਵੇਗੀ।
(For more news apart from Punjab State Mid-Day Meal Society issues strict orders to school principals News in Punjabi, stay tuned to Rozana Spokesman)