
ਡਰਿੱਲ ਮਸ਼ੀਨ ’ਚ ਔਰਤ ਦੀ ਅਚਾਨਕ ਚੁੰਨੀ ਫਸਣ ਕਰਕੇ ਹੋਈ ਮੌਤ
ਮੋਹਾਲੀ: ਮੋਹਾਲੀ ਦੇ ਉਦੋਗਿਕ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ 42 ਸਾਲਾ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਨਾਂ ਕਿਸੀ ਸਿਖਲਾਈ ਦੇ ਔਰਤ ਨੂੰ ਡਰਿੱਲ ਮਸ਼ੀਨ ਚਲਾਉਣ ’ਤੇ ਲਗਾ ਦਿੱਤਾ ਗਿਆ ਸੀ, ਜਿਸ ਵਿੱਚ ਅਚਾਨਕ ਔਰਤ ਦੀ ਚੁੰਨੀ ਆ ਗਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਇਸ ਘਟਨਾ ਨੂੰ ਛੁਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 10 ਵਜੇ ਦੀ ਘਟਨਾ ਹੋਣ ਦੇ ਬਾਵਜੂਦ ਢਾਈ ਵਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਮੌਕੇ ’ਤੇ ਮੌਕਾ ਦੇਖਣ ਤੱਕ ਨਹੀਂ ਪਹੁੰਚਿਆ।