ਲਖਨਊ ਨੇੜੇ ਫ਼ੌਜ ਵਲੋਂ ਗੁਰਦਵਾਰਾ ਸਾਹਿਬ ਦੇ ਮੂਹਰੇ ਕੰਧ ਕੱਢਣ ਨੂੰ ਲੈ ਕੇ ਵਿਵਾਦ
Published : Oct 18, 2020, 1:21 am IST
Updated : Oct 18, 2020, 1:21 am IST
SHARE ARTICLE
image
image

ਲਖਨਊ ਨੇੜੇ ਫ਼ੌਜ ਵਲੋਂ ਗੁਰਦਵਾਰਾ ਸਾਹਿਬ ਦੇ ਮੂਹਰੇ ਕੰਧ ਕੱਢਣ ਨੂੰ ਲੈ ਕੇ ਵਿਵਾਦ

ਕੋਟਕਪੂਰਾ, 17 ਅਕਤੂਬਰ (ਗੁਰਿੰਦਰ ਸਿੰਘ) : ਯੂ.ਪੀ. ਰਾਜਧਾਨੀ ਲਖਨਊ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਮੈਮੋਰਾ ਵਿਖੇ ਲਗਭਗ 250 ਸਿੱਖ ਪ੍ਰਵਾਰਾਂ ਵਲੋਂ ਅਪਣੇ ਕੋਲੋਂ ਖ਼ਰਚਾ ਕਰ ਕੇ ਗੁਰਦਵਾਰਾ ਸਿੰਘ ਸਭਾ ਦੀ ਉਸਾਰੀ ਕਰਵਾਉਣ ਤੋਂ ਕਈ ਸਾਲਾਂ ਬਾਅਦ ਫ਼ੌਜੀ ਛਾਉਣੀ ਲਈ ਉਕਤ ਜ਼ਮੀਨ ਐਕਵਾਇਰ ਕਰ ਕੇ ਏਅਰ ਫ਼ੋਰਸ ਛਾਉਣੀ ਦਾ ਨਿਰਮਾਣ ਕਰਨ ਤਕ ਤਾਂ ਪੰਜਾਬੀ ਪ੍ਰਵਾਰਾਂ ਨੇ ਬਰਦਾਸ਼ਤ ਕਰ ਲਿਆ ਪਰ ਜਦੋਂ ਗੁਰਦਵਾਰਾ ਸਾਹਿਬ ਦੇ ਮੂਹਰਿਉਂ ਛਾਉਣੀ ਵਾਲਿਆਂ ਨੇ ਕੰਧ ਉਸਾਰਨੀ ਸ਼ੁਰੂ ਕਰ ਦਿਤੀ ਤਾਂ ਉਥੇ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਸਿੱਖ ਸੰਗਤਾਂ ਕਿਸੇ ਵੀ ਕੀਮਤ 'ਤੇ ਗੁਰਦਵਾਰੇ ਦੇ ਮੁੱਖ ਦਰਵਾਜ਼ੇ ਦੇ ਮੂਹਰਿਉਂ ਕੰਧ ਨਿਕਲਣੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸਨ।
ਮੌਕੇ 'ਤੇ ਪੁੱਜੇ ਸਿੱਖ ਸੰਗਠਨ ਯੂ.ਪੀ. ਦੇ ਸੰਸਥਾਪਕ ਜਸਬੀਰ ਸਿੰਘ ਵਿਰਕ, ਗੁਰਦਵਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਦੀ ਅਗਵਾਈ ਵਾਲੇ ਵਫ਼ਦ ਨੇ ਉਕਤ ਇਲਾਕੇ ਦੇ ਮੈਂਬਰ ਪਾਰਲੀਮੈਂਟ ਨਾਲ ਮੀਟਿੰਗ ਕਰ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਉਨ੍ਹਾਂ ਦਸਿਆ ਕਿ ਉਕਤ ਪਿੰਡ 'ਚ 50-55 ਪ੍ਰਵਾਰ 1948 ਤੋਂ ਖੇਤੀ ਵਾਲੀ ਜ਼ਮੀਨ ਲੈ ਕੇ ਬੈਠੇ ਸਨ ਤਾਂ ਸਾਲ 1958 'ਚ ਮੇਜਰ ਕੁੰਦਨ ਸਿੰਘ ਦੇ ਪ੍ਰਵਾਰ ਨੇ ਗੁਰਦਵਾਰਾ ਸਾਹਿਬ ਦੇ ਨਿਰਮਾਣ ਲਈ ਕੁੱਝ ਜਮੀਨ ਦਾਨ ਕੀਤੀ ਤਾਂ ਮੈਮੋਰਾ ਪਿੰਡ ਸਮੇਤ ਚਾਰ-ਚੁਫ਼ੇਰੇ 30 ਕਿਲੋਮੀਟਰ ਦੇ ਘੇਰੇ 'ਚ ਰਹਿੰਦੇ 250 ਸਿੱਖ ਪ੍ਰਵਾਰਾਂ ਨੇ ਮਿਲੇ ਕੇ ਗੁਰਦਵਾਰਾ ਸਾਹਿਬ ਦਾ ਨਿਰਮਾਣ ਕੀਤਾ। ਉਕਤ ਗੁਰਦਵਾਰੇ 'ਚ ਗੁਰਪੁਰਬ ਜਾਂ ਇਤਿਹਾਸਕ ਦਿਹਾੜਿਆਂ ਮੌਕੇ ਭਾਰੀ ਗਿਣਤੀ 'ਚ ਸਿੱਖ ਸੰਗਤਾਂ ਜੁੜਦੀਆਂ। ਸਾਲ 1964 'ਚ ਕੁੱਝ ਜ਼ਮੀਨ ਐਕਵਾਇਰ ਕਰ ਕੇ ਏਅਰ ਫ਼ੋਰਸ ਛਾਉਣੀ ਦਾ ਨਿਰਮਾਣ ਕੀਤਾ ਗਿਆ। 2004 ਵਿਚ ਗੁਰਦਵਾਰਾ ਸਾਹਿਬ ਨੂੰ ਜਾਂਦੀ ਮੁੱਖ ਸੜਕ ਦੇ ਦੋਵੇਂ ਪਾਸੇ ਕੰਧ ਕੱਢ ਦਿਤੀ ਗਈ ਪਰ ਰਸਤਾ ਚਾਲੂ ਰਿਹਾ। ਹੁਣ ਕੁੱਝ ਦਿਨ ਪਹਿਲਾਂ ਛਾਉਣੀ ਵਾਲਿਆਂ ਨੇ ਗੁਰਦਵਾਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਅੱਗੇ ਕੰਧ ਉਸਾਰਨੀ ਸ਼ੁਰੂ ਕੀਤੀ ਤਾਂ ਸੰਗਤਾਂ 'ਚ ਵਿਰੋਧ ਹੋਣਾ ਸੁਭਾਵਕ ਸੀ। ਮੈਂਬਰ ਪਾਰਲੀਮੈਂਟ ਕੋਸ਼ਲ ਕਿਸ਼ੋਰ ਨੇ ਨਿਜੀ ਦਿਲਚਸਪੀ ਲੈ ਕੇ ਐਸ.ਡੀ.ਐਮ. ਨੂੰ ਫ਼ੋਨ ਕੀਤਾ ਤੇ ਉਕਤ ਵਫ਼ਦ ਨਾਲ ਮੌਕੇ 'ਤੇ ਜਾਣ ਲਈ ਆਖਿਆ। ਅਗਲੇ ਦਿਨ ਐਸਡੀਐਮ ਦੀ ਅਗਵਾਈ ਵਾਲੀ ਟੀਮ ਨੇ ਮੌਕੇ ਦਾ ਹਾਲ ਜਾਣਨ ਤੋਂ ਬਾਅਦ ਛਾਉਣੀ ਵਾਲੇ ਅਧਿਕਾਰੀਆਂ ਨਾਲ ਲਗਭਗ 2 ਘੰਟੇ ਤਕ ਗੱਲਬਾਤ ਕੀਤੀ ਤਾਂ ਗੁਰਦਵਾਰਾ ਸਾਹਿਬ ਨੂੰ ਆਣ-ਜਾਣ ਲਈ ਦੋਹਰਾ ਰਸਤਾ ਦੇਣ ਵਾਸਤੇ ਸਹਿਮਤੀ ਬਣੀ ਤਾਂ ਸਿੱਖ ਸੰਗਤ ਨੇ ਸੰਤੁਸ਼ਟੀ ਜ਼ਾਹਰ ਕੀਤੀ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement