ਗਲੋਬਲ ਭੁੱਖ ਇੰਡੈਕਸ : ਭਾਰਤ 94ਵੇਂ ਨੰਬਰ 'ਤੇ, ਪਾਕਿਸਤਾਨ-ਨੇਪਾਲ ਵੀ ਭਾਰਤ ਤੋਂ ਉਪਰ
Published : Oct 18, 2020, 7:18 am IST
Updated : Oct 18, 2020, 7:18 am IST
SHARE ARTICLE
image
image

ਗਲੋਬਲ ਭੁੱਖ ਇੰਡੈਕਸ : ਭਾਰਤ 94ਵੇਂ ਨੰਬਰ 'ਤੇ, ਪਾਕਿਸਤਾਨ-ਨੇਪਾਲ ਵੀ ਭਾਰਤ ਤੋਂ ਉਪਰ

ਨਵੀਂ ਦਿੱਲੀ, 17 ਅਕਤੂਬਰ : ਗਲੋਬਲ ਭੁੱਖ ਇੰਡੈਕਸ 2020 ਵਿਚ 107 ਦੇਸ਼ਾਂ ਦੀ ਸੂਚੀ ਵਿਚ ਭਾਰਤ 94 ਵੇਂ ਨੰਬਰ 'ਤੇ ਹੈ ਅਤੇ ਭੁੱਖ ਦੀ 'ਗੰਭੀਰ' ਸ਼੍ਰੇਣੀ ਵਿਚ ਹੈ। ਮਾਹਿਰਾਂ ਨੇ ਮਾੜੀ ਕਾਰਗੁਜ਼ਾਰੀ, ਅਸਰਦਾਰ ਨਿਗਰਾਨੀ ਦੀ ਘਾਟ, ਕੁਪੋਸ਼ਣ ਨਾਲ ਨਜਿੱਠਣ ਲਈ ਉਦਾਸੀਨ ਨਜ਼ਰੀਆ ਅਤੇ ਵੱਡੇ ਰਾਜਾਂ ਦੇ ਮਾੜੇ ਪ੍ਰਦਰਸ਼ਨ ਨੂੰ ਦੋਸ਼ੀ ਠਹਿਰਾਇਆ। ਪਿਛਲੇ ਸਾਲ 117 ਦੇਸ਼ਾਂ ਦੀ ਸੂਚੀ ਵਿਚ ਭਾਰਤ 102 ਵੇਂ ਨੰਬਰ 'ਤੇ ਸੀ।
ਗੁਆਂਢੀ ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ 'ਗੰਭੀਰ' ਸ਼੍ਰੇਣੀ 'ਚ ਹਨ। ਪਰ ਇਸ ਸਾਲ ਦੀ ਭੁੱਖ ਇੰਡੈਕਸ 'ਚ ਭਾਰਤ ਤੋਂ ਉੱਤੇ ਹਨ। ਬੰਗਲਾਦੇਸ਼ 75 ਵੇਂ, ਮਿਆਂਮਾਰ 78 ਵੇਂ ਅਤੇ ਪਾਕਿਸਤਾਨ 88 ਵੇਂ ਨੰਬਰ 'ਤੇ ਹੈ। ਰੀਪੋਰਟ ਅਨੁਸਾਰ ਨੇਪਾਲ 73 ਵੇਂ ਅਤੇ ਸ਼੍ਰੀਲੰਕਾ 64 ਵੇਂ ਨੰਬਰ 'ਤੇ ਹੈ। ਦੋਵੇਂ ਦੇਸ਼ 'ਦਰਮਿਆਨੀ' ਸ਼੍ਰੇਣੀ 'ਚ ਆਉਂਦੇ ਹਨ। ਚੀਨ, ਬੇਲਾਰੂਸ, ਯੂਕ੍ਰੇਨ, ਤੁਰਕੀ, ਕਿਯੂਬਾ ਅਤੇ ਕੁਵੈਤ ਸਣੇ 17 ਦੇਸ਼ ਭੁੱਖ ਅਤੇ ਕੁਪੋਸ਼ਣ ਦੀ ਨਿਗਰਾਨੀ ਕਰਨ ਵਾਲੀ ਗਲੋਬਲ ਭੁੱਖ ਇੰਡੈਕਸ (ਜੀ.ਐੱਚ.ਆਈ.) 'ਚ ਚੋਟੀ ਦੇ ਸਥਾਨ 'ਤੇ ਹਨ। ਇਹ ਜਾਣਕਾਰੀ ਸ਼ੁਕਰਵਾਰ ਨੂੰ ਜੀਐਚਆਈ
ਦੀ ਵੈੱਬਸਾਈਟ 'ਤੇ ਦਿਤੀ ਗਈ ਹੈ। ਰੀਪੋਰਟ ਅਨੁਸਾਰ ਭਾਰਤ ਦੀ 14 ਫ਼ੀ ਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 7.7 ਫ਼ੀ ਸਦੀ ਸੀ। ਇਸ ਤੋਂ ਇਲਾਵਾ ਅਜਿਹੇ ਬੱਚਿਆਂ ਦੀ ਦਰ 37.4 ਸੀ ਜੋ ਕੁਪੋਸ਼ਣ ਕਾਰਨ ਨਹੀਂ ਵੱਧ ਸਕੇ।
ਬੰਗਲਾਦੇਸ਼, ਭਾਰਤ, ਨੇਪਾਲ ਅਤੇ ਪਾਕਿਸਤਾਨ ਲਈ 1991 ਤੋਂ ਹੁਣ ਤਕ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਅਜਿਹੇ ਪਰਵਾਰਾਂ ਦੇ ਬੱਚਿਆਂ ਦੇ ਕੱਦ ਨਹੀਂ ਵੱਧਨ ਦੇ ਮਾਮਲੇ ਜ਼ਿਆਦਾ ਹਨ ਜੋ ਵੱਖ ਵੱਖ ਕਿਸਮਾਂ ਦੀ ਕਮੀ ਨਾਲ ਪੀੜਤ ਹਨ। ਇਨ੍ਹਾਂ 'ਚ ਪੌਸ਼ਟਿਕ ਭੋਜਨ ਦੀ ਘਾਟ, ਮਾਤਰ ਸਿਖਿਆ ਦਾ ਹੇਠਲਾ ਪੱਧਰ ਅਤੇ ਗ਼ਰੀਬੀ ਆਦਿ ਸ਼ਾਮਲ ਹਨ। ਇਸ ਮਿਆਦ ਦੌਰਾਨ ਭਾਰਤ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 'ਚ ਕਮੀ ਦਰਜ਼ ਕੀਤੀ ਗਈ। ਮਾਹਰਾਂ ਦਾ ਮੰਨਣਾ ਹੈ ਕਿ ਮਾੜੀ ਕਾਰਗੁਜ਼ਾਰੀ, ਅਸਰਦਾਰ ਨਿਗਰਾਨੀ ਦੀ ਘਾਟ ਅਤੇ ਕੁਪੋਸ਼ਣ ਨਾਲ ਨਜਿੱਠਣ ਲਈ ਨਜ਼ਰੀਏ 'ਚ ਤਾਲਮੇਲ ਦੀ ਘਾਟ ਕਦੇ ਕਦੇ ਮਾੜੇ ਪੋਸ਼ਣ ਇੰਡੈਕਸ ਦਾ ਕਾਰਨ ਹੁੰਦੇ ਹਨ।

ਭਾਰਤ ਦੀ ਮਾੜੀ ਹਾਲਤ ਲਈ ਉਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ ਜ਼ਿੰਮੇਵਾਰ
ਅੰਤਰਰਾਸ਼ਟਰੀ ਫ਼ੂਡ ਨੀਤੀ ਖੋਜ ਸੰਸਥਾਨ, ਨਵੀਂ ਦਿੱਲੀ 'ਚ ਸੀਨੀਅਰ ਖੋਜਕਰਤਾ ਪੂਰਣਿਮਾ ਮੇਨਨ ਨੇ ਕਿਹਾ ਕਿ ਭਾਰਤ ਦੀ ਰੈਂਕਿਗ 'ਚ ਹੋਈ ਤਬਦੀਲੀ ਲਈ ਉਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਵੱਡੇ ਰਾਜਾਂ ਦੇ ਪ੍ਰਦਰਸ਼ਨ 'ਚ ਸੁਧਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ''ਰਾਸ਼ਟਰੀ ਔਸਤ ਉਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਤੋਂ ਬਹੁਤ ਵੱਧ ਪ੍ਰਭਾਵਤ ਹੁੰਦਾ ਹੈ... ਜਿਨ੍ਹਾਂ ਰਾਜਾਂ 'ਚ ਅਸਲ 'ਚ ਕੁਪੋਸ਼ਣ ਵੱਧ ਹੁੰਦਾ ਹੈ ਅਤੇ ਉਹ ਦੇਸ਼ ਦੀ ਆਬਾਦੀ 'ਚ ਖ਼ਾਸਾ ਯੋਗਦਾਨ ਕਰਦੇ ਹਨ।'' ਉਨ੍ਹਾਂ ਕਿਹਾ, ''ਭਾਰਤ 'ਚ ਪੈਦ ਹੋਣ ਵਾਲਾ ਹਰ ਪੰਜਵਾਂ ਬੱਚਾ ਉਤਰ ਪ੍ਰਦੇਸ਼ 'ਚ ਹੈ। ਇਸ ਲਈ ਜੇਕਰ ਉਚ ਆਬਾਦੀ ਵਾਲੇ ਰਾਜ 'ਚ ਕੁਪੋਸ਼ਣ ਦਾ ਪੱਧਰ ਵੱਧ ਹੈ ਤਾਂ ਇਹ ਭਾਰਤ ਦੇ ਔਸਤ 'ਚ ਬਹੁਤ ਯੋਗਦਾਨ ਦੇਵੇਗਾ। ਸਾਫ਼ ਹੈ ਕਿ ਉਦੋਂ ਭਾਰਤ ਦਾ ਔਸਤ ਘੱਟ ਜਾਵੇਗਾ।'' ਮੇਨਨ ਨੇ ਕਿਹਾ ਕਿ ਜੇਕਰ ਅਸੀਂ ਭਾਰਤ 'ਚ ਤਬਦੀਲੀ ਚਾਹੁੰਦੇ ਹਾਂ, ਤਾਂ ਸਾਨੂੰ ਉਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼ ਅਤੇ ਬਿਹਾਰ 'ਚ ਵੀ ਤਬਦੀਲੀ ਦੀ ਲੋੜ ਹੋਵੇਗੀ।
(ਪੀਟੀਆਈ)

ਭਾਰਤ ਦਾ ਗ਼ਰੀਬ ਭੁੱਖਾ ਹੈ, ਕਿਉਂਕਿ ਸਰਕਾਰ ਅਪਣੇ ਦੋਸਤਾਂ ਦੀਆਂ ਜੇਬਾਂ ਭਰਨ 'ਚ ਲੱਗੀ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 17 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗਲੋਬਲ ਹੰਗਰ ਇੰਡੈਕਟ 2020 ਦੀ ਇਕ ਰੀਪੋਰਟ ਸਾਂਝੀ ਕਰ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਟਵਿੱਟਰ 'ਤੇ ਗਲੋਬਲ ਹੰਗਰ ਇੰਡੈਕਸ 2020 ਦੀ ਇਕ ਰੀਪੋਰਟ ਸਾਂਝੀ ਕਰ ਕੇ ਕਿਹਾ ਕਿ ਭੁੱਖਮਰੀ ਦੇ ਲਿਹਾਜ ਨਾਲ ਏਸ਼ੀਆ 'ਚ ਭਾਰਤ ਦੀ ਸਥਿਤੀ ਅਪਣੇ ਕਈ ਗੁਆਂਢੀ ਦੇਸ਼ਾਂ ਨਾਲੋਂ ਖ਼ਰਾਬ ਹੈ।
ਹੰਗਰ ਇੰਡੈਕਸ 2020 'ਚ ਇੰਡੋਨੇਸ਼ੀਆ 70ਵੇਂ, ਨੇਪਾਲ 73ਵੇਂ, ਬੰਗਲਾਦੇਸ਼ 75ਵੇਂ, ਪਾਕਿਸਤਾਨ 88ਵੇਂ ਸਥਾਨ 'ਤੇ ਹੈ। ਜਦੋਂ ਕਿ ਭਾਰਤ ਦੀ ਰੈਂਕਿੰਗ 94ਵੇਂ ਸਥਾਨ ਹੈ। ਰਾਹੁਲ ਨੇ ਟਵਿੱਟਰ 'ਤੇ ਲਿਖਿਆ,''ਭਾਰਤ ਦਾ ਗਰੀਬ ਭੁੱਖਾ ਹੈ, ਕਿਉਂਕਿ ਸਰਕਾਰ ਸਿਰਫ਼ ਅਪਣੇ ਕੁੱਝ ਖਾਸ ਦੋਸਤਾਂ ਦੀਆਂ ਜੇਬਾਂ ਭਰਨ 'ਚ ਲੱਗੀ ਹੈ। ਰੀਪੋਰਟ ਅਨੁਸਾਰ, ਸਿਰਫ਼ 13 ਅਜਿਹੇ ਦੇਸ਼ ਹਨ, ਜੋ ਹੰਗਰ ਇੰਡੈਕਸ 'ਚ ਭਾਰਤ ਤੋਂ ਪਿੱਛੇ ਹਨ। ਇਨ੍ਹਾਂ 'ਚੋਂ ਰਵਾਂਡਾ (97ਵੀਂ ਰੈਂਕ), ਨਾਈਜ਼ੀਰੀਆ (98ਵੀਂ ਰੈਂਕ), ਅਫ਼ਗਾਨਿਸਤਾਨ (99ਵੀਂ ਰੈਂਕ), ਲੀਬੀimageimageਆ (102ਵੀਂ ਰੈਂਕ), ਮੋਜਾਮਬਿਕ (103ਵੀਂ ਰੈਂਕ) ਵਰਗੇ ਦੇਸ਼ ਸ਼ਾਮਲ ਹਨ।  (ਪੀਟੀਆਈ)

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement