ਮਿਸ਼ਨ ‘ਲਾਲ ਲਕੀਰ’ ਨਾਲ ਕੈਪਟਨ ਕਰਨਗੇ ਕਿਸਾਨਾਂ ਦਾ ਗੁੱਸਾ ਸ਼ਾਂਤ
Published : Oct 18, 2020, 4:19 pm IST
Updated : Oct 18, 2020, 4:19 pm IST
SHARE ARTICLE
captian amrinder singh
captian amrinder singh

ਮਿਸ਼ਨ ਨਾਲ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲਣ ਦੀ ਹੈ ਉਮੀਦ

ਚੰਡੀਗੜ੍ਹ: ਕਿਸਾਨਾਂ ਅੰਦੋਲਨ ਕਰਕੇ ਪੈਦਾ ਰੋਹ ਨੂੰ ਸ਼ਾਂਤ ਕਰਨ ਲਈ ਪੰਜਾਬ ਸਰਕਾਰ ਪਿੰਡਾਂ ਲਈ ਕਈ ਐਲਾਨ ਕਰ ਰਹੀ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਪਿੰਡ ਮੁਹਿੰਮ ਵਿੱਢਣ ਦੇ ਨਾਲ ਹੀ ਮਿਸ਼ਨ ‘ਲਾਲ ਲਕੀਰ’ ਦਾ ਐਲਾਨ ਕੀਤਾ ਹੈ ।

captian amrinder singhcaptian amrinder singh
ਕੈਪਟਨ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਾਲ ਲਕੀਰ ਦੇ ਅੰਦਰ ਦੀ ਜ਼ਮੀਨ ‘ਤੇ ਰਹਿਣ ਵਾਲੇ ਲੋਕਾਂ ਨੂੰ ਜਾਇਦਾਦ ਦਾ ਮਾਲਕਾਨਾ ਹੱਕ ਦਿੱਤਾ ਜਾਵੇਗਾ । ਕੈਪਟਨ ਦੇ ਇਸ ਮਿਸ਼ਨ ਨਾਲ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ।


ਇਸ ਬਾਰੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਜਲਦੀ ਹੀ ਮਿਸ਼ਨ ‘ਲਾਲ ਲਕੀਰ’ ਦੀ ਸ਼ੁਰੂਆਤ ਕਰੇਗੀ । ਲਾਲ ਲਕੀਰ ਤੋਂ ਬਾਹਰ ਵੱਸਦੇ ਲੋਕਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਵਾਲੀਆਂ ਰਿਹਾਇਸ਼ੀ ਜਾਇਦਾਦਾਂ ਲਈ ‘ਸਨਦ’/ਪ੍ਰਮਾਣ ਪੱਤਰ ਦਿੱਤੇ ਜਾਣਗੇ ।
 

captain

ਕੀ ਹੈ ਮਿਸ਼ਨ 'ਲਾਲ ਲਕੀਰ' ?
ਰਾਜ ਸਰਕਾਰ ਨੇ ਇਸ ਸਾਲ, ਜੁਲਾਈ ਵਿੱਚ ਪੰਜਾਬ ਵਿੱਚ ਲਾਲ ਲਕੀਰ ਤੋਂ ਬਾਹਰ ਵੱਸਣ ਵਾਲੀ ਆਬਾਦੀ ਸਬੰਧੀ 'ਸਵਾਮੀਤਵ' ਨਾਂ ਦੀ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਤਹਿਤ ਰਾਜ ਦੇ ਪੇਂਡੂ ਇਲਾਕਿਆਂ ਵਿੱਚ ਲਾਲ ਲਕੀਰ ਤੋਂ ਬਾਹਰ ਵੱਸਣ ਵਾਲੇ ਆਬਾਦੀ ਵਾਲੇ ਖੇਤਰ ਦਾ ਡਰੋਨ ਅਧਾਰਤ ਨਕਸ਼ਾ ਤਿਆਰ ਕੀਤਾ ਜਾਵੇਗਾ ।

Farmer protestFarmer protest

ਇਸ ਦੇ ਅਧਾਰ 'ਤੇ, ਲਾਲ ਲਕੀਰ ਖੇਤਰ ਵਿਚਲੀਆਂ ਸਾਰੀਆਂ ਜਾਇਦਾਦਾਂ ਦੀ ਵਿਸਥਾਰਤ ਸੂਚੀ ਤਿਆਰ ਕੀਤੀ ਜਾਏਗੀ।
ਰਾਜ ਸਰਕਾਰ ਇਸ ਕੰਮ ਲਈ ਭਾਰਤ ਦੇ ਸਰਵੇਖਣ ਵਿਭਾਗ, ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਦਾ ਸਹਿਯੋਗ ਲਵੇਗੀ।

Farmer protestFarmer protest

ਇਸ ਮਾਮਲੇ ਵਿੱਚ, ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ ਵਿਭਾਗ ਤੇ ਸਰਵੇਖਣ ਵਿਭਾਗ ਦੇ ਵਿੱਚ ਸਮਝੌਤਾ ਵਿੱਚ ਹਸਤਾਖ਼ਰ ਵੀ ਹੋ ਚੁੱਕੇ ਹਨ । ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਸ ਨਾਲ ਲਾਲ ਲਕੀਰ ਖੇਤਰ ਹੇਠਲੀਆਂ ਆਉਣ ਵਾਲੀਆਂ ਜਾਇਦਾਦਾਂ ਨੂੰ ਮਾਲਕੀ ਅਧਿਕਾਰ ਦੇਣ ਦਾ ਰਾਹ ਪੱਧਰਾ ਹੋਵੇਗਾ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤਾਂਗੇ ਹੁਸ਼ਿਆਰਪੁਰ ਦੀ ਸੀਟ' ਰਾਜ ਕੁਮਾਰ ਚੱਬੇਵਾਲ ਲਈ Door-To-Door ਚੋਣ ਪ੍ਰਚਾਰ ਕਰ..

29 Apr 2024 1:37 PM

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM
Advertisement